ਗਰਭਵਤੀ ਮਹਿਲਾ ਦੇ ਬੇਚੈਨੀ ਮਹਿਸੂਸ ਕਰਨ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤਾ ਸੂਚਿਤ (Gas Leak)
- ਮੁੱਢਲੀ ਜਾਂਚ ’ਚ ਸੈਂਸਰਾਂ ’ਚ ਇਲਾਕੇ ਅੰਦਰ ਕਿਧਰੇ ਵੀ ਗੈਸ ਲੀਕ ਦੇ ਸੰਕੇਤ ਨਹੀ ਮਿਲੇ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਅੱਜ ਫ਼ਿਰ ਗੈਸ ਲੀਕ ਹੋਣ ਦੀ ਖ਼ਬਰ ਨਾਲ ਸ਼ਨਸਨੀ ਫੈਲ ਗਈ। ਜਿੱਥੇ ਇੱਕ ਗਰਭਵਤੀ ਮਹਿਲਾ ਵੱਲੋਂ ਬੇਚੈਨੀ ਹੋਣ ਦੀ ਸ਼ਿਕਾਇਤ ਕੀਤੇ ਜਾਣ ’ਤੇ ਸਥਾਨਕ ਲੋਕਾਂ ਨੇ ਨਗਰ ਨਿਗਮ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ। (Gas Leak) ਜਿੰਨਾਂ ਮੌਕੇ ’ਤੇ ਪੁੱਜ ਕੇ ਸਬੰਧਿਤ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : Manipur News: ਸੀਬੀਆਈ ਖੰਖਾਲੇਗੀ ਮਣੀਪੁਰ ਵਿੱਚ ਦਰਿੰਦਗੀ ਕਾਂਡ ਦਾ ਸੱਚ
ਗੈਸ ਲੀਕ ਦੀ ਸੂਚਨਾ ਮਿਲਦਿਆਂ ਤੁਰੰਤ ਹਰਕਤ ’ਚ ਆਉਂਦਿਆਂ ਨਗਰ ਨਿਗਮ ਤੇ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ। ਜਿੰਨਾਂ ਨੇ ਸੈਂਸਰਾਂ ਦੀ ਮੱਦਦ ਨਾਲ ਆਲੇ- ਦੁਆਲੇ ਦੀ ਹਵਾ ਸਮੇਤ ਸਬੰਧਿਤ ਇਲਾਕੇ ਦੀ ਜਾਂਚ ਆਰੰਭ ਦਿੱਤੀ ਹੈ। ਇਸ ਦੇ ਨਾਲ ਹੀ ਸਾਵਧਾਨੀ ਵਰਤਦਿਆਂ ਸਬੰਧਿਤ ਇਲਾਕੇ ਨੂੰ ਘੇਰਾਬੰਦੀ ਕਰਕੇ ਸ਼ੀਲ ਕਰ ਦਿੱਤਾ ਹੈ।
ਮੁੜ ਗੈਸ ਲੀਕ ਦੀ ਖ਼ਬਰ ਨਾਲ ਦਹਿਸਤ ਦਾ ਮਾਹੌਲ
ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਢਲੀ ਜਾਂਚ ਤਹਿਤ ਸੈਂਸਰਾਂ ’ਚ ਇਲਾਕੇ ਅੰਦਰ ਕਿਧਰੇ ਵੀ ਗੈਸ ਲੀਕ (Gas Leak) ਦੇ ਸੰਕੇਤ ਨਹੀਂ ਮਿਲੇ। ਪ੍ਰਾਪਤ ਜਾਣਕਾਰੀ ਮੁਤਾਬਿਕ ਡਾਕਟਰੀ ਸਹਾਇਤਾ ਤੋਂ ਬਾਅਦ ਪੀੜਤ ਗਰਭਵਤੀ ਮਹਿਲਾ ਦੀ ਹਾਲਤ ਠੀਕ ਹੈ ਜੋ ਸੁਵੱਖਤੇ ਹੀ ਚੱਕਰ ਖਾ ਕੇ ਡਿੱਗ ਗਈ ਸੀ। ਜਿਕਰਯੋਗ ਹੈ ਕਿ 30 ਅਪਰੈਲ ਨੂੰ ਉਕਤ ਇਲਾਕੇ ’ਚ ਗੈਸ ਲੀਕ ਹੋਣ ਕਾਰਨ ਦੋ ਬੱਚਿਆਂ ਸਮੇਤ 11 ਜਣਿਆਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਸਹਿਮੇ ਸਥਾਨਕ ਲੋਕਾਂ ’ਚ ਅੱਜ ਮੁੜ ਗੈਸ ਲੀਕ ਦੀ ਖ਼ਬਰ ਨਾਲ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ।