Sad News: ਅਬੋਹਰ, (ਮੇਵਾ ਸਿੰਘ)। ਸੱਚਖੰਡਵਾਸੀ ਤੇ ਨੇਤਰਦਾਨੀ ਅਜੈੇ ਕੁਮਾਰ ਚਲਾਣਾ ਇੰਸਾਂ ਸਟੇਟ ਕਮੇਟੀ ਮੈਂਬਰ ਐਮਐਸਜੀ ਆਈਟੀ ਵਿੰਗ ਜੋ ਬੀਤੇ ਦਿਨ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਇਸ ਦੁੱਖ ਦੀ ਘੜੀ ਵਿਚ ਚਲਾਣਾ ਪਰਿਵਾਰ ਨਾਲ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਮਐਸਜੀ ਆਈਟੀ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਦੁੱਖ ਸਾਂਝਾ ਕੀਤਾ। ਜਾਣਕਾਰੀ ਦਿੰਦਿਆਂ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਸੋਹਨ ਲਾਲ ਨਾਗਪਾਲ, ਗੁਰਚਰਨ ਸਿੰਘ ਰਿਟਾ: ਡੀਈਓ ਤੇ ਬਲਾਕ ਪ੍ਰੇਮੀ ਸੇਵਕ ਰਾਮ ਸਰੂਪ ਇੰਸਾਂ ਨੇ ਦੱਸਿਆ ਕਿ ਉਸ ਦਾ ਜਨਮ ਅਬੋਹਰ ਵਿਖੇ 8 ਅਪਰੈਲ 1983 ਨੂੰ ਮਾਤਾ ਈਸ਼ਵਰ ਦੇਵੀ ਦੀ ਕੁੱਖੋਂ ਤੇ ਪਿਤਾ ਸੋਹਨ ਲਾਲ ਚਲਾਣਾ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਬੀਏ ਤੱਕ ਦੀ ਪੜ੍ਹਾਈ ਕਰਕੇ ਆਪਣੇ ਮਾਨਸ ਜਨਮ ਦਾ ਲਾਹਾ 2011 ਵਿਚ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟਿਆ।
ਇਹ ਵੀ ਪੜ੍ਹੋ: Punjab Bomb Threat: ਪੰਜਾਬ ’ਚ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਉੋਨ੍ਹਾਂ ਦੀ ਪਤਨੀ ਸਮਤਾ ਨਾਗਪਾਲ ਇਕ ਅਧਿਆਪਕਾ ਹੈ। ਸੱਚਖੰਡਵਾਸੀ ਅਜੇ ਚਲਾਣਾ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਅੱਖਾਂਦਾਨ ਸੰਮਤੀ ਦੇ ਸੇਵਾਦਾਰ ਵਜੋਂ ਸੇਵਾ ਕਰਦੇ ਰਹੇ ਤੇ ਹੁਣ ਮੌਜੂਦਾ ਉਹ ਐਮਐਸਜੀ ਆਈਟੀ ਵਿੰਗ ਦੇ ਸਟੇਟ ਮੈਂਬਰ ਵਜੋਂ ਸੇਵਾ ਨਿਭਾ ਰਹੇ ਸਨ। ਦੇਹਾਂਤ ਉਪਰੰਤ ਪਰਿਵਾਰ ਨੇ ਆਪਣੀ ਸਹਿਮਤੀ ਨਾਲ ਉਨ੍ਹਾਂ ਦੀਆਂ ਅੱਖਾਂ ਅੱਖਾਂਦਾਨ ਸੰਮਤੀ ਅਬੋਹਰ ਰਾਹੀਂ ਦਾਨ ਕਰਵਾਈਆਂ, ਜੋ ਕਿਸੇ ਦੀ ਹਨ੍ਹੇਰੀ ਜਿੰਦਗੀ ਨੂੰ ਰੁਸ਼ਨਾਉਣਗੀਆਂ।














