ਸੁਰੱਖਿਆ ਕਾਰਨਾਂ ਕਰਕੇ ਰੋਕੀ ਗਈ ਸੀ ਸੇਵਾ
ਸ੍ਰੀਨਗਰ (ਏਜੰਸੀ)। ਕਸ਼ਮੀਰ ਘਾਟੀ ‘ਚ ਬੁੱਧਵਾਰ ਨੂੰ ਰੇਲ ਸੇਵਾ ਬਹਾਲ ਕਰ ਦਿੱਤੀ ਗਈ, ਇੱਥੇ ਸ਼ਹਿਰੀ ਸਥਾਨਕ ਚੋਣਾਂ ਨੂੰ ਲੈ ਕੇ ਵੱਖਵਾਦੀਆਂ ਦੀ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾ ਰੋਕੀ ਗਈ ਸੀ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਤੋਂ ਬੀਤੀ ਰਾਤ ਸਲਾਹ ਮਿਲਣ ਤੋਂ ਬਾਅਦ ਘਾਟੀ ‘ਚ ਬੁੱਧਵਾਰ ਨੂੰ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉੱਤਰੀ ਕਸ਼ਮੀਰ ‘ਚ ਬੁੱਧਵਾਰ ਨੂੰ ਸ੍ਰੀਨਗਰ-ਬਡਗਾਮ ਤੇ ਬਾਰਾਮੂਲਾ ਵਿਚਾਕਰ ਰੇਲਾਂ ਪਹਿਲਾਂ ਤੋਂ ਨਿਰਧਾਰਿਤ ਸਮੇਂ ਅਨੁਸਾਰ ਚੱਲਣਗੀਆਂ। ਇਸ ਤਰ੍ਹਾਂ, ਦੱਖਣੀ ਕਸ਼ਮੀਰ ‘ਚ ਬਡਗਾਮ-ਸ੍ਰੀਨਗਰ, ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਇਲਾਕੇ ‘ਚ ਬਨਿਹਾਲ ਲਈ ਰੇਲਾਂ ਚੱਲਣਗੀਆਂ। ਕਸ਼ਮੀਰ ਘਾਟੀ ‘ਚ ਸੁਰੱਖਿਆ ਕਾਰਨਾਂ ਕਰਕੇ ਅੱਠ ਅਕਤੂਬਰ ਤੋਂ ਇਹ ਪੰਜਵੀ ਵਾਰ ਰੇਲ ਸੇਵਾ ਰੋਕੀ ਗਈ ਸੀ। (Restoration)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।