ਬਾਰਵੀਂ ਦਾ ਨਤੀਜਾ : 6 ਮੈਰਿਟ ਪੁਜੀਸ਼ਨਾਂ ਨਾਲ ਸੰਤ ਮੋਹਨ ਦਾਸ ਸਕੂਲ ਜ਼ਿਲ੍ਹਾ ਭਰ ‘ਚ ਪਹਿਲੇ ਸਥਾਨ ’ਤੇ

Result Of Twelfth
12ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਨ ਵਾਲੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ ਦੇ ਹੋਣਹਾਰ ਵਿਦਿਆਰਥੀ।

Result Of Twelfth : 20 ਵਿਦਿਆਰਥੀਆਂ ਨੇ ਹਾਸਿਲ ਕੀਤੇ 95 ਫੀਸਦੀ ਤੋਂ ਵੱਧ ਅੰਕ

  • ਵਿਸ਼ਾ ਵਾਈਜ਼ ਅੱਠ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ 100 ਪ੍ਰਤੀਸ਼ਤ ਅੰਕ

ਕੋਟਕਪੂਰਾ (ਅਜੈ ਮਨਚੰਦਾ)। ਸੰਤ ਮੋਹਨ ਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ(ਫਰੀਦਕੋਟ) ਦੀਆਂ 6 ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਕੀਤੇ ਗਏ 12ਵੀਂ ਜਮਾਤ ਦੇ ਨਤੀਜਿਆਂ ‘ਚ ਫਰੀਦਕੋਟ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਪੰਜਾਬ ਮੈਰਿਟ ਵਿੱਚ ਸਥਾਨ ਹਾਸਿਲ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ। (Result Of Twelfth)

ਇਹ ਵੀ ਪੜ੍ਹੋ : ਅਨਾਹਿਤਾ ਗਰਗ ਨੇ ਜੇਈਈ ਮੇਨ ਪ੍ਰੀਖਿਆ ’ਚੋਂ ਪੂਰੇ ਭਾਰਤ ‘ਚ 8ਵਾਂ ਰੈਂਕ ਹਾਸਿਲ ਕੀਤਾ

ਇਸ ਸੰਸਥਾ ਦੇ ਸਾਇੰਸ ਗਰੁੱਪ ਦੇ ਹੋਣਹਾਰ ਤਿੰਨ ਵਿਦਿਆਰਥੀਆਂ ਜਿੰਨ੍ਹਾਂ ਨੇ ਪੰਜਾਬ ਮੈਰਿਟ ਵਿੱਚ ਸਥਾਨ ਹਾਸਲ ਕਰਨ ਦੇ ਨਾਲ-ਨਾਲ ਫਰੀਦਕੋਟ ਜ਼ਿਲ੍ਹੇ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ, ਜਿੰਨ੍ਹਾਂ ਵਿੱਚ ਨੀਤਿਕਾ ਸਪੁੱਤਰੀ ਪ੍ਰਦੀਪ ਕੁਮਾਰ ਨੇ 98.40 ਪ੍ਰਤੀਸ਼ਤ ਅੰਕ ਹਾਸਲ ਕਰਕੇ ਫਰੀਦਕੋਟ ਜਿਲ੍ਹੇ ਵਿੱਚ ਪਹਿਲਾ ਸਥਾਨ, ਗੁਰਪ੍ਰੀਤ ਕੌਰ ਸਪੁੱਤਰੀ ਗੁਰਤੇਜ ਸਿੰਘ ਨੇ 98.20 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਸਥਾਨ ਤੇ ਅਰਸ਼ਦੀਪ ਸਿੰਘ ਸਪੁੱਤਰ ਸੁਖਚੈਨ ਸਿੰਘ ਨੇ 98.20 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਸਕੂਲ ਦੇ 20 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ

ਇਸ ਤੋਂ ਇਲਾਵਾ ਸਾਇੰਸ ਗਰੁੱਪ ਦੀਆਂ ਹੀ ਹੋਰ ਤਿੰਨ ਵਿਦਿਆਰਥਣਾਂ ਦਵਿੰਦਰਪਾਲ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ 97.20 ਪ੍ਰਤੀਸ਼ਤ ਅੰਕ, ਹਰਮਨਦੀਪ ਕੌਰ ਸਪੁੱਤਰੀ ਜਗਦੀਸ਼ ਸਿੰਘ ਨੇ 97 ਪ੍ਰਤੀਸ਼ਤ ਤੇ ਗਗਨਪ੍ਰੀਤ ਕੌਰ ਸਪੁੱਤਰੀ ਲਖਵੀਰ ਸਿੰਘ ਨੇ 97 ਪ੍ਰਤੀਸ਼ਤ ਅੰਕ ਹਾਸਲ ਕਰਕੇ ਪੰਜਾਬ ਪੱਧਰ ਦੀ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਦੱਸਿਆ ਕਿ ਸਕੂਲ ਦੇ 20 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਵੱਧ, 30 ਹੋਰ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋ ਵੱਧ ਅੰਕ ਹਾਸਲ ਕਰਕੇ ਸਕੂਲ ਮੈਰਿਟ ਵਿੱਚ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 42 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਵੱਧ, 26 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਵੱਧ, 6 ਵਿਦਿਆਰਥੀਆਂ ਨੇ 75 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ।

Result Of Twelfth
12ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਨ ਵਾਲੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ ਦੇ ਹੋਣਹਾਰ ਵਿਦਿਆਰਥੀ।

 ਸਕੂਲ ਦਾ ਨਤੀਜਾ 100 ਫੀਸਦੀ ਰਿਹਾ

ਇਸ ਤਰਾਂ ਸਕੂਲ ਦਾ ਸਮੁੱਚਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਦੇ ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਵਿਸ਼ੇ ਵਿੱਚ ਇੱਕ ਵਿਦਿਆਰਥੀ, ਅੰਗਰੇਜ਼ੀ ਵਿਸ਼ੇ ਵਿੱਚ ਇੱਕ ਵਿਦਿਆਰਥੀ, ਹਿਸਾਬ ਵਿਸ਼ੇ ਵਿੱਚ 2 ਵਿਦਿਆਰਥੀਆਂ, ਫਿਜਿਕਸ ਵਿਸ਼ੇ ਵਿੱਚ 2 ਵਿਦਿਆਰਥੀਆਂ ਅਤੇ ਬਾਇਓਲੌਜੀ ਵਿਸ਼ੇ ਵਿੱਚ 2 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ।ਜਿਲ੍ਹਾ ਸਿੱਖਿਆ ਅਫਸਰ(ਸੈ.ਸਿੱ.) ਮੇਵਾ ਸਿੰਘ ਸਿੱਧੂ, ਜਿਲ੍ਹਾ ਖੇਤਰੀ ਬੁੱਕ ਡਿੱਪੂ ਫਰੀਦਕੋਟ ਦੇ ਮੈਨੇਜਰ ਨਛੱਤਰ ਸਿੰਘ, ਡਿਪਟੀ ਮੈਨੇਜਰ ਬਲਰਾਜ ਸਿੰਘ ਨੇ ਸਮੂਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਸੰਸਥਾ ਦਾ ਇਹ ਨਤੀਜਾ ਮਹਿਰੂਮ ਪ੍ਰਿੰਸੀਪਲ ਸਵਰਨਜੀਤ ਕੌਰ ‘ਸਿੰਮੀ’ ਨੂੰ ਸਮਰਪਿਤ ਕੀਤਾ। ਇਸ ਮੌਕੇ ਹਰਬੰਸ ਲਾਲ ਥਾਪਰ, ਸੰਤੋਖ ਸਿੰਘ ਸੋਢੀ, ਮੇਘਾ ਥਾਪਰ, ਖੁਸ਼ਵਿੰਦਰ ਸਿੰਘ ਕੋਆਰਡੀਨੇਟਰ, ਰਾਜ ਕੁਮਾਰ ਕੋਚਰ ਸਪੋਰਟਸ ਕੋਆਰਡੀਨੇਟਰ, ਲੈਕ: ਜਗਜੀਤ ਕੌਰ ਤੇ ਲਖਵੀਰ ਸਿੰਘ ਸੁਪਰਡੈਂਟ ਹਾਜ਼ਰ ਸਨ।