ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਸੇਵਾ ਬਾਰੇ ਕੀਤੇ ਬਹੁਤ ਤੱਕੜੇ ਬਚਨ, ਸਾਰੇ ਸੇਵਾਦਾਰਾਂ ਨੂੰ ਬਹੁਤ-ਬਹੁਤ ਅਸ਼ੀਰਵਾਦ

pita ji ok

ਹੁਣ ਵੀ ਸੇਵਾ ਕਰਦੇ ਹੀ ਰਹਿਣਾ ਹੈ, ਜਿੱਥੇ ਵੀ ਸੇਵਾ ਦਾ ਮੌਕਾ ਮਿਲੇ ਗਵਾਉਣਾ ਨਹੀਂ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 30 ਦਿਨ ਬਰਨਾਵਾ ਆਸ਼ਰਮ ਰਹੇ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸੇਵਾ ਸਬੰਧੀ ਅਹਿਮ ਬਚਨ ਕੀਤੇ। ਆਪ ਜੀ ਨੇ ਫ਼ਰਮਾਇਆ, ਤਾਂ ਪਿਆਰੀ ਸਾਧ-ਸੰਗਤ ਜੀਓ ਬਾਕੀ ਤੁਸੀਂ ਜੋ ਸੇਵਾ ਆਸ਼ਰਮਾਂ ’ਚ ਕਰਦੇ ਹੋ ਜਾਂ ਸਮਾਜ ਦੀ ਸੇਵਾ ਕਰਦੇ ਹੋ ਜਾਂ ਕੋਵਿਡ-19 ਸਮੇਂ ਤੁਸੀਂ ਭੱਜ-ਭੱਜ ਕੇ ਜੋ ਸੇਵਾ ਕੀਤੀ ਹੈ, ਸੈਨੇਟਾਈਜ਼ ਕੀਤਾ, ਬਹੁਤ ਸੇਵਾ ਕੀਤੀ ਹੈ, ਮਾਲਕ ਉਸ ਦੀਆਂ ਵਧ-ਚੜ੍ਹ ਕੇ ਖੁਸ਼ੀਆਂ ਬਖ਼ਸੇ, ਦਇਆ, ਮਿਹਰ, ਰਹਿਮਤ ਨਾਲ ਨਵਾਜੇ, ਤੇ ਹੁਣ ਵੀ ਸੇਵਾ ਕਰਦੇ ਹੀ ਰਹਿਣਾ ਹੈ, ਜਿੱਥੇ ਵੀ ਸੇਵਾ ਦਾ ਮੌਕਾ ਮਿਲੇ ਗਵਾਉਣਾ ਨਹੀਂ ਹੈ ਮੱਦਦ ਕਰੋ, ਸੜਕ ’ਤੇ ਘੁੰਮਦੇ ਪਾਗਲਾਂ ਦਾ ਇਲਾਜ ਕਰਵਾਉਣਾ, ਬਿਮਾਰਾਂ ਦਾ ਇਲਾਜ ਕਰਵਾਉਣਾ, ਸ਼ੁਰੂ ਤੋਂ ਹੀ ਆਪਣੇ ਇਹ ਕੰਮ ਚੱਲ ਰਹੇ ਹਨ ਤਾਂ ਇਸ ’ਤੇ ਪੂਰਾ-ਪੂਰਾ ਅਮਲ ਕਰਨਾ ਹੈ ਤੇ ਇਸ ਨੂੰ ਆਪਣੀ ਜਿੰਦਗੀ ’ਚ ਅਪਣਾਉਣਾ ਹੈ। ਰੁੱਖ-ਪੌਦੇ ਤੁਹਾਨੂੰ ਕਿਹਾ ਸੀ ਘੱਟੋ-ਘੱਟ 12 ਤਾਂ ਜ਼ਰੂਰ ਲਾਓ ਜੋ ਪੌਦਾ ਲਾਓ ਉਸ ਦੀ ਸੰਭਾਲ ਬੱਚਿਆਂ ਵਾਂਗ ਕਰੋ, ਉਹ ਵੱਡਾ ਹੋਣਾ ਚਾਹੀਦਾ ਹੈ ਤਾਂ ਕਿ ਕੁਦਰਤ ਤੋਂ ਜੋ ਖੋਹਿਆ ਹੈ, ਉਸ ਨੂੰ ਵਾਪਸ ਮਿਲ ਸਕੇ ਤੇ ਉਸ ਦਾ ਸਮਾਜ, ਇਨਸਾਨ ਤੇ ਸਿ੍ਰਸ਼ਟੀ ’ਤੇ ਜ਼ਿਆਦਾ ਪ੍ਰਕੋਪ ਨਾ ਪਵੇ। (Saint Dr MSG)

ਇਹ ਹੈ ਬੇਗਰਜ਼ ਸੇਵਾ (Saint Dr MSG)

pita ji

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਪਰਵਾਹ ਜੀ ਨੇ ਸਾਨੂੰ ਸਮਝਾਇਆ, ਸੇਵਾ ਅਤੇ ਸਿਮਰਨ, ਦੋ ਅਜਿਹੀਆਂ ਗੱਲਾਂ ਹਨ, ਜੋ ਕਰਮਯੋਗੀ ਅਤ ਗਿਆਨਯੋਗੀ ਬਣਾ ਕੇ ਬੰਦੇ ਨੂੰ ਬੰਦੇ ਤੋਂ ਰੱਬ ਤੱਕ ਲੈ ਜਾਂਦੀਆਂ ਹਨ, ਇਨਸਾਨ ਨੂੰ ਭਗਵਾਨ ਤੱਕ ਪਹੁੰਚਾ ਸਕਦੀਆਂ ਹਨ ਇੱਕ ਤਾਂ ਰਾਮ ਦਾ ਨਾਮ ਜਪਣਾ ਹੈ ਦੂਜਾ ਸੇਵਾ, ਸੇਵਾ ਕਹਿੰਦੇ ਕਿਸ ਨੂੰ ਹਨ? ਹੁਣੇ ਤੁਸੀਂ ਬਹੁਤ ਸਾਰੀਆਂ ਸੰਮਤੀਆਂ ਦਾ ਨਾਂਅ ਸੁਣਿਆ, ਹੁਣੇ ਅਸੀਂ ਉਨ੍ਹਾਂ ਦੀ ਹਾਜ਼ਰੀ ਲਾ ਰਹੇ ਸੀ ਸ਼ਾਇਦ ਉਹ ਸਰਸਾ ’ਚ ਬੈਠੇ ਹਨ ਹੁਣੇ ਸਾਨੂੰ ਹਾਈਲਾਈਟ ਕਰਕੇ ਦਿਖਾਇਆ ਸੀ ਤਾਂ?ਪੂਰਾ ਪੰਡਾਲ ਸੇਵਾਦਾਰਾਂ ਨਾਲ ਭਰਿਆ ਹੋਇਆ ਹੈ, ਜੀ ਬਿਲਕੁਲ ਖਚਾਖੱਚ ਸ਼ੈੱਡ ਦੇ ਹੇਠਾਂ ਸਾਧ-ਸੰਗਤ, ਸੇਵਾਦਾਰ ਬੈਠੇ ਹਨ, ਅਸ਼ੀਰਵਾਦ ਬੇਟਾ! ਤਾਂ ਇੰਨ੍ਹਾਂ ਨੂੰ ਕੀ ਗਰਜ ਹੈ।

ਸਾਧ-ਸੰਗਤ ਨੂੰ ਪਾਣੀ ਪਿਆ ਰਹੇ ਹਨ, ਸਾਧ-ਸੰਗਤ ਨੂੰ ਖਾਣਾ ਖਵਾ ਰਹੇ ਹਨ, ਕੋਈ ਪੱਖਾ ਝੱਲ ਰਿਹਾ ਹੈ ਘੁੰਮਦੇ ਹੋਏ ਦੇਖਾਂਗੇ, ਕਈ ਤਾਂ ਸਾਧ-ਸੰਗਤ ਜਿੱਥੇ ਮਲ-ਮੂਤਰ ਤਿਆਗ ਲਈ ਜਾਂਦੀ ਹੈ, ਉੱਥੋਂ ਦੀ ਵੀ ਸਫਾਈ ਕਰਦੇ ਹਨ, ਬਹੁਤ ਵੱਡੀਆਂ ਸੇਵਾਵਾਂ ਹਨ ਸਾਰੀਆਂ ਇੱਕ ਤੋਂ ਵਧ ਕੇ ਇੱਕ ਇਹ ਹੈ ਬੇਗਰਜ਼ ਸੇਵਾ ਪਰ ਸਤਿਗੁਰੂ ਮੌਲਾ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਕੋਈ ਉਸ ਦੇ ਵੱਲ ਇੱਕ ਕਦਮ ਚੱਲਦਾ ਹੈ ਤਾਂ ਉਹ ਉਸ ਦੇ ਵੱਲ ਸੌ ਕਦਮ ਹੀ ਨਹੀਂ ਹੁਣ ਤਾਂ?ਹਜ਼ਾਰਾਂ ਕਦਮ ਚੱਲਣਗੇ, ਲੱਖਾਂ ਕਦਮ ਚੱਲਣਗੇ

ਸੇਵਾ ਦੀ ਪੈਸੇ ਨਾਲ ਤੁਲਨਾ ਕਦੇ ਨਾ ਕਰੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈਆਂ ਨੂੰ?ਸੇਵਾ ਦਾ ਮੁੱਲ ਦਾ ਪਤਾ ਹੀ ਨਹੀਂ, ਮਾਇਆ ਰਾਣੀ ਨੂੰ ਹੀ ਸੇਵਾ ਸਮਝਦੇ ਹਨ ਸੇਵਾ ਕਰਾਂ ਬਦਲੇ ’ਚ ਇਹ ਮਿਲਣਾ ਚਾਹੀਦਾ, ਸੇਵਾ ਕਰਾਂ ਮੈਨੂੰ ਤਾਂ ਉਹ ਮਿਲਣਾ ਚਾਹੀਦਾ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਪੁਰਾਣੇ ਸਮੇਂ ’ਚ ਵੀ ਅਜਿਹਾ ਹੁੰਦਾ ਰਿਹਾ ਹੈ ਪਰ ਜਦੋਂ ਤੁਸੀਂ ਸੇਵਾ ਦਾ ਮੁੱਲ ਲੈ ਲਿਆ, ਫਿਰ ਸੇਵਾ ਦਾ ਜੋ ਰੂਹਾਨੀ, ਨੂਰਾਨੀ ਫਲ ਤੁਹਾਨੂੰ ਦੈਵੀ ਫਲ ਜੋ ਪਰਮਾਤਮਾ ਨੇ ਤੁਹਾਨੂੰ ਦੇਣਾ ਹੈ, ਉਹ ਕਿਵੇਂ ਮਿਲੇਗਾ ਅਤੇ ਕਿਸ ਤਰ੍ਹਾਂ ਮਿਲੇਗਾ? ਕਿਉਕਿ ਤੁਸੀਂ ਸੇਵਾ ਨੂੰ ਪੈਸੇ ਦੇ ਪੱਲੜੇ ’ਚ ਤੋਲ ਦਿੱਤਾ।

ਸੇਵਾ ਨਿਸਵਾਰਥ ਭਾਵਨਾ ਨਾਲ ਹੁੰਦੀ ਹੈ ਅਤੇ ਉਸ ਸੇਵਾ ਦਾ ਫਲ ਸਮੁੰਦਰ ਦੇ ਰੂਪ ’ਚ ਨਾ ਮਿਲੇ ਅਸੀਂ ਤੁਹਾਨੂੰ ਲਿਖ ਕੇ ਗਾਰੰਟੀ ਦੇ ਸਕਦੇ ਹਾਂ ਕਿਉ ਇੰਨਾ ਕਾਨਫ਼ੀਡੈਂਸ ਹੈ ਕਿਉਕਿ ਸਾਈਂ ਦਾਤਾ ਸ਼ਾਹ ਮਸਤਾਨਾ ਜੀ ਨੇ, ਸਾਡੇ ਖਸਮ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਮਾਲਕ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਸੇਵਾ ਜੋ ਕਰਦੇ ਹਨ ਸਤਿਗੁਰੂ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ, ਭਗਤ ਪਿਆਰੇ ਹੁੰਦੇ ਹਨ, ਦਿਲ ਦੇ ਟੁਕੜੇ ਸਾਰੇ ਦੇ ਸਾਰੇ ਹੁੰਦੇ ਹਨ ਹੁਣ ਸਤਿਗੁਰੂ ਦੀਆਂ ਅੱਖਾਂ ਦਾ ਤਾਰਾ ਜੋ ਹੋ ਗਿਆ, ਪਰਮ ਪਿਤਾ ਪਰਮਾਤਮਾ ਦਾ, ਤਾਂ ਉਸ ਨੂੰ ਕਮੀ ਕੋਈ ਕਿਵੇਂ ਆ ਸਕਦੀ ਹੈ ਅਤੇ ਕਿਸ ਤਰ੍ਹਾਂ ਆ ਸਕਦੀ ਹੈ, ਹੋ ਹੀ ਨਹੀਂ ਸਕਦਾ।

ਅਸੀਂ ਖੁਦ ਅਜ਼ਮਾਇਆ ਹੈ, ਸੇਵਾ ਕਰਿਆ ਕਰਦੇ ਸੀ, ਜੋ ਵੀ ਸੇਵਾ ਆਸ਼ਰਮ ’ਚ ਮਿਲਦੀ, ਉਸ ਸਮੇਂ ਜਦੋਂ ਅਸੀਂ ਲੋਕ ਆਇਆ ਕਰਦੇ ਸੀ ਤਾਂ?ਕਣਕ ਵਗੈਰਾ ਵੱਢਣੀ, ਕਣਕ ਦੀ ਬੋਰੀਆਂ ਚੁੱਕਣੀਆਂ, ਉਨ੍ਹਾਂ ਨੂੰ ਕਮਰਿਆਂ ’ਚ ਲਾਉਣਾ, ਆਮ ਤੌਰ ’ਤੇ ਸੇਵਾ ਹੁੰਦੀ ਸੀ ਅਤੇ ਸੇਵਾ ਕਰਵਾਉਣ ਵਾਲਾ ਹੁੰਦਾ ਸੀ, ਕਈ ਲੋਕ ਉਸ ਨੂੰ ਦੇਖ ਕੇ ਭੱਜ ਜਾਂਦੇ ਸੀ, ਆ ਗਿਆ ਇਹ ਫੜ੍ਹ ਕੇ ਕਹੇਗਾ ਚੱਲ ਬਿੱਲੂ ਥੋੜ੍ਹੇ ਜੇ ਗੱਟੇ ਲਾ ਦਿਓ ਅਸੀਂ ਲੋਕ ਉਸ ਨੂੰ ਲੱਭਦੇ ਸੀ ਕਿੱਥੇ ਹੈ? ਕੋਈ ਸੇਵਾ ਪੁੱਛੀਏ ਤਾਂ ਕਹਿਣ ਦਾ ਮਤਲਬ ਆਪਣੀ-ਆਪਣੀ ਭਾਵਨਾ ਹੁੰਦੀ ਹੈ, ਆਪਣੇ-ਆਪਣੇ ਖਿਆਲ ਹੁੰਦੇ ਹਨ ਅਤੇ ਇਹ ਗਰੰਟੀ ਨਾਲ ਕਹਿੰਦੇ ਹਾਂ ਕਿ ਬੇਪਰਵਾਹ ਜੀ ਨੇ ਨਾ ਕੋਈ ਕਮੀ ਛੱਡੀ ਸੀ ਕਿਸੇ ਨੂੰ, ਨਾ ਛੱਡੀ ਹੈ ਅਤੇ ਅੱਗੇ ਤਾਂ ਛੱਡਣੀ ਕੀ ਸੀ ਤਾਂ ਸੇਵਾ ਦਾ ਜਜ਼ਬਾ ਖਤਮ ਨਾ ਹੋਣ ਦਿਓ ਸੇਵਾ ਨੂੰ ਪੈਸਿਆਂ ਨਾਲ ਨਾ ਤੋਲੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here