ਸਾਡੇ ਨਾਲ ਸ਼ਾਮਲ

Follow us

14.1 C
Chandigarh
Friday, January 30, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਸਾਧ-ਸੰਗਤ ਨੂੰ ਦੇਣ ਜਾ ਰਹੇ ਹਨ ਵੱਡਾ ਸਰਪ੍ਰਾਈਜ਼

    Ram Rahim

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ (Ram Rahim) ਸਿੰਘ ਜੀ ਇੰਸਾਂ ਨੇ ਅੱਜ ਇੰਸਟਾਗ੍ਰਾਮ ’ਤੇ ਇੱਕ ਰੀਲ ਅਪਲੋਡ ਕੀਤੀ ਹੈ। ਰੀਲ ’ਚ ਪੂਜਨੀਕ ਗੁਰੂ ਜੀ ਨੂੰ ਸ਼ੂਟਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਦੇਖਣ ਲਈ ਇਸ Link ’ਤੇ ਕਲਿੱਕ ਕਰੋ।

    Ram Rahim

    ਇਸ ਤੋਂ ਪਹਿਲਾ ਬੀਤੇ ਦਿਨ ਦੇਸ਼ ’ਚ ਵਧਦੀ ਜਨਸੰਖਿਆ ਕਾਰਨ ਭੁੱਖਮਰੀ ਬੇਰੁਜ਼ਗਾਰੀ, ਗਰੀਬੀ, ਪ੍ਰਦੂਸ਼ਣ ਦਾ ਵਿਕਰਾਲ ਸੰਕਟ ਪੈਦਾ ਹੋਇਆ ਹੈ ਇਸ ਨਾਲ ਨਜਿੱਠਣ ਲਈ ਪੂਜਨੀਕ ਗੁਰੂ ਜੀ ਨੇ ਨਵੀਂ ਮੁਹਿੰਮ ਸ਼ੁਰੂ ਕਰਵਾਈ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ (Ram Rahim) ਸਿੰਘ ਜੀ ਇੰਸਾਂ (Saint Dr MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਯੂਪੀ ਤੋਂ ਆਨਲਾਈਨ ਗੁਰੂਕੁਲ ਜ਼ਰੀਏ ਸਾਧ-ਸੰਗਤ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਯੂਟਿਊਬ ਚੈਨਲ ਰਾਹੀਂ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਆਪ ਜੀ ਨੇ ਫਰਮਾਇਆ ਕਿ ਜਨਸੰਖਿਆ ਦਾ ਵਿਸਫ਼ੋਟ ਆਉਣ ਵਾਲੇ ਸਮੇਂ ਲਈ ਬਹੁਤ ਹੀ ਘਾਤਕ ਹੋਣ ਵਾਲਾ ਹੈ। ਆਪ ਜੀ ਨੇ ਫਰਮਾਇਆ ਕਿ ਜੇਕਰ ਜਨਸੰਖਿਆ ਇੰਝ ਹੀ ਵਧਦੀ ਗਈ ਤਾਂ ਭਿ੍ਰਸ਼ਟਾਚਾਰ, ਗੁੰਡਾਗਰਦੀ ਤੇ ਬੇਰੁਜ਼ਗਾਰ ਦੀ ਸਮੱਸਿਆ ਦੀ ਕੋਈ ਹੱਦ ਨਹੀਂ ਰਹੇਗੀ। ਆਪ ਜੀ ਨੇ ਜਨਸੰਖਿਆ ਕੰਟਰੋਲ ਕਰਨ ਲਈ ਸਾਧ-ਸੰਗਤ ਨੂੰ ਪ੍ਰਣ ਕਰਵਾਇਆ ਹੋਇਆ ਹੈ।

    ਏਕ ਹੀ ਸਹੀ ਦੋ ਕੇ ਬਾਅਦ ਨਹੀਂ

    ਇਸ ਦੌਰਾਨ ਆਪ ਜੀ (Saint Dr MSG) ਨੇ ਇੱਕ ਨਵਾਂ ਨਾਅਰਾ ਵੀ ਦਿੱਤਾ। ਇਹ ਨਾਅਰਾ ਹੈ ‘‘ਏਕ ਹੀ ਸਹੀ ਦੋ ਕੇ ਬਾਅਦ ਨਹੀਂ’’। ਆਪ ਜੀ ਨੇ ਜਿਵੇਂ ਹੀ ਇਸ ਨਵੇਂ ਨਾਅਰੇ ਬਾਰੇ ਫਰਮਾਇਆ ਤਾਂ ਆਨਲਾਈਨ ਜੁੜੀ ਹੋਈ ਤੇ ਪੰਡਾਲ ’ਚ ਬੈਠੀ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਜਨਸੰਖਿਆ ਕੰਟਰੋਲ ਕਰਨ ਲਈ ਪ੍ਰਣ ਕੀਤਾ। ਆਪ ਜੀ ਨੇ ਵਧੀ ਹੋਈ ਜਨਸੰਖਿਆ ਕੰਟਰੋਲ ਕਰਨ ਲਈ ਕਈ ਉਧਾਹਰਨਾਂ ਵੀ ਦਿੱਤੀਆਂ। ਆਪ ਜੀ ਨੇ ਇੰਟਰਨੈੱਟ ਤੋਂ ਮਿਲੇ ਹੋਏ ਬਹੁਤ ਸਾਰੇ ਅੰਕੜੇ ਵੀ ਸਾਧ-ਸੰਗਤ ਨਾਲ ਸਾਂਝੇ ਕੀਤੇ। ਆਪ ਜੀ ਨੇ ਅੰਕੜਿਆਂ ’ਤੇ ਹੈਰਾਨੀ ਪ੍ਰਗਟ ਕਰਦਿਆਂ ਫਰਮਾਇਆ ਕਿ ਜੇਕਰ ਇਸ ਤਰ੍ਹਾਂ ਜਨਸੰਖਿਆ ਵਧਦੀ ਗਈ ਤਾਂ ਰੁਜ਼ਗਾਰ ਮਿਲ ਹੀ ਨਹੀਂ ਸਕਦਾ।

    ਇਸ ਦੇ ਨਾਲ ਹੀ ਆਪ ਜੀ ਨੇ ਫਰਮਾਇਆ ਕਿ ਜਿਹੜੇ ਪੂਜਨੀਕ ਗੁਰੂ ਜੀ ਦੀ ਹਜ਼ੂਰੀ ‘ਚ ਮਜਲਿਸ ਜਾਂ ਸਤਿਸੰਗ ਦੌਰਾਨ ਵਿਆਹ ਹੁੰਦੇ ਹਨ ਉਸ ਸਮੇਂ ਵਿਆਹ ਵਾਲੇ ਪਰਿਵਾਰ ਇੱਕ ਬੱਚੇ ਦਾ ਪ੍ਰਣ ਕਰ ਸਕਦੇ ਹਨ। ਆਪ ਜੀ ਨੇ ਫਰਮਾਇਆ ਕਿ ਜੇਕਰ ਬੱਚੇ ਘੱਟ ਹੋਣਗੇ ਤਾਂ ਜ਼ਮੀਨਾਂ ਘਟਦੀਆਂ ਜਾ ਰਹੀਆਂ ਹਨ ਉਹ ਘਟਣਗੀਆਂ ਨਹੀਂ। ਸੰਭਾਲ ਕਰਨ ਵਾਲਾ ਵੀ ਜੇਕਰ ਇੱਕ ਹੀ ਬੱਚਾ ਹੋਵੇਗਾ ਤਾਂ ਉਸ ਨੂੰ ਫਿਕਰ ਹੋਵੇਗਾ ਕਿ ਮੈਂ ਹੀ ਸੰਭਾਲਣਾ ਹੈ ਬੁਢਾਪੇ ਵਿੱਚ ਤੁਹਾਡੀ ਸੰਭਾਲ ਵੀ ਜਿ਼ਆਦਾ ਹੋਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here