ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਰੂਹਾਨੀਅਤ ਅਨਮੋਲ ਬਚਨ ਸਾਰੇ ਧਰਮਾਂ ਦਾ...

    ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰੋ: ਪੂਜਨੀਕ ਗੁਰੂ ਜੀ

    Saint Dr MSG
    Saint Dr MSG

    ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰੋ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਮਾਲਕ ਦੀ ਔਲਾਦ ਹਨ ਅਤੇ ਜੋ ਮਾਲਕ ਦੀ ਔਲਾਦ ਹੁੰਦੀ ਹੈ, ਉਹ ਫ਼ਕੀਰ ਦੀ ਔਲਾਦ ਹੁੰਦੀ ਹੈ ਮਾਲਕ ਅੱਗੇ ਦੁਆ ਹੈ ਕਿ ਹਰ ਚੰਗੇ, ਨੇਕ ਕਰਮ ’ਚ ਤੁਸੀਂ ਤਰੱਕੀ ਕਰੋ ਸਾਡਾ ਕੰਮ ਸਮਾਜ ’ਚੋਂ ਬੁਰਾਈਆਂ ਕੱਢਣਾ ਹੈ ਅਤੇ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਨਾ ਹੈ ਅਸੀਂ ਸਾਰੇ ਧਰਮਾਂ ਨੂੰ ਮੰਨਣ ਵਾਲੇ ਹਾਂ, ਮਾਲਕ ਨਾਲ ਜੋ ਪਿਆਰ ਕਰਦੇ ਹਨ ,ਅਜਿਹੇ ਪ੍ਰੇਮੀ ਕਾਲ ਦਾ ਮੂੰਹ ਮੋੜ ਕੇ ਰੱਖ ਦਿੰਦੇ ਹਨ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੂਫ਼ੀ ਸੰਤਾਂ ਨੇ ਨੈਗੇਟਿਵ ਪਾਵਰ ਨੂੰ ਕਾਲ ਕਿਹਾ ਹੈ ਅਤੇ ਪਾਜੇਟਿਵ ਪਾਵਰ ਹੈ ਅੱਲ੍ਹਾ, ਵਾਹਿਗੁਰੂ, ਰਾਮ , ਉਹ ਸੁਪਰੀਮ ਪਾਵਰ, ਨੂਰੇ ਜਲਾਲ ਇਨਸਾਨ ਦੇ ਦਿਮਾਗ ’ਚ ਜੋ ਬੁਰੇ ਵਿਚਾਰ ਦਿੰਦਾ ਹੈ, ਉਹ ਕਾਲ ਹੈ ਤੁਰਿਆ-ਤੁਰਿਆ ਇਨਸਾਨ ਬਦਲ ਜਾਂਦਾ ਹੈੇ ਕੁਝ ਦੇਖਿਆ, ਉਸ ਬਾਰੇ ਬੁਰਾ ਸੋਚਣਾ, ਅੱਲ੍ਹਾ, ਵਾਹਿਗੁਰੂ ਤੋਂ ਦੂਰ ਕਰਨਾ ਕਾਲ ਦਾ ਕੰਮ ਹੈ ਇਨਸਾਨ ਜਦੋਂ ਕਾਲ ਦੇ ਹੱਥੇ ਚੜ੍ਹਦਾ ਹੈ ਤਾਂ ਸਤਿਗੁਰੂ ਮੌਲ਼ਾ ਦੇ ਕੀਤੇ ਪਰਉਪਕਾਰਾਂ ਨੂੰ ਪਲ ’ਚ ਭੁਲਾ ਦਿੰਦਾ ਹੈ

    ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਕਿ ਜੋ ਜ਼ਿੰਦਗੀ ਦਿੰਦਾ ਹੈ , ਉਹ ਜ਼ਿੰਦਗੀ ਲੈ ਵੀ ਸਕਦਾ ਹੈ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਉਹ ਪੇ੍ਰਮੀ ਹਾਂ ਜਿਨ੍ਹਾਂ ਦਾ ਇੱਕ ਹੀ ਮਕਸਦ ਹੈ ਕਿ ਇਸ ਧਰਤੀ ’ਤੇ ਕੋਈ ਦੁਖੀ ਨਾ ਰਹੇ, ਕੋਈ ਬੁਰਾਈ ਨਾ ਰਹੇ, ਹਰ ਕੋਈ ਆਪੋ-ਆਪਣੇ ਧਰਮ ਨੂੰ ਮੰਨੇ ਅਤੇ ਸਤਿਗੁਰੂ ਮੌਲ਼ਾ ਦੀਆਂ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰੇ ਜੋ ਸਾਡੇ ਧਰਮਾਂ ’ਚ ਲਿਖੀਆਂ ਹਨ

    ਸਰਵ ਧਰਮ ਨੂੰ ਮੰਨਣ ਵਾਲੇ ਨੂੰ ਮਾਲਕ ਦਾ ਪਿਆਰਾ ਕਿਹਾ ਜਾਂਦਾ ਹੈ ਕਦੇ ਕਿਸੇ ਦੀ ਨਿੰਦਿਆ ਨਾ ਕਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਾਰਿਆਂ ਦਾ ਭਲਾ ਮੰਗੋ ਜੋ ਬਚਨਾਂ ’ਤੇ ਪੱਕੇ ਰਹਿੰਦੇ ਹਨ ,ਸਤਿਗੁਰੂ ਮੌਲ਼ਾ ਕੋਈ ਕਮੀ ਨਹੀਂ ਛੱਡਦਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।