ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Vote: ਸਭ ਨੂੰ ...

    Vote: ਸਭ ਨੂੰ ਸਮਝਣੀ ਪਵੇਗੀ ਵੋਟ ਦੇ ਅਧਿਕਾਰ ਦੀ ਜ਼ਿੰਮੇਵਾਰੀ

    one nation one election

    ਦੇਸ਼ ’ਚ ਲੋਕਤੰਤਰ ਦਾ ਤਿਉਹਾਰ ਭਾਵ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ ਬੀਤੇ ਦਿਨੀਂ ਵੋਟਿੰਗ ਦੇ ਦੋ ਗੇੜ ਪੂਰੇ ਹੋ ਗਏ ਹਨ ਜਿੱਥੇ ਸਾਲ 2019 ’ਚ ਪਹਿਲੇ ਗੇੜ ’ਚ 91 ਸੀਟਾਂ ’ਤੇ 69.43 ਫੀਸਦੀ ਵੋਟਿੰਗ ਹੋਈ ਤਾਂ ਉੱਥੇ ਮੌਜੂਦਾ ਦੌਰ ’ਚ ਵੋਟਿੰਗ ਫੀਸਦੀ 66.21 ਰਹੀ ਜੋ ਕਿ ਪਿਛਲੀਆਂ ਚੋਣਾਂ ਦੀ ਤੁਲਨਾ ’ਚ 3 ਫੀਸਦੀ ਘੱਟ ਹੈ ਦੇਖਿਆ ਜਾਵੇ ਤਾਂ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ, ਅਤੇ ਵੋਟਿੰਗ ਸਾਡੇ ਲੋਕਤੰਤਰ ਦਾ ਇੱਕ ਲਾਜ਼ਮੀ ਪਹਿਲੂ ਹੈ। (Vote)

    ਅਜਿਹੇ ’ਚ ਜੇਕਰ ਰਾਜਨੀਤੀ ਜਾਤੀ, ਧਰਮ ਅਤੇ ਸਵਾਰਥ ਦੇ ਰੱਥ ’ਤੇ ਸਵਾਰ ਹੈ, ਤਾਂ ਉਸ ਲਈ ਜਿੰਮੇਵਾਰ ਸਾਡੀ ਲੋਕਤੰਤਰਿਕ ਵਿਵਸਥਾ ਦੇ ਲੋਕ ਵੀ ਹਨ ਕਹਿਣ ਨੂੰ ਤਾਂ ਸਾਡੇ ਦੇਸ਼ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਸਾਨੂੰ ਸਰਕਾਰ ਚੁਣਨ ਦਾ ਸੰਵਿਧਾਨਕ ਅਧਿਕਾਰ ਪ੍ਰਾਪਤ ਹੈ ਭਾਰਤ ’ਚ ਜਨਮ ਲੈਣ ਵਾਲੇ ਹਰੇਕ ਭਾਰਤੀ ਨਾਗਰਿਕ ਦਾ ਵੋਟ ਪਾਉਣਾ ਮੌਲਿਕ ਅਧਿਕਾਰ ਹੈ ਇਸ ਦੇ ਬਾਵਜੂਦ ਆਧੁਨਿਕ ਸਮੇਂ ’ਚ ਸਾਡੇ ਦੇਸ਼ ਦੇ ਨੌਜਵਾਨ ਆਪਣੀ ਵੋਟ ਪ੍ਰਤੀ ਜਾਗਰੂਕ ਨਹੀਂ ਹਨ ਅੱਜ ਦਾ ਨੌਜਵਾਨ ਆਪਣੇ ਅਧਿਕਾਰਾਂ ਲਈ ਤਾਂ ਸੜਕਾਂ ’ਤੇ ਹੰਗਾਮਾ ਕਰਦਾ ਹੈ, ਪਰ ਸੰਵਿਧਾਨਕ ਜਿੰਮੇਵਾਰੀ ਤੋਂ ਜੀਅ ਚੁਰਾਉਂਦਾ ਹੈ ਅਕਸਰ ਅਤੇ ਲੋਕ ਦੁੱਖੜੇ ਤਾਂ ਰੋਂਦੇ ਹਨ। (Vote)

    Sirsa: 76ਵਾਂ ਰੂਹਾਨੀ ਸਥਾਪਨਾ ਦਿਵਸ, ਡੇਰਾ ਸੱਚਾ ਸੌਦਾ ਦੀ ਧਰਤੀ ‘ਤੇ ਸ਼ਰਧਾ ਦਾ ਸਮੁੰਦਰ, ਦੇਖੋ ਤਸਵੀਰਾਂ ਤੇ ਵੀ…

    ਕਿ ਅੱਜ ਦੀ ਰਾਜਨੀਤੀ ਪਰਿਵਾਰਵਾਦ ਅਤੇ ਜਾਤੀਵਾਦ ’ਚ ਜਕੜੀ ਹੋਈ ਹੈ ਪਰ ਹਰ ਵਕਤ ਸਿਰਫ ਅਤੇ ਸਿਰਫ ਰੋਗ ਦਾ ਦੁੱਖ ਹੀ ਗਾਉਂਦੇ ਰਹਿਣਾ ਕਾਫ਼ੀ ਨਹੀਂ ਹੁੰਦਾ, ਉਸ ਦਾ ਹੱਲ ਵੀ ਲੱਭਣਾ ਹੁੰਦਾ ਹੈ ਕੀ ਕਦੇ ਲੋਕਾਂ ਨੇ ਆਪਣੀਆਂ ਜਿੰਮੇਵਾਰੀਆਂ ਅਤੇ ਮਿਲੇ ਅਧਿਕਾਰਾਂ ਦਾ ਸਹੀ ਵਰਤੋਂ ਕੀਤੀ? ਉੱਤਰ ਹੋਵੇਗਾ ਜੀ ਨਹੀਂ ਇਸ ਲਈ ਤਾਂ ਅੱਜ ਦੇ ਦੌਰ ’ਚ ਲੋਕਤੰਤਰ ਦਾ ਮਤਲਬ ਸਿਰਫ ਚੋਣਾਂ ਅਤੇ ਰਾਜਨੀਤੀ ਦੇ ਖੋਖਲੇ ਵਾਅਦਿਆਂ ਤੱਕ ਸੀਮਤ ਰਹਿ ਗਿਆ ਹੈ ਚੋਣਾਂ ਨੂੰ ਲੋਕਤੰਤਰ ਦਾ ਤਿਉਹਾਰ ਕਿਹਾ ਜਾਂਦਾ ਹੈ ਇਹ ਤਿਉਹਾਰ ਕਈ ਰੂਪਾਂ ’ਚ ਦੇਸ਼ ਦੇ ਸਾਹਮਣੇ ਆਉਂਦਾ ਹੈ ਕਦੇ ਲੋਕ ਸਭਾ ਚੋਣਾਂ ਦੇ ਰੂਪ ’ਚ ਕਦੇ ਵਿਧਾਨ ਸਭਾ ਜਾਂ ਹੋਰ ਕਿਸੇ ਚੋਣਾਂ ਨਾਲ ਇਸ ਤਿਉਹਾਰ ਦੇ ਰੰਗ ਦਿਖਾਈ ਦਿੰਦੇ ਹਨ।

    ਚੋਣਾਂ ਜ਼ਰੀਏ ਰਹਿਨੁਮਾਈ ਵਿਵਸਥਾ ਚੁਣੀ ਜਾਂਦੀ ਹੈ ਜਿਨ੍ਹਾਂ ਵੱਲੋਂ ਬਣਾਈਆਂ ਨੀਤੀਆਂ ਸਮਾਜਿਕ ਵਿਕਾਸ ’ਚ ਸਹਾਇਕ ਹੁੰਦੀਆਂ ਹਨ ਇਸ ਤੋਂ ਇਲਾਵਾ ਜਨਤਾ ਇਨ੍ਹਾਂ ਫੈਸਲਿਆਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਵੀ ਹੁੰਦੀ ਹੈ ਅਜਿਹੇ ’ਚ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਨਾਗਰਿਕ ਆਪਣੇ ਅਧਿਕਾਰ ਦੀ ਵਰਤੋਂ ਕਰੇ, ਉਹ ਵੀ ਆਪਣੀ ਅਤੇ ਸਮਾਜ ਦੀ ਭਲਾਈ ਲਈ ਜਿੰਮੇਦਾਰੀ ਨਾਲ ਸਰਕਾਰ ਨੇ ਵੋਟਿੰਗ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਪਰ ਅੱਜ ਵੀ ਸਾਡੇ ਦੇਸ਼ ਦਾ ਨੌਜਵਾਨ ਆਪਣੀ ਵੋਟ ਪ੍ਰਤੀ ਜਾਗਰੂਕ ਨਹੀਂ ਹੈ ਭਾਰਤ ’ਚ ਵੋਟਿੰਗ ਪ੍ਰਕਿਰਿਆ ਦੇ ਕਈ ਗੇੜ ਹੁੰਦੇ ਹਨ ਇਸ ’ਚ ਛੋਟੇ ਪੱਧਰ ਦੀਆਂ ਚੋਣਾਂ ਜਿਵੇਂ ਪੰਚਾਇਤੀ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਹੁੰਦੀਆਂ ਹਨ।

    ਇਸ ਦੇ ਬਾਵਜ਼ੂਦ ਕੁਝ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਨੂੰ ਸਮੇਂ ਦੀ ਬਰਬਾਦੀ ਸਮਝਦੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਗੁਜਰਾਤ ’ਚ ਲਾਜ਼ਮੀ ਵੋਟਿੰਗ ਦਾ ਬਿੱਲ ਵੀ ਪਾਸ ਹੋਇਆ, ਪਰ ਹਾਈ ਕੋਰਟ ਨੇ ਉਸ ’ਤੇ ਰੋਕ ਲਾ ਦਿੱਤੀ ਲਾਜ਼ਮੀ ਵੋਟਿੰਗ ਕਰਵਾਉਣ ਦੇ ਹਿਮਾਇਤੀਆਂ ਦਾ ਮੰਨਣਾ ਹੈ, ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਇਹ ਰੀਤੀ ਹੈ, ਤਾਂ ਆਪਣੇ ਦੇਸ਼ ’ਚ ਕਿਉਂ ਨਹੀਂ? ਅਰਜਨਟੀਨਾ, ਪੇਰੂ, ਉਰੂਗਵੇ, ਸਿੰਗਾਪੁਰ, ਨੋਰੂ, ਬ੍ਰਾਜੀਲ, ਕਾਂਗੋ ਅਤੇ ਸਵਿੱਟਜ਼ਰਲੈਂਡ ਵਰਗੇ ਦੇਸ਼ਾਂ ’ਚ ਲਾਜ਼ਮੀ ਵੋਟਿੰਗ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ਇੱਥੋਂ ਤੱਕ ਕਿ ਅਸਟਰੇਲੀਆ ’ਚ ਤਾਂ ਵੋਟਿੰਗ ਨਾ ਕਰਨ ’ਤੇ ਸਜ਼ਾ ਦੀ ਵੀ ਤਜਵੀਜ਼ ਹੈ। (Vote)

    ਸਾਡੇ ਦੇਸ਼ ’ਚ ਕਰੀਬ ਨੱਬੇ ਕਰੋੜ ਤੋਂ ਜਿਆਦਾ ਵੋਟਰ ਹਨ, ਜਿਨ੍ਹਾਂ ’ਚੋਂ ਵੱਡੀ ਗਿਣਤੀ ’ਚ ਲੋਕ ਰੋਜ਼ੀ-ਰੋਟੀ ਦੀ ਕਮਾਈ ਲਈ ਘਰੋਂ ਬਾਹਰ ਰਹਿੰਦੇ ਹਨ, ਤਾਂ ਜੇਕਰ ਵੋਟਿੰਗ ਲਾਜ਼ਮੀ ਹੋ ਵੀ ਜਾਵੇ, ਤਾਂ ਜੀਅ ਦਾ ਜੰਜਾਲ ਹੀ ਸਾਬਤ ਹੋਵੇਗਾ ਅਜਿਹੇ ’ਚ ਲਾਜ਼ਮੀ ਵੋਟਿੰਗ ਲਈ ਕੋਈ ਸਾਰਥਕ ਪਹਿਲ ਕਰਨੀ ਹੋਵੇਗੀ ਕਹਿੰਦੇ ਹਨ ਕਿ ਜਿੰਦਾ ਕੌਮਾਂ ਪੰਜ ਸਾਲ ਇੰਤਜ਼ਾਰ ਨਹੀਂ ਕਰਦੀਆਂ ਪਰ ਆਮ ਨਾਗਰਿਕ ਦੇ ਸ਼ਾਇਦ ਆਪਣੇ ਅਧਿਕਾਰਾਂ ਨਾਲ ਸਮਝੌਤਾ ਕਰਨਾ ਸਿੱਖ ਲਿਆ ਹੈ ਤਾਂ ਹੀ ਤਾਂ ਉਹ ਆਪਣੇ ਮਿਲੇ ਅਧਿਕਾਰ ਦੀ ਵਰਤੋਂ ਵੀ ਨਹੀਂ ਕਰ ਪਾ ਰਿਹਾ ਅਤੇ ਇਹੀ ਜਨਤੰਤਰ ’ਚ ਜਨ ਦੀ ਭਾਵਨਾ ਦੇ ਦਮਨ ਦਾ ਸਭ ਤੋਂ ਵੱਡਾ ਕਾਰਨ ਹੈ। (Vote)

    ਵੋਟਰ ਵਰਗ ਨੂੰ ਇਹ ਸਮਝਣਾ ਪਵੇਗਾ, ਕਿ ਉਸ ਦੀ ਵੋਟ ਨਾਲ ਹੀ ਦੇਸ਼, ਸੂਬਾ ਅਤੇ ਪੰਚਾਇਤ ਦਾ ਪ੍ਰਬੰਧ ਚੱਲਦਾ ਹੈ ਜੇਕਰ ਉਹ ਚੰਗੀ ਅਗਵਾਈ ਨੂੰ ਚੁਣਨਗੇ, ਤਾਂ ਹੀ ਸਮਾਜਿਕ ਸਰੋਕਾਰ ਨਾਲ ਜੁੜੇ ਮੁੱਦਿਆਂ ’ਤੇ ਕੰਮ ਹੋਵੇਗਾ ਵੋਟਰ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਇਹ ਉਨ੍ਹਾਂ ਨੂੰ ਸਮਝਣਾ ਹੋਵੇਗਾ ਬਿਜਲੀ, ਪਾਣੀ, ਸੁਰੱਖਿਆ, ਸਿੱਖਿਆ, ਸਿਹਤ ਅਤੇ ਸੜਕਾਂ ਇਹ ਸਾਰੀਆਂ ਬੁਨਿਆਦੀ ਸਹੂਲਤਾਂ ਅਵਾਮ ਨੂੰ ਮੁਹੱਈਆ ਹੋ ਸਕਦੀਆਂ ਹਨ, ਜੇਕਰ ਅਵਾਮ ਆਪਣੇ ਵੋਟ ਦੇ ਅਧਿਕਾਰ ਨੂੰ ਸਮਝ ਜਾਵੇ ਇੱਕ ਵੋਟ ਦੀ ਕੀਮਤ ਵੀ ਲੋਕਤੰਤਰ ’ਚ ਹੁੰਦੀ ਹੈ, ਇਹ ਦੇਸ਼ ਦੀ ਜਨਤਾ ਨੂੰ ਸਮਝਣਾ ਹੋਵੇਗਾ ਭ੍ਰਿਸ਼ਟਾਚਾਰ ਮੁਕਤ ਵਿਵਸਥਾ, ਜਾਤੀ, ਧਰਮ ਤੋਂ ਪਰੇ ਲੋਕਤੰਤਰਿਕ ਮਾਹੌਲ ਪੈਦਾ ਕਰਨਾ ਹੈ।

    ਤਾਂ ਜਨਤਾ ਨੂੰ ਅੱਗੇ ਆ ਕੇ ਆਪਣੀ ਵੋਟ ਦੀ ਸੌ ਫੀਸਦੀ ਵਰਤੋਂ ਕਰਨੀ ਹੋਵੇਗੀ ਚੋਣ ਪ੍ਰਕਿਰਿਆ ਹੁਣ ਜੇਕਰ ਬੇਈਮਾਨੀ ਦੀ ਖੇਡ ਬਣ ਕੇ ਰਹਿ ਗਈ ਹੈ, ਅਤੇ ਬੁੱਧੀਜੀਵੀ ਪੜ੍ਹੇ-ਲਿਖੇ ਲੋਕ ਰਾਜਨੀਤੀ ’ਚ ਪੈਦਾ ਨਹੀਂ ਹੋ ਰਹੇ, ਤਾਂ ਉਸ ਦਾ ਇੱਕ ਕਾਰਨ ਘਟਦੀ ਵੋਟ ਅਧਿਕਾਰ ਦੀ ਵਰਤੋਂ ਵੀ ਹੈ ਇਸ ਲਈ ਵੋਟਰਾਂ ਨੂੰ ਜਾਗਰੂਕ ਕਰਨ ਦੇ ਨਾਲ ਉਨ੍ਹਾਂ ਨੂੰ ਸਨਮਾਨਿਤ ਕਰਨ ਅਤੇ ਲੋਕਤੰਤਰ ਪ੍ਰਤੀ ਉਨ੍ਹਾਂ ਦੀ ਵੋਟ ਦੀ ਅਹਿਮੀਅਤ ਦੱਸਣ ਨਾਲ ਵੋਟ ਫੀਸਦੀ ’ਚ ਵਾਧਾ ਦੇਖਿਆ ਜਾ ਸਕਦਾ ਹੈ ਜੋ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਵੀ ਕਰੇਗਾ। (Vote)

    LEAVE A REPLY

    Please enter your comment!
    Please enter your name here