Canal News: ਰਜਵਾਹੇ ’ਚ ਪਿਆ ਪਾੜ, ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ

Canal News
Canal News: ਰਜਵਾਹੇ ’ਚ ਪਿਆ ਪਾੜ, ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ

(ਰਮਨੀਕ ਬੱਤਾ) ਭਦੌੜ। Canal News: ਨੇੜਲੇ ਪਿੰਡ ਦੀਪਗੜ ਵਿਖੇ ਲੰਘ ਰਹੇ ਰਜਵਾਹੇ (ਸੂਏ) ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਮਠਾੜੂ, ਗੁਰਮੇਲ ਸਿੰਘ ਗੇਲਾ ਅਤੇ ਤਕਵਿੰਦਰ ਸਿੰਘ ਸਰਪੰਚ ਨੇ ਦੱਸਿਆ ਕਿ ਦੇਰ ਰਾਤ ਤਕਰੀਬਨ 12 ਵਜੇ ਉਹਨਾਂ ਦੇ ਪਿੰਡ ਵਿੱਚੋਂ ਦੀ ਲੰਘ ਰਹੇ ਸੂਏ ਵਿੱਚ ਅਚਾਨਕ ਪਾੜ ਪੈ ਗਿਆ ਜਿਸ ਦਾ ਪਤਾ ਇੱਕ ਮੋਟਰ ’ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਲੱਗਿਆ ਤਾਂ ਉਨਾਂ ਨੇ ਪੂਰੇ ਪਿੰਡ ਵਿੱਚ ਇਸ ਸਬੰਧੀ ਰੌਲਾ ਪਾ ਦਿੱਤਾ ਅਤੇ ਪੂਰੇ ਪਿੰਡ ਦੇ ਲੋਕ ਰਜਵਾਹੇ ਵਿੱਚ ਪਏ ਪਾੜ ਨੂੰ ਪੂਰਨ ਲਈ ਇਕੱਠੇ ਹੋ ਗਏ।

ਇਹ ਵੀ ਪੜ੍ਹੋ: Weather Today : ਮੌਸਮ ਵਿਭਾਗ ਦਾ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ ’ਚ ਪਵੇਗਾ

ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ ਦਾ ਪਾੜ ਬੰਦ ਨਹੀਂ ਸੀ ਹੋ ਰਿਹਾ ਜਿਸ ਤੋਂ ਬਾਅਦ ਸਵੇਰੇ ਤਕਰੀਬਨ ਤਿੰਨ ਵਜੇ ਉਹ ਟੱਲੇਵਾਲ ਦੀ ਨਹਿਰ ਤੇ ਚਲੇ ਗਏ ਜਿੱਥੋਂ ਇਸ ਸੂਏ ਨੂੰ ਪਾਣੀ ਮਿਲਣਾ ਸ਼ੁਰੂ ਹੁੰਦਾ ਹੈ ਉਹਨਾਂ ਕਿਹਾ ਕਿ ਉਥੇ ਜਾ ਕੇ ਪਾਣੀ ਬੰਦ ਕਰਨ ਲਈ ਲਗਾਏ ਗਏ ਗੇਟ ਉਹਨਾਂ ਨੇ ਬੰਦ ਕਰਨੇ ਚਾਹੇ ਤਾਂ ਉਹ ਜਾਮ ਹੋਏ ਪਏ ਸਨ ਅਤੇ ਤਕਰੀਬਨ ਡੇਢ ਦੋ ਘੰਟੇ ਦੀ ਮੁਸ਼ੱਕਤ ਨਾਲ ਉਹਨਾਂ ਨੂੰ ਥੱਲੇ ਸੁੱਟ ਕੇ ਨਹਿਰ ਵਿੱਚੋਂ ਆਉਂਦਾ ਪਾਣੀ ਬੰਦ ਕੀਤਾ ਗਿਆ ਤਾਂ ਜਾ ਕੇ ਕਿਤੇ ਤਕਰੀਬਨ ਸਵੇਰੇ 7-8 ਵਜੇ ਤੱਕ ਵੀ ਪਾਣੀ ਖੇਤਾਂ ਵਿੱਚ ਪੈਂਦਾ ਰਿਹਾ।

ਤਕਰੀਬਨ 90 ਫੁੱਟ ਚੌੜਾ ਪਿਆ ਪਾੜ | Canal News

ਉਹਨਾਂ ਕਿਹਾ ਕਿ ਇਹ ਪਾੜ ਤਕਰੀਬਨ 90 ਫੁੱਟ ਚੌੜਾ ਸੀ ਅਤੇ ਪਾਣੀ ਨੇ ਕਈ ਏਕੜ ਜ਼ਮੀਨ ਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਪਸ਼ੂਆਂ ਲਈ ਪਾਏ ਹੋਏ ਮੱਕੀ ਦੇ ਆਚਾਰ, ਤੂੜੀ ਅਤੇ ਹਰੇ ਚਾਰੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਹਨਾਂ ਅੱਗੇ ਕਿਹਾ ਕਿ ਖੇਤਾਂ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਸੜਕ ਤੇ ਆਉਣ ਲਈ ਬੇਹੱਦ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਦੇ ਖੇਤਾਂ ਨੂੰ ਜਾ ਰਹੀਆਂ ਪਹੀਆਂ ਉੱਪਰ ਵੀ ਪਾਣੀ ਜਮਾ ਹੋ ਚੁੱਕਿਆ ਹੈ। Canal News

ਜੋਗਿੰਦਰ ਸਿੰਘ ਮਠਾੜੂ ਨੇ ਅੱਗੇ ਕਿਹਾ ਕਿ ਸੂਏ ਵਿੱਚ ਪਏ ਪਾੜ ਸਬੰਧੀ ਉਹਨਾਂ ਨੇ ਸਬੰਧਿਤ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਰਾਤ ਸਮੇਂ ਹੀ ਜਾਣੂ ਕਰਵਾ ਦਿੱਤਾ ਸੀ ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੂਏ ਦੀ ਸਫਾਈ ਕਰਵਾ ਕੇ ਇਸ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਹੋਵੇ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨਾ ਵੀ ਕਿਸਾਨਾਂ ਦਾ ਇਸ ਸੂਆ ਟੁੱਟਣ ਨਾਲ ਨੁਕਸਾਨ ਹੋਇਆ ਹੈ ਉਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ

ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐਸਡੀਓ ਸਾਹਿਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਇਹ ਰਜਵਾਹੇ ਉੱਪਰ ਦਰੱਖਤ ਨੇੜੇ ਅਤੇ ਜ਼ਿਆਦਾ ਲੱਗੇ ਹੋਣ ਕਾਰਨ ਸੂਏ ਵਿੱਚ ਪਾੜ ਪੈ ਗਿਆ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਨਵੀਂ ਜੁਆਇਨਿੰਗ ਕੀਤੀ ਗਈ ਹੈ ਉਹਨਾਂ ਨੂੰ ਰਾਤ ਹੀ ਇਸ ਸੂਆ ਟੁੱਟਣ ਦੀ ਖਬਰ ਮਿਲੀ ਸੀ ਤਾਂ ਉਹ ਤੁਰੰਤ ਆ ਕੇ ਸੂਏ ਵਿੱਚ ਆ ਰਹੇ ਪਾਣੀ ਨੂੰ ਬੰਦ ਕਰਵਾਇਆ ਹੈ।

LEAVE A REPLY

Please enter your comment!
Please enter your name here