ਸੇਵਾ ਮੁਕਤ ਪਾਇਲਟ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

death

ਸੇਵਾ ਮੁਕਤ ਪਾਇਲਟ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ, (ਕੁਲਵੰਤ ਕੋਟਲੀ) ਚੰਡੀਗੜ੍ਹ ਦੇ ਸੈਕਟਰ 51 ਦੀ ਪੁਲਿਸ ਸੁਸਾਇਟੀ ਵਿੱਚ ਰਹਿਣ ਵਾਲੇ ਇੰਡੀਅਨ ਏਅਰਫੋਰਸ ਦੇ ਸੇਵਾਮੁਕਤ ਪਾਇਲਟ ਨੇ ਅੱਜ ਸਵੇਰੇ ਆਪਣੇ ਆਪ ਨੂੰ ਗੋਲੀ ਮਾਰਕੇ ਜੀਵਨ ਲੀਲਾ ਖਤਮ ਕਰ ਲਈ ਇਸ ਘਟਨਾ ਦੀ ਜਾਣਕਾਰੀ ਮ੍ਰਿਤਕ ਦੀ ਬੇਟੀ ਨੇ ਪੁਲਿਸ ਨੂੰ ਦਿੱਤੀ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਪੁਲਿਸ ਵੱਲੋਂ ਸੇਵਾ ਮੁਕਤ ਪਾਇਲਟ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ  ਮ੍ਰਿਤਕ ਦੀ ਪਹਿਚਾਣ 75 ਸਾਲਾ ਸ਼ਿਵਾਜੀ ਅਹਲੂਵਾਲੀਆ ਵਜੋਂ ਹੋਈ ਹੈ, ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸਨ ਪੁਲਿਸ ਨੂੰ ਮੌਕੇ ‘ਤੇ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ, ਜਿਸ ਕਾਰਨ ਪ੍ਰੇਸ਼ਾਨ ਚੱਲ ਰਹੇ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ