ਸਮੂਹ ਪੈਨਸ਼ਨ ਧਾਰਕਾਂ ਆਪਣਾ ਬਣਦਾ ਯੋਗਦਾਨ ਦੇਣ : ਰਾਜੂ ਮੱਤੇਵਾਲ
ਅੰਮ੍ਰਿਤਸਰ (ਰਾਜਨ ਮਾਨ) ਪੂਰਾ ਸੰਸਾਰ ਅੱਜ ਜਿੱਥੇ ਕੋਵਿਡ ਕਰੋਨਾ ਵਾਇਰਸ ਨਾਲ ਜੰਗ ਵਿੱਚ ਜੂਝਦੇ ਹੋਏ ਸਰਕਾਰਾਂ ਤੇ ਪ੍ਰਸ਼ਾਸਨ ਮਨੁੱਖੀ ਜੀਵਨ ਨੂੰ ਬਚਾਉਣ ਤੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਲਈ ਦਿਨ ਰਾਤ ਲੱਗੀਆਂ ਹੋਈਆਂ ਹਨ, ਅਜਿਹੇ ਵਿੱਚ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਦੇ ਦੋ ਸਕੇ ਭਰਾਵਾਂ ਜੋ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸੇਵਾਮੁਕਤ ਹੋ ਚੁੱਕੇ ਹਨ ਜਿਨ੍ਹਾਂ ‘ਚ ਸਤਿੰਦਰ ਪਾਲ ਸਿੰਘ ਰਾਜੂ ਮੱਤੇਵਾਲ ਏ.ਐਸ.ਆਈ. ਪੰਜਾਬ ਪੁਲਿਸ ਵੱਲੋਂ ਆਪਣੀ 6 ਮਹੀਨੇ ਦੀ ਪੈਨਸ਼ਨ ਮੁੱਖ ਮੰਤਰੀ ਰਾਹਤ ਫੰਡ ‘ਚ ਦੇਣ ਦਾ ਫੈਸਲਾ ਕੀਤਾ ਅਤੇ
ਇਸੇ ਤਰ੍ਹਾਂ ਛੋਟੇ ਭਰਾ ਮਨਿੰਦਰ ਸਿੰਘ ਮੱਤੇਵਾਲ ਬਿਜਲੀ ਬੋਰਡ ਤੋਂ ਜੇ.ਈ. ਸੇਵਾ ਮੁਕਤ ਵੱਲੋਂ ਵੀ ਆਪਣੀ ਪੈਨਸ਼ਨ ਮੁੱਖ ਮੰਤਰੀ ਕਰੋਨਾ ਰਾਹਤ ਫੰਡ ਵਿੱਚ ਜਮ੍ਹਾਂ ਕਰਵਾਉਣ ਸਬੰਧੀ ਨਿਵੇਕਲੀ ਪਹਿਲ ਕਦਮੀ ਕੀਤੀ ਹੈਟਾਈਲ ਇੰਟਰਸਿਟੀ ਨਾਲ ਜੁੜੇ ਇਹ ਦੋਵੇਂ ਭਰਾ ਜੋ ਨਾਮੀ ਐਕੂਰੇਟ ਟਾਈਲ ਇੰਡਸਟਰੀ ਦੇ ਐੱਮ.ਡੀ. ਹਨ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ
ਅਜਿਹੇ ਵਿੱਚ ਹਰੇਕ ਦੇਸ਼ ਵਾਸੀ ਦਾ ਇਹ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਮਾਜ ਦੇ ਭਲੇ ਲਈ ਬਣਦਾ ਯੋਗਦਾਨ ਪਾਉਣ ਅਤੇ ਇਸੇ ਹੀ ਮੰਤਵ ਤਹਿਤ ਉਨ੍ਹਾਂ ਦੋਵਾਂ ਭਰਾਵਾਂ ਵੱਲੋਂ ਆਪਣੀ ਪੈਨਸ਼ਨ ਮੁੱਖ ਮੰਤਰੀ ਰਾਹਤ ਕੋਸ਼ ਫੰਡ ਵਿੱਚ ਜਮ੍ਹਾ ਕਰਾਉਣ ਦਾ ਫੈਸਲਾ ਕੀਤਾ ਹੈ ਜਿਸ ਲਈ ਉਨ੍ਹਾਂ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਜੋ ਵੀ ਕਾਗਜ਼ੀ ਕਾਰਵਾਈ ਕਰਨੀ ਹੋਵੇ ਉਹ ਉਸ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ
ਉਨ੍ਹਾਂ ਆਪਣੇ ਸਮੂਹ ਪੈਨਸ਼ਨ ਧਾਰਕ ਸਾਥੀਆਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਵੀ ਆਪਣਾ ਬਣਦਾ ਯੋਗਦਾਨ ਦੇਣ ਤਾਂ ਜੋ ਮਨੁੱਖਤਾ ਦੇ ਭਲੇ ਲਈ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਲੜੀ ਜਾ ਰਹੀ ਇਸ ਜੰਗ ਨੂੰ ਜਿੱਤਣ ਵਿੱਚ ਮੱਦਦ ਹੋ ਸਕੇ ਉਨ੍ਹਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਬਤੌਰ ਵਲੰਟੀਅਰ ਜੇ ਉਨ੍ਹਾਂ ਦੀ ਕੋਈ ਡਿਊਟੀ ਲਗਾਈ ਜਾਂਦੀ ਹੈ ਤਾਂ ਉਸ ਲਈ ਵੀ ਤਿਆਰ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।