ਮੌਜੂਦਾ ਨਗਰ ਕੌਂਸਲਰ ਨੇਹਾ ਸਲਦੀ ਭਾਜਪਾ ’ਚ ਸ਼ਾਮਲ

Neha Saldi joined BJP
ਭਵਾਨੀਗੜ੍ਹ ਦੇ ਮੌਜੂਦਾ ਨਗਰ ਕੌਂਸਲਰ ਨੇਹਾ ਸਲਦੀ ਆਪਣੇ ਪਤੀ ਸੁਦਰਸ਼ਨ ਸਲਦੀ ਸਮੇਤ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਭਾਜਪਾ ਪਾਰਟੀ ਜੁਆਇਨ ਕਰਦੇ ਹੋਏ।

(ਵਿਜੈ ਸਿੰਗਲਾ) ਭਵਾਨੀਗੜ੍ਹ। ਭਵਾਨੀਗੜ੍ਹ ਦੇ ਮੌਜੂਦਾ ਨਗਰ ਕੌਂਸਲਰ ਨੇਹਾ ਸਲਦੀ ਆਪਣੇ ਪਤੀ ਸੁਦਰਸ਼ਨ ਸਲਦੀ ਸਮੇਤ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਭਾਜਪਾ ’ਚ ਸ਼ਾਮਲ ਹੋ ਗਏ। (Neha Saldi joined BJP) ਸਲਦੀ ਦਾ ਸ੍ਰੀ ਖੰਨਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਅਰਵਿੰਦ ਖੰਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਜਪਾ ਦਾ ਕਾਫਲਾ ਦਿਨੋਂ ਦਿਨ ਵੱਡਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੀ ਉਪ ਚੋਣ ਵਿੱਚ ਭਾਜਪਾ ਨੇ ਦਰਸਾ ਦਿੱਤਾ ਹੈ ਕਿ ਪਾਰਟੀ ਇਕੱਲੇ ਦਮ ’ਤੇ ਪੰਜਾਬ ਵਿੱਚ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ ਤੇ ਜਿੱਤ ਪ੍ਰਾਪਤ ਕਰੇਗੀ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਕਲਰਕ ਰੰਗੇ ਹੱਥੀਂ ਕਾਬੂ

ਉਹਨਾਂ ਕਿਹਾ ਕਿ ਲੋਕ ਭਾਜਪਾ ਦੇ ਹੱਕ ਵਿੱਚ ਆਪਣਾ ਫਤਵਾ ਦੇਣ ਲਈ ਤਿਆਰ ਬੈਠੇ ਹਨ ਉਨ੍ਹਾਂ ਕਿਹਾ ਕਿ ਜਿਹੜੇ ਵੀ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਹੋਰਨਾਂ ਪਾਰਟੀਆਂ ਦੇ ਆਗੂ ਵੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। (Neha Saldi joined BJP) ਇਸ ਮੌਕੇ ਕਪਿਲ ਦੇਵ ਗਰਗ ਸੁਬਾ ਕਮੇਟੀ ਮੈਬਰ ਭਾਜਪਾ ਪੰਜਾਬ, ਨਰਿੰਦਰ ਕੁਮਾਰ ਸ਼ੈਲੀ ਪ੍ਰਧਾਨ ਭਾਜਪਾ ਸਰਕਲ ਭਵਾਨੀਗੜ੍ਹ ਸ਼ਹਿਰੀ, ਸੁਸ਼ਾਂਤ ਗਰਗ ਜਨਰਲ ਸਕੱਤਰ ਭਾਜਪਾ ਸਰਕਲ ਭਵਾਨੀਗੜ੍ਹ, ਮਾਲਵਿੰਦਰ ਸਿੰਘ ਸਾਬਕਾ ਨਗਰ ਕੌਂਸਲਰ, ਗੀਤਾ ਸ਼ਰਮਾ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਭਵਾਨੀਗੜ੍ਹ ਸ਼ਹਿਰੀ, ਮੰਗਲ ਸ਼ਰਮਾ, ਮੁਕੇਸ ਚੌਧਰੀ, ਹਰਵਿੰਦਰ ਸੱਗੂ, ਅਸਰਫ ਖਾਨ ਤੇ ਧਰਮਿੰਦਰ ਸਿੰਘ ਦੁੱਲਟ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।