ਇਹ ਨਹੀਂ ਹੋ ਸਕਦਾ ਕਿ ਤੁਹਾਡੇ ’ਚ ਕੋਈ ਕਮੀ ਨਾ ਹੋਵੇ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਇਨਸਾਨ ਉਸ ਪਰਮ ਪਿਤਾ ਪਰਮਾਤਮਾ ਦਾ ਜਿੰਨਾ ਸ਼ੁਕਰਾਨਾ ਕਰੇ , ਓਨਾ ਹੀ ਘੱਟ ਹੈ ਆਪਣੀਆਂ ਜੜ੍ਹਾਂ ਨੂੰ ਕਦੇ ਨਾ ਭੁੱਲੋ ਜੋ ਇਹ ਯਾਦ ਰੱਖਦਾ ਹੈ ਕਿ ਉਹ ਤਾਂ ਕੁਝ ਵੀ ਨਹੀਂ ਸੀ, ਪਰ ਪਰਮ ਪਿਤਾ ਪਰਮਾਤਮਾ ਨੇ ਉਸ ਨੂੰ ਕੀ ਤੋਂ ਕੀ ਬਣਾ ਦਿੱਤਾ ਤਾਂ ਉਹ ਪਰਮਾਤਮਾ ਦੀ ਦਇਆ -ਮਿਹਰ, ਰਹਿਮਤ ਦਾ ਹੱਕਦਾਰ ਬਣਦਾ ਹੀ ਤੁਰਿਆ ਜਾਂਦਾ ਹੈ, ਕਦੇ ਉਸ ’ਚ ਗਿਰਾਵਟ ਨਹੀਂ ਆਉਦੀ ਜਿਸ ਦੇ ਅੰਦਰ ਇਹ ਆ ਜਾਂਦਾ ਹੈ ਕਿ ਮੈਂ ਕੱੁਝ ਬਣ ਗਿਆ ਹਾਂ , ਤਾਂ ਉਸ ਤੋਂ ਬਾਅਦ ਉਹ ਬਣਨਾ ਬੰਦ ਹੋ ਜਾਂਦਾ ਹੈ ਅਤੇ ਗਿਰਾਵਟ ਸ਼ੁਰੂ ਹੋ ਜਾਂਦੀ ਹੈ।
ਪੂਜਨੀਕ ਗੁਰੂ ਜੀ (Revered Guru Ji) ਫਰਮਾਉਂਦੇ ਹਨ ਕਿ ਰੂਹਾਨੀਅਤ ਚੀਜ਼ ਹੀ ਅਜਿਹੀ ਹੈ, ਇਸ ’ਚ ਜੋ ਤੈਰਨ ਲੱਗ ਜਾਂਦਾ ਹੈ ਭਾਵ ਹੰਕਾਰ ’ਚ ਆ ਗਿਆ ਤਾਂ ਉਹ ਡੁੱਬ ਗਿਆ ਤੇ ਜਿਸ ’ਚ ਦੀਨਤਾ ਨਿਮਰਤਾ ਆ ਗਈ , ਤਾਂ ਮਾਲਕ ਉਸ ਨੂੰ ਬਾਂਹ ਫੜ ਕੇ ਕਿਨਾਰੇ ਲਾ ਦਿੰਦਾ ਹੈ ਇਸ ਲਈ ਦੀਨਤਾ ਨਿਮਰਤਾ ਦਾ ਪੱਲਾ ਕਦੇ ਨਾ ਛੱਡੋ, ਸਿਮਰਨ ਕਰੋ, ਮਾਲਕ ਨਾਲ ਸੱਚਾ ਨਾਤਾ ਜੋੜੋ, ਆਪਣੇ ਹਿਰਦੇ ਦੀ ਸਫ਼ਾਈ ਕਰੋ ਮਾਲਕ ਦੀ ਭਗਤੀ-ਇਬਾਦਤ ਨਾਲ ਹਿਰਦੇ ਦੀ ਸਫ਼ਾਈ ਹੁੰਦੀ ਚਲੀ ਜਾਵੇਗੀ ਤੇ ਤੁਸੀਂ ਪਰਮ ਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਦੇ ਹੱਕਦਾਰ ਜ਼ਰੂਰ ਬਣ ਜਾਵੋਗੇ।
ਇਹ ਨਹੀਂ ਹੋ ਸਕਦਾ ਕਿ ਤੁਹਾਡੇ ’ਚ ਕੋਈ ਕਮੀ ਨਾ ਹੋਵੇ
ਪੂਜਨੀਕ ਗੁਰੂ ਜੀ (Revered Guru Ji) ਫਰਮਾਉਂਦੇ ਹਨ ਕਿ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰਨਾ ਬਹੁਤ ਵੱਡੀ ਗੱਲ ਹੈ ਲੋਕ ਕਦੇ ਇਹ ਸੋਚਦੇ ਨਹੀਂ ਕਿ ਉਨ੍ਹਾਂ ਅੰਦਰ ਕੋਈ ਕਮੀ ਹੈ ਹਰ ਕੋਈ ਇਹੀ ਸਮਝਦਾ ਹੈ ਕਿ ਮੈਂ ਤਾਂ ਪਰਫੈਕਟ ਹਾਂ, ਮੈਂ ਤਾਂ ਸਹੀ ਹਾਂ, ਮੈਂ ਤਾਂ ਗ਼ਲਤ ਹੋ ਨਹੀਂ ਸਕਦਾ ਇਹ ਕਾਲ ਦੀ ਨਗਰੀ ਹੈ ਅਜਿਹਾ ਸੋਚਣਾ ਠੀਕ ਹੈ, ਪਰ ਇਹ ਨਹੀਂ ਹੋ ਸਕਦਾ ਕਿ ਤੁਹਾਡੇ ’ਚ ਕੋਈ ਕਮੀ ਨਾ ਹੋਵੇ, ਅਸੰਭਵ ਹੈ ਜੇਕਰ ਤੁਹਾਡਾ ਦਸਵਾਂ ਦੁਆਰ ਖੁੱਲ੍ਹਿਆ ਹੋਵੇ, ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹੋਣ ਤਾਂ ਗੱਲ ਵੱਖਰੀ ਹੈ, ਤਾਂ ਸੰਭਵ ਹੋ ਸਕਦਾ ਹੈ ਨਹੀਂ ਤਾਂ ਹਰ ਇਨਸਾਨ ’ਚ ਕੋਈ ਨਾ ਕੋਈ ਕਮੀ ਹੈ ਅਤੇ ਜਦੋਂ ਉਹ ਆਪਣੀਆਂ ਕਮੀਆਂ ਤੋਂ ਤੌਬਾ ਕਰਦਾ ਹੈ, ਸੱਚੇ ਦਿਲੋਂ, ਸੱਚੀ ਭਾਵਨਾ ਨਾਲ ਸਿਮਰਨ ਕਰੇ, ਭਗਤੀ ਕਰੇ ਤਾਂ ਮਾਲਕ ਦੇ ਨਜ਼ਾਰੇ ਲੁੱਟਣੇ ਸ਼ੁਰੂ ਕਰ ਦਿੰਦਾ ਹੈ ਇਸ ਲਈ ਦੀਨਤਾ ਨਿਮਰਤਾ ਰੱਖੋ, ਭਾਵਨਾ ਸ਼ੁੱਧ ਰੱਖੋ, ਸੇਵਾ-ਸਿਮਰਨ ਕਰਦੇ ਰਹੋ ਤਾਂ ਯਕੀਨਨ ਮਾਲਕ ਦੇ ਨਜ਼ਾਰੇ ਮਿਲਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ