ਮੱਧ ਪ੍ਰਦੇਸ਼ ’ਚ ਭਾਜਪਾ ਨੇ ਆਪਣਾ ਗੜ੍ਹ ਕਾਇਮ ਰੱਖਣ ਦੇ ਨਾਲ ਹੀ ਰਾਜਸਥਾਨ ਤੇ ਛੱਤੀਸਗੜ੍ਹ ’ਚ ਵਾਪਸੀ ਕਰ ਲਈ ਹੈ ਕਾਂਗਰਸ ਨੇ ਦੋ ਸੂਬੇ ਗੁਆ ਲਏ ਹਨ ਜਦੋਂਕਿ ਦੱਖਣੀ ਸੂਬੇ ਤੇ ਤੇਲੰਗਾਨਾ ਨੇ ਕਾਂਗਰਸ ਦੀ ਜ਼ਰੂਰ ਲਾਜ਼ ਰੱਖੀ ਹੈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੋ ਅਹਿਮ ਸੂਬੇ ਹਨ ਜਿੱਥੇ 430 ਵਿਧਾਨ ਸਭਾ ਸੀਟਾਂ ਹਨ ਇਸੇ ਕਾਰਨ ਹੀ ਇਨ੍ਹਾਂ ਦੋਵਾਂ ਸੂਬਿਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਸੰਗ ’ਚ ਵੀ ਵੇਖਿਆ ਜਾ ਰਿਹਾ ਹੈ ਭਾਵੇਂ ਚੋਣਾਂ ’ਚ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ’ਤੇ ਸਵਾਲ ਉੱਠਦੇ ਰਹੇ ਫਿਰ ਵੀ ਇਹਨਾਂ ਦੋਵਾਂ ਸੂਬਿਆਂ ’ਚ ਲੋਕ ਸਭਾ ਦੀਆਂ 55 ਸੀਟਾਂ ਹਨ ਚੋਣਾਂ ਨੂੰ ਇਸ ਨੁਕਤੇ ਤੋਂ ਸਫਲ ਮੰਨਿਆ ਜਾ ਸਕਦਾ ਹੈ ਕਿ ਚੋਣਾਂ ਜਿੱਥੇ ਅਮਨ-ਅਮਾਨ ਨਾਲ ਹੋਈਆਂ, ਉੱਥੇ ਕੋਈ ਸੰਪ੍ਰਦਾਇਕ ਪੱਤਾ ਨਹੀਂ ਵਰਤਿਆ ਗਿਆ ਸਰਕਾਰਾਂ ਦੇ ਕੰਮਕਾਜ ਦੀ ਵੀ ਪਰਖ ਹੋਈ ਹੈ। (Elections Results 2023)
ਵਿਕਾਸ ਦਾ ਮੁੱਦਾ ਹੀ ਜ਼ਿਆਦਾਤਰ ਭਾਰੂ ਰਿਹਾ ਭਾਵੇਂ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂਆਂ ਵੱਲੋਂ ਨਿੱਜੀ ਹਮਲੇ ਵੀ ਭਾਰੀ ਰਹੇ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਦੇ ਢੇਰ ਵੀ ਲੱਗੇ ਫਿਰ ਵੀ ਜਨਤਾ ਨੇ ਪੂਰੇ ਵਿਵੇਕ ਨਾਲ ਉਮੀਦਵਾਰ ਬਾਰੇ ਫੈਸਲਾ ਲਿਆ ਹੈ ਹਾਰੀਆਂ ਪਾਰਟੀਆਂ ਨੇ ਜਨਤਾ ਦੇ ਫਤਵੇ ਨੂੰ?ਕਬੂਲ ਕੀਤਾ ਹੈ ਰਾਜਸਥਾਨ ਦੇ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਆਪਣੀਆਂ ਯੋਜਨਾਵਾਂ ਲੋਕਾਂ ਤੱਕ ਨਹੀਂ ਪਹੁੰਚਾ ਸਕੀ ਬਿਨਾਂ ਸ਼ੱਕ ਪਾਰਟੀਆਂ ਦੀ ਜਿੰਮੇਵਾਰੀ ਬਦਲ ਗਈ ਹੈ ਵਿਰੋਧੀ ਧਿਰ ਸਰਕਾਰ ’ਚ ਆ ਗਈ ਹੈ ਤੇ ਸੱਤਾਧਿਰ ਵਿਰੋਧੀ ਧਿਰ ’ਚ ਬੈਠੇਗੀ ਨਵੀਂ ਸਰਕਾਰ ਜਿੱਥੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ, ੳੱੁਥੇ ਪਿਛਲੀ ਸਰਕਾਰ ਦੀਆਂ ਯੋਜਨਾਵਾਂ ਨੂੰ ਬਰਕਰਾਰ ਰੱਖ ਕੇ ਜਨਤਾ ਦੀ ਬਿਹਤਰੀ ਲਈ ਕੰਮ ਕਰੇ ਸਿਆਸੀ ਬਦਲੇਖੋਰੀ ਤੋਂ ਪਰਹੇਜ਼ ਕੀਤਾ ਜਾਵੇ। (Elections Results 2023)
ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ ਛੇ ਬਰੀ, ਇੱਕ ਦੋਸ਼ੀ ਕਰਾਰ
ਦੂਜੇ ਪਾਸੇ ਵਿਰੋਧੀ ਧਿਰ ਨੂੰ ਵਿਰੋਧ ਖਾਤਰ ਵਿਰੋਧ ਕਰਨ ਦੀ ਰਵਾਇਤ ਨੂੰ ਛੱਡ ਕੇ ਤੇ ਜਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਵਿਰੋਧ ਤੋਂ ਬਿਨਾਂ ਲੋਕਤੰਤਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਵਿਰੋਧੀ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਵੇ ਤਾਂ ਕਿ ਲੋਕਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਰਾਜਸਥਾਨ ’ਚ ਕਾਂਗਰਸ ਨੇ ਭਾਵੇਂ ਆਖਰੀ ਮਹੀਨਿਆਂ ’ਚ ਆਪਣੀ ਫੁੱਟ ਨੂੰ ਘਟਾ ਲਿਆ ਫਿਰ ਵੀ ਇਸ ਦਾ ਫਾਇਦਾ ਭਾਜਪਾ ਨੂੰ ਮਿਲਿਆ ਭਾਜਪਾ ਅਨੁਸ਼ਾਸਨ ਕਾਇਮ ਰੱਖਣ ’ਚ ਕਾਮਯਾਬ ਰਹੀ ਲੋਕ ਸਭਾ ਚੋਣਾਂ ਦਾ ਸਮਾਂ ਵੀ ਨੇੜੇ ਆਉਂਦਾ ਜਾ ਰਿਹਾ ਹੈ ਸੱਤਾਧਿਰ ਵਿਰੋਧੀ ਦੋਵਾਂ ਪਾਰਟੀਆਂ ਨੂੰ ਲੋਕ ਸਭਾ ਚੋਣਾਂ ’ਚ ਚੰਗੇ ਪ੍ਰਦਰਸ਼ਨ ਲਈ ਉੱਚਪਾਏ ਦੀ ਰਾਜਨੀਤੀ ਦੀ ਮਿਸਾਲ ਪੇਸ਼ ਕਰਨੀ ਪਵੇਗੀ ਵਿਰੋਧੀ ਪਾਰਟੀਆਂ ਆਪਣੀਆਂ ਖਾਮੀਆਂ ਨੂੰ ਦੂਰ ਕਰਨ ਦੀ ਰਣਨੀਤੀ ਬਣਾਉਣ। (Elections Results 2023)