ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 11, 2026
More
    Home Breaking News Clean Patiala...

    Clean Patiala Campaign: ਪ੍ਰੇਮ ਨਗਰ ਭਾਦਸੋਂ ਰੋਡ ਪਟਿਆਲਾ ਦੇ ਕਲੋਨੀ ਵਾਸੀਆਂ ਨੂੰ ਕੂੜੇ ਦੇ ਢੇਰ ਤੋਂ ਮਿਲੀ ਨਿਯਾਤ

    Clean Patiala Campaign
    ਪਟਿਆਲਾ :ਨਗਰ ਨਿਗਮ ਦੇ ਕਰਮਚਾਰੀ ਜੇਸੀਬੀ ਨਾਲ ਕੂੜਾ ਚੁੱਕਦੇ ਹੋਏ ਅਤੇ ‘ਸੱਚ ਕਹੂੰ’ ਵੱਲੋਂ ਪ੍ਰਕਾਸ਼ਿਤ ਖਬਰ।

    ‘ਸੱਚ ਕਹੂੰ’ ਨੇ ਪਿਛਲੇ ਦਿਨੀਂ ਕਲੋਨੀ ’ਚ ਰੱਖੇ ਕੂੜੇ ਦੇ ਡਰੰਮਾਂ ’ਚੋਂ ਖਿੱਲਰਦੇ ਰਹਿੰਦੈ ਕੂੜੇ ਸਬੰਧੀ ਖਬਰ ਕੀਤੀ ਸੀ ਪ੍ਰਕਾਸ਼ਿਤ

    Clean Patiala Campaign: (ਨਰਿੰਦਰ ਸਿੰਘ ਬਠੋਈ) ਪਟਿਆਲਾ। ਇੱਥੋਂ ਦੇ ਭਾਦਸੋਂ ਰੋਡ ’ਤੇ ਸਥਿਤ ਕਲੋਨੀ ਪ੍ਰੇਮ ਨਗਰ ਪਟਿਆਲਾ ਦੇ ਵਸਨੀਕ ਕਲੋਨੀ ’ਚ ਰੱਖੇ 5 ਵੱਡੇ-ਵੱਡੇ ਕੂੜੇ ਦੇ ਡਰੰਮਾਂ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋਏ ਪਏ ਸਨ। ਇਸ ਸਮੱਸਿਆ ਦਾ ਮੁੱਦਾ ‘ਸੱਚ ਕਹੂੰ’ ਨੇ ਪਿਛਲੇ ਦਿਨੀਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਜਾਣੂੰ ਕਰਵਾਇਆ ਸੀ। ਇਸ ਸਭ ਤੋਂ ਬਾਅਦ ਨਗਰ ਨਿਗਮ ਨੇ ਅੱਜ ਹਰਕਤ ’ਚ ਆਉਂਦਿਆਂ ਸਵੇਰੇ ਤੜਕਸਾਰ ਕਾਰਵਾਈ ਕਰਦਿਆਂ ਇਨ੍ਹਾਂ ਕੂੜੇ ਦੇ ਡੰਪਾਂ ’ਚੋਂ ਪਿਛਲੇ ਕਈ ਹਫਤਿਆਂ ਤੋਂ ਇੱਕਠਾ ਹੋਇਆ ਕੂੜਾ ਚੁੱਕਦਿਆਂ ਇਸ ਥਾਂ ਦੀ ਸਫਾਈ ਕੀਤੀ।

    ਕਲੋਨੀ ਵਾਸੀਆਂ ਨੇ ‘ਸੱਚ ਕਹੂੰ’ ਦਾ ਮੁੱਦਾ ਚੁੱਕਣ ਤੇ ਸਮੱਸਿਆ ਦਾ ਹੱਲ ਹੋਣ ’ਤੇ ਕੀਤਾ ਧੰਨਵਾਦ

    ਦੱਸਣਯੋਗ ਹੈ ਕਿ ਪ੍ਰੇਮ ਨਗਰ ਭਾਦਸੋਂ ਰੋਡ ਪਟਿਆਲਾ ਸੜਕ ਦੇ ਬਿਲਕੁੱਲ ਨਾਲ ਜ਼ੇਲ੍ਹ ਵਾਲੀ ਕੰਧ ਦੇ ਕੋਲ 5 ਕੂੜੇ ਦੇ ਡਰੰਮ ਰੱਖੇ ਹੋਏ ਹਨ ਅਤੇ ਇਨ੍ਹਾਂ ਡਰੰਮਾਂ ਵਿੱਚੋਂ ਨਗਰ ਨਿਗਮ ਵੱਲੋਂ ਪਿਛਲੇ ਕਈ ਹਫਤਿਆਂ ਤੋਂ ਕੂੜੇ ਆਦਿ ਦੀ ਸਫਾਈ ਨਹੀਂ ਕੀਤੀ ਗਈ ਸੀ, ਜਿਸ ਕਾਰਨ ਇਹ ਕੂੜਾ ਸਾਰਾ ਦਿਨ ਸੜਕ ’ਤੇ ਇੱਧਰ-ਉੱਧਰ ਖਿੱਲਰਦਾ ਰਹਿੰਦਾ ਸੀ। ਇਸ ਕਾਰਨ ਇੱਥੋਂ ਦੇ ਵਸੀਨਕਾਂ ਨੂੰ ਕਾਫੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਕਲੋਨੀ ਵਾਸੀਆਂ ਨੂੰ ਰਹੀ ਸਮੱਸਿਆ ਸਬੰਧੀ ਖਬਰ ਪ੍ਰਕਾਸ਼ਿਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਨੂੰ ਜਾਣੂੰ ਕਰਵਾਇਆ।

    Clean Patiala Campaign
    ਪਟਿਆਲਾ :ਨਗਰ ਨਿਗਮ ਦੇ ਕਰਮਚਾਰੀ ਜੇਸੀਬੀ ਨਾਲ ਕੂੜਾ ਚੁੱਕਦੇ ਹੋਏ ਅਤੇ ‘ਸੱਚ ਕਹੂੰ’ ਵੱਲੋਂ ਪ੍ਰਕਾਸ਼ਿਤ ਖਬਰ।

    ਇਹ ਵੀ ਪੜ੍ਹੋ: Punjab Canal Break News: ਇਸ ਪਿੰਡ ਕੋਲ ਟੁੱਟੀ ਨਹਿਰ, ਸੈਂਕੜੇ ਏਕੜ ਫਸਲ ਪਾਣੀ ‘ਚ ਡੁੱਬੀ

    ਅੱਜ ਨਗਰ ਨਿਗਮ ਨੇ ਇਸ ਸਬੰਧੀ ਸਵੇਰੇ ਤੜਕਸਾਰ ਕਾਰਵਾਈ ਕਰਦਿਆਂ ਪ੍ਰੇਮ ਨਗਰ ਕਲੋਨੀ ’ਚ ਰੱਖੇ ਕੂੜੇ ਦੇ ਡੰਪਾਂ ’ਚੋਂ ਪਿਛਲੇ ਕਈ ਹਫਤਿਆਂ ਤੋਂ ਇਕੱਠੇ ਹੋਏ ਕੂੜੇ ਨੂੰ ਜੇਸੀਬੀ ਮਸ਼ੀਨਾਂ ਰਾਹੀਂ ਇਕੱਠਾ ਕਰਦਿਆਂ ਟਰੱਕ ਭਰ ਭਰ ਕੇ ਇੱਥੋਂ ਚੁਕਵਾਇਆ ਗਿਆ। ਨਗਰ ਨਿਗਮ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਪ੍ਰੇਮ ਨਗਰ ਕਲੋਨੀ ਦੇ ਵਾਸੀਆਂ ਜਸਵੰਤ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਜਸਵੀਨ ਸਿੰਘ, ਹਰਵਿੰਦਰ ਸਿੰਘ, ਮਨਪ੍ਰੀਤ ਕੌਰ, ਮਨਜਿੰਦਰ ਕੌਰ, ਸੰਨਦੀਪ ਕੌਰ ਆਦਿ ਨੇ ‘ਸੱਚ ਕਹੂੰ’ ਦਾ ਇਸ ਮੁੱਦੇ ਨੂੰ ਚੁੱਕਣ ਅਤੇ ਉਨ੍ਹਾਂ ਨੂੰ ਆ ਰਹੀ ਸਮੱਸਿਆ ਦਾ ਹੱਲ ਹੋਣ ’ਤੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਕਲੋਨੀ ਵਾਸੀਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਇਨ੍ਹਾਂ ਕੂੜੇ ਦੇ ਡੰਪਾਂ ਨੂੰ ਇਸ ਥਾਂ ਤੋਂ ਕਿਸੇ ਹੋਰ ਥਾਂ ’ਤੇ ਸਿਫਟ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਹੋਰ ਸੁਖਾਲੀ ਹੋ ਸਕੇ।