ਭਰੋਸਾ ਕਾਇਮ ਕਰਨ ਦੀ ਜ਼ਿੰਮੇਵਾਰੀ ਪਾਕਿ ’ਤੇ: ਨਰਵਣੇ

ਭਾਰਤ-ਪਾਕਿ ਦਰਮਿਆਨ ਦਹਾਕਿਆਂ ਤੋਂ ਬਣਿਆ ਬੇਭਰੋਸਗੀ ਦਾ ਮਾਹੌਲ ਰਾਤੋ-ਰਾਤ ਨਹੀਂ ਬਦਲ ਸਕਦਾ

ਏਜੰਸੀ ਜੰਮੂ। ਪਾਕਿਸਤਾਨ ਅਤੇ ਭਾਰਤ ਦਰਮਿਆਨ ਦਹਾਕਿਆਂ ਤੋਂ ਬੇਭਰੋਸਗੀ ਦਾ ਮਾਹੌਲ ਰਿਹਾ ਹੈ ਇਹ ਸਥਿਤੀ ਰਾਤੋ-ਰਾਤ ਨਹੀਂ ਬਦਲ ਸਕਦੀ ਜੇਕਰ ਉਹ ਜੰਗਬੰਦੀ ਦੀ ਪਾਲਣਾ ਕਰਨਾ ਜਾਰੀ ਰੱਖਦੇ ਹਨ, ਭਾਰਤ ’ਚ ਅੱਤਵਾਦੀਆਂ ਨੂੰ ਧੱਕਣ ਤੋਂ ਰੋਕਦੇ ਹਨ। ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀ ਸੰਗਠਨਾਂ ਨੂੰ ਸਹਾਇਤਾ ਪਹੁੰਚਣਾ ਬੰਦ ਕਰਦੇ ਹਨ, ਤਾਂ ਇਹ ਕਦਮ ਹੌਲੀ-ਹੌਲੀ ਭਰੋਸੇ ਦਾ ਨਿਰਮਾਣ ਕਰਨਗੇ ਇਹ ਗੱਲ ਜੰਮੂ-ਕਸ਼ਮੀਰ ਦੇ ਦੋ ਰੋਜ਼ਾ ਦੌਰੇ ’ਤੇ ਆਏ ਥਲ ਫੌਜ ਮੁਖੀ ਜਨਰਲ ਐਮਐਮ ਨਰਵਣੇ ਨੇ ਅੱਜ ਕਸ਼ਮੀਰ ਘਾਟੀ ’ਚ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਹੀ।

ਉਨ੍ਹਾਂ ਨੇ ਕਿਹਾ ਕਿ ਭਰੋਸੇ ਨੂੰ ਪੂਰੀ ਤਰ੍ਹਾਂ ਕਾਇਮ ਕਰਨ ਦੀ ਜ਼ਿੰਮੇਵਾਰੀ ਹੁਣ ਪੂਰੀ ਤਰ੍ਹਾਂ ਪਾਕਿ ’ਤੇ ਹੈ ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਵੇਖਿਆ ਗਿਆ ਹੈ ਕਿ ਪਾਕਿਸਤਾਨ ਅੱਤਵਾਦ ਖਿਲਾਫ, ਜੰਗਬੰਦੀ ਦੀ ਗੱਲ ਕਰਦਾ ਹੈ ਪਰ ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਨੂੰ ਮੱਦਦ ਪਹੁੰਚਾਉਣ ਤੋਂ ਪਰਹੇਜ਼ ਨਹੀਂ ਕਰਦਾ ਪਾਕਿਸਤਾਨ ਨੂੰ ਜੇਕਰ ਭਾਰਤ ਦਾ ਭਰੋਸਾ ਚਾਹੀਦਾ ਹੈ ਤਾਂ ਉਸ ਨੂੰ ਆਪਣੀ ਕਥਨੀ ’ਤੇ ਕਾਇਮ ਰਹਿਣਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।