ਸੇਵਾਦਾਰਾਂ ਨੇ ਦੋ ਜ਼ਖ਼ਮੀ ਗਾਂਵਾਂ ਨੂੰ ਗਊਸ਼ਾਲਾ ਪਹੁੰਚਾਇਆ
(ਦਵਿੰਦਰ ਸਿੰਘ) ਖੰਨਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫ਼ੋਰਸ ਵਿੰਗ ਦੇ ਸੇਵਾਦਾਰ ਇਲਾਕੇ ’ਚ ਕਾਫ਼ੀ ਲੰਮੇੇ ਸਮੇਂ ਤੋਂ ਜਖ਼ਮੀ ਜਾਨਵਰਾਂ ਦੀ ਸੰਭਾਲ ਕਰਨ ’ਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਸੇ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਬੀਤੇ ਦਿਨੀਂ ਦੋ ਜਖ਼ਮੀ ਗਾਂਵਾਂ ਨੂੰ ਗਊਸ਼ਾਲਾ ਪਹੁੰਚਾ ਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਸੇਵਾਦਾਰਾਂ ਨੂੰ ਪਹਿਲੀ ਗਾਂ ਖੰਨਾ ਲਾਗੇ ਪਿੰਡ ਦੈਹਿੜੂ ਵਿਖੇ ਮਿਲੀ, ਜੋ ਸੂਣ ਵਾਲੀ ਸੀ ਤੇ ਉਸ ਦੇ ਮਲਮੂਤਰ ਵਾਲੀ ਥਾਂ ਕਾਫ਼ੀ ਵੱਡੇ ਜਖ਼ਮ ਹੋਣ ਕਾਰਨ ਕੀੜੇ ਪੈ ਰਹੇ ਸਨ ਤੇ ਦੂਜੀ ਗਾਂ ਨਾਲ ਦੇ ਪਿੰਡ ਮੋਹਨਪੁਰ ਕੋਲ ਮਿਲੀ ਜਿਸ ਦੀ ਅਗਲੀ ਸੱਜੀ ਲੱਤ ਉੱਪਰ ਕਿਸੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਟੱਕ ਮਾਰਿਆ ਹੋਇਆ ਸੀ ਤੇ ਉਸ ਦੀ ਹੱਡੀ ਬਾਹਰ ਦਿਸ ਰਹੀ ਸੀ ਸੇਵਾਦਾਰਾਂ ਨੇ ਦੇਰ ਨਾ ਕਰਦਿਆਂ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਇਨ੍ਹਾਂ ਦੋਵਾਂ ਜਖ਼ਮੀ ਗਾਂਵਾਂ ਨੂੰ ਆਪਣੇ ਖ਼ਰਚੇ ਰਾਹੀਂ ਲੁਧਿਆਣਾ ਦੀ ਗੋਵਿੰਦਧਾਮ ਗਊਸ਼ਾਲਾ ਵਿਖੇ ਪਹੁੰਚਾ ਦਿੱਤਾ।
ਇਸ ਸੇਵਾ ’ਚ ਜਸਵੰਤ ਸਿੰਘ ਇੰਸਾਂ, ਬਲਵੰਤ ਸਿੰਘ ਇੰਸਾਂ, ਡਾ. ਨੇਤਰ ਸਿੰਘ ਇੰਸਾਂ, ਲਵਲੀ ਵੈਦ, ਜਤਿਨ ਵੈਦ, ਜਸਪ੍ਰੀਤ ਸਿੰਘ, ਸਵਰਨ ਸਿੰਘ, ਜੱਸ ਇੰਸਾਂ, ਗੋਪੀ ਇੰਸਾਂ, ਸਿਮਰਨ ਸਿੰਘ ਇੰਸਾਂ, ਤੁਸ਼ਾਰ ਇੰਸਾਂ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਦਲਜਿੰਦਰ ਸਿੰਘ ਆਦਿ ਨੇ ਆਪਣਾ ਪੂਰਾ ਯੋਗਦਾਨ ਦਿੱਤਾ ਇਸ ਨੇਕ ਕਾਰਜ ਦੀ ਆਸ-ਪਾਸ ਦੇ ਲੋਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ