ਨਵੀਂ ਦਿੱਲੀ: ਮੀਂਹ ਕਾਰਨ ਕਰਨਾਟਕ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਮੁੱਖ ਟਮਾਟਰ ਉਤਪਾਦਕ ਰਾਜਾਂ ਵਿੱਚ ਫਸਲ ਬਰਬਾਦ ਹੋਣ ਕਾਰਨ ਜ਼ਿਆਦਾਤਰ ਪ੍ਰਚੂਨ ਕੀਮਤਾਂ ਵਿੱਚ ਟਮਾਟਰ ਦੀਆਂ ਕੀਮਤਾਂ 60 ਤੋਂ 75 ਰੁਪਏ ਕਿੱਲੋ ਦੀ ਉੱਚਾਈ ‘ਤੇ ਜਾ ਪਹੁੰਚੀਆਂ ਹਨ। ਸਰਕਾਰੀ ਅੰਕੜਿਆਂ ਵਿੱਚ ਟਮਾਟਰ ਦੀ ਕੀਮਤ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਤੇਜ਼ੀ ਆਈ ਹੈ।
ਕੋਲਕਾਤਾ ਵਿੱਚ ਇਹ 75 ਰੁਪਏ ਕਿੱਲੋ ਦੇ ਭਾਅ ‘ਤੇ ਵਿਕ ਰਿਹਾ ਹੈ, ਜਦੋਂਕਿ ਦਿੱਲੀ ਵਿੱਚ ਇਹ 70 ਰੁਪਏ ਕਿੱਲੋ, ਚੇਨਈ ਵਿੱਚ 60 ਰੁਪਏ ਅਤੇ ਮੁੰਬਈ ਵਿੱਚ 59 ਰੁਏ ਪ੍ਰਤੀ ਕਿੱਲੋ ਦੀ ਦਰ ਨਾਲ ਉਪਲੱਬਧ ਹੈ। ਆਈਸੀਏਆਰ ਦੇ ਡਿਪਟੀ ਜਨਰਲ ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਕਿ ਲਗਾਤਾਰ ਮੀਂਹ ਨੇ ਨਾ ਸਿਰਫ਼ ਕਰਨਾਟਕ ਵਰਗੇ ਵੱਡੇ ਉਤਪਾਦ ਰਾਜਾਂ ਵਿੱਚ ਟਮਾਟਰ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਇਸ ਦੀ ਢੋਆ ਢੁਆਈ ਨੂੰ ਵੀ ਪ੍ਰਭਾਵਿਤ ਕੀਤਾ ਹੈ।