ਕਿਸੇ ਵੀ ਗੈਰ ਕਾਨੂੰਨੀ ਢੰਗ ਤਰੀਕੇ ‘ਚ ਸਾਡਾ ਕੋਈ ਵਿਸ਼ਵਾਸ ਨਹੀਂ : ਡੇਰਾ ਸੱਚਾ ਸੌਦਾ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕਾਰਜਾਂ ਲਈ ਵਿਸ਼ਵ ਪ੍ਰਸਿੱਧ ਸੰਸਥਾ ਹੈ, ਜਿਸ ਨੂੰ ਹਰ ਰੋਜ਼ ਸਾਜਿਸ਼ਕਾਰੀਆਂ ਵੱਲੋਂ ਮਨਘੜਤ ਸ਼ਿਕਾਇਤਾਂ ਕਰਕੇ ਝੂਠੇ ਮਾਮਲੇ ਬਣਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਹੀ ਇੱਕ ਮਾਮਲੇ ‘ਚ ਬੀਤੇ ਦਿਨੀਂ ਟੋਹਾਣਾ ਦੇ ਹੰਸਰਾਜ ਨੇ ਸਾਜਿਸ਼ਕਰਤਾਵਾਂ ਦੇ ਨਾਲ ਮਿਲ ਕੇ ਲਾਲਚ ਤੇ ਪ੍ਰਲੋਭਨ ਰਾਹੀਂ ਇੱਕ ਡੇਰਾ ਸ਼ਰਧਾਲੂ ਰਾਜ ਕੁਮਾਰ ‘ਤੇ ਪੂਜਨੀਕ ਗੁਰੂ ਜੀ ਖਿਲਾਫ਼ ਚੱਲ ਰਹੇ ਕਥਿੱਤ ਨਿਪੁੰਸਕਤਾ ਮਾਮਲੇ ‘ਚ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਦਬਾਅ ਬਣਾਉਣ ਸਬੰਧੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ, ਇਹ ਇਕਦਮ ਨਵੀਂ ਸਾਜਿਸ਼ ਹੈ ਉਕਤ ਬਿਆਨ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਾਰੀ ਇੱਕ ਪ੍ਰੈੱਸ ਨੋਟ ‘ਚ ਦਿੱਤਾ ਗਿਆ।
ਡੇਰੇ ਵੱਲੋਂ ਇਸ ਮਾਮਲੇ ‘ਚ ਸਪੱਸ਼ਟ ਕਰਦਿਆਂ ਕਿਹਾ ਗਿਆ ਕਿ ਅਸੀਂ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਾਂ ਤੇ ਕਿਸੇ ਵੀ ਗੈਰ ਕਾਨੂੰਨੀ ਢੰਗ ਤਰੀਕਿਆਂ ‘ਚ ਸਾਡਾ ਵਿਸ਼ਵਾਸ ਨਹੀਂ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ (25 ਅਗਸਤ 2017) ਇੱਕ ਸਾਲ ਤੋਂ ਵੱਧ ਸਮੇਂ ਤੋਂ ਪੂਜਨੀਕ ਗੁਰੂ ਜੀ ਰੋਹਤਕ ਜੇਲ੍ਹ ‘ਚ ਹਨ, ਜਿੱਥੇ ਜੇਲ੍ਹ ਪ੍ਰਸ਼ਾਸਨ ਦੀ ਇਜ਼ਾਜਤ ਤੋਂ ਬਿਨਾ ਕਿਸੇ ਵੀ ਰੂਪ ‘ਚ ਪੂਜਨੀਕ ਗੁਰੂ ਜੀ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ।
ਇਹ ਇਕਦਮ ਅਸੰਭਵ ਹੈ ਕਿ ਉਨ੍ਹਾਂ ਵੱਲੋਂ ਹੰਸ ਰਾਜ ਨੂੰ ਸੀਬੀਆਈ ਅਦਾਲਤ ਤੋਂ ਕੇਸ ਵਾਪਸ ਲੈਣ ਲਈ ਦਬਾਅ ਜਾਂ ਲਾਲਚ ਦਿੱਤਾ ਜਾ ਸਕੇ ਇਹ ਸਭ ਗੱਲਾਂ ਝੂਠੀਆਂ ਤੇ ਇੱਕ ਸਾਜਿਸ਼ ਘੜੀ ਜਾ ਰਹੀ ਹੈ ਤਾਂ ਕਿ ਪੂਜਨੀਕ ਗੁਰੂ ਜੀ ਖਿਲਾਫ਼ ਚੱਲ ਰਹੇ ਮਾਮਲਿਆਂ ‘ਚ ਉਨ੍ਹਾਂ ਦਾ ਪੱਖ ਕਮਜ਼ੋਰ ਹੋ ਜਾਵੇ। ਅਸੀਂ ਹੰਸਰਾਜ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦੇ ਹਾਂ ਤੇ ਇਸ ਗੱਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਸ ‘ਤੇ ਕੇਸ ਵਾਪਸ ਲੈਣ ਜਾਂ ਡੇਰਾ ਦੇ ਪੱਖ ‘ਚ ਗਵਾਹੀ ਦੇਣ ਦਾ ਕੋਈ ਯਤਨ ਕੀਤਾ ਗਿਆ ਹੈ। ਅੰਤ ‘ਚ ਡੇਰਾ ਕਮੇਟੀ ਨੇ ਸਪੱਸ਼ਟ ਕੀਤਾ ਕਿ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਆਪਣੀ ਬੇਗੁਨਾਹੀ ਮਾਣਯੋਗ ਅਦਾਲਤ ‘ਚ ਸਾਬਤ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।