ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Health News: ...

    Health News: ਖੋਜਕਾਰਾਂ ਨੇ ਬਣਾਈ ਨਵੀਂ ਗੇਮ, ਹੁਣ ਖੇਡਦੇ-ਖੇਡਦੇ ਨਸਾਂ ਦੇ ਪੁਰਾਣੇ ਦਰਦ ਤੋਂ ਮਿਲੇਗਾ ਅਰਾਮ

    Health News
    Health News: ਖੋਜਕਾਰਾਂ ਨੇ ਬਣਾਈ ਨਵੀਂ ਗੇਮ, ਹੁਣ ਖੇਡਦੇ-ਖੇਡਦੇ ਨਸਾਂ ਦੇ ਪੁਰਾਣੇ ਦਰਦ ਤੋਂ ਮਿਲੇਗਾ ਅਰਾਮ

    Health News: ਸਿਡਨੀ (ਏਜੰਸੀ)। ਅਸਟਰੇਲੀਆਈ ਖੋਜਕਾਰਾਂ ਨੇ ਇੱਕ ਨਵੀਂ ਇੰਟਰਐਕਟਿਵ ਗੇਮ ਬਣਾਈ ਹੈ, ਜੋ ਪੁਰਾਣੀਆਂ ਨਸਾਂ ਦੇ ਦਰਦ ਨੂੰ ਘਟਾਉਣ ਵਿੱਚ ਮੱਦਦ ਕਰ ਸਕਦੀ ਹੈ। ਇਹ ਇਲਾਜ ਇੱਕ ਦਵਾਈ-ਮੁਕਤ ਬਦਲ ਹੈ। ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ ਇਸ ਪ੍ਰਾਜੈਕਟ ਦਾ ਨਾਂਅ ਪੇਨਵੇਵ ਹੈ। ਇਸ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਨਸਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਉਨ੍ਹਾਂ ਦੇ ਦਿਮਾਗ ਦੀਆਂ ਅਸਧਾਰਨ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਿੱਚ ਮੱਦਦ ਕਰਦੀ ਹੈ।

    ਇਹ ਗੇਮ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ (ਯੂਐੱਨਐੱਸਡਬਲਿਊ) ਦੇ ਖੋਜਕਾਰਾਂ ਵੱਲੋਂ ਬਣਾਈ ਗਈ ਹੈ। ਇਸ ਵਿੱਚ ਇੱਕ ਹੈੱਡਸੈੱਟ ਪਹਿਨਿਆ ਜਾਂਦਾ ਹੈ, ਜੋ ਤੁਹਾਡੇ ਦਿਮਾਗ ਦੀਆਂ ਤਰੰਗਾਂ ਦੀ ਜਾਂਚ ਕਰਦਾ ਹੈ। ਜਦੋਂ ਤੁਸੀਂ ਮੋਬਾਇਲ ’ਤੇ ਇਹ ਗੇਮ ਖੇਡਦੇ ਹੋ, ਤਾਂ ਇਹ ਤੁਹਾਡੇ ਦਿਮਾਗ ਦੀਆਂ ਤੰਦਰੁਸਤ ਤਰੰਗਾਂ ਦੀ ਪਛਾਣ ਕਰਦਾ ਹੈ ਅਤੇ ਉਨ੍ਹਾਂ ਨੂੰ ਇਨਾਮ ਦਿੰਦਾ ਹੈ। ਇਹ ਦਵਾਈ ਤੋਂ ਬਿਨਾਂ ਘਰ ਵਿੱਚ ਦਰਦ ਘਟਾਉਣ ਦਾ ਇੱਕ ਆਸਾਨ ਤਰੀਕਾ ਹੈ। ਇੱਕ ਹਾਲੀਆ ਟੈਸਟ ਤੋਂ ਪਤਾ ਲੱਗਾ ਹੈ ਕਿ ਚਾਰ ਵਿੱਚੋਂ ਤਿੰਨ ਵਿਅਕਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਚਾਰ ਹਫ਼ਤਿਆਂ ਤੱਕ ਇਸ ਗੇਮ ਖੇਡਣ ਤੋਂ ਬਾਅਦ ਦਰਦ ਤੋਂ ਕਾਫ਼ੀ ਅਰਾਮ ਮਿਲਿਆ ਹੈ। Health News

    Read Also : World Environment Day 2025 ’ਤੇ ਵਿਸ਼ੇਸ਼: 17 ਕਰੋੜ ਤੋਂ ਵੱਧ ਬੂਟੇ ਲਾ ਚੁੱਕਾ ਹੈ ਡੇਰਾ ਸੱਚਾ ਸੌਦਾ

    ਟੀਮ ਨੇ ਪਾਇਆ ਕਿ ਇਸ ਗੇਮ ਰਾਹੀਂ ਦਿੱਤੀ ਜਾਣ ਵਾਲੀ ਰਾਹਤ ਤੇਜ਼ ਦਰਦ ਦੀਆਂ ਦਵਾਈਆਂ ਜਿੰਨੀ ਪ੍ਰਭਾਵਸ਼ਾਲੀ ਜਾਂ ਉਨ੍ਹਾਂ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਹੈ। ਇਹ ਗੇਮ ਨਸਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਦੀਆਂ ਦਿਮਾਗੀ ਤਰੰਗਾਂ ’ਤੇ ਅਧਾਰਤ ਹੈ। ਇਹ ਗੇਮ ਖਾਸ ਤੌਰ ’ਤੇ ਦਿਮਾਗ ਦੇ ਥੈਲੇਮਸ ’ਤੇ ਕੇਂਦ੍ਰਿਤ ਹੈ। ਜਦੋਂ ਕਿਸੇ ਨੂੰ ਪੁਰਾਣੀ ਨਸਾਂ ਦਾ ਦਰਦ ਹੁੰਦਾ ਹੈ, ਤਾਂ ਥੈਲੇਮਸ ਦੀ ਗਤੀਵਿਧੀ ਵਿਗੜ ਜਾਂਦੀ ਹੈ, ਜਿਸ ਨਾਲ ਦਰਦ ਹੋਰ ਵੀ ਵੱਧ ਜਾਂਦਾ ਹੈ।

    Health News

    ਇਹ ਗੇਮ ਇਸ ਵਿਕਾਰ ਦੀ ਪਛਾਣ ਕਰਨ ਅਤੇ ਇਸ ਨੂੰ ਠੀਕ ਕਰਨ ਵਿੱਚ ਮੱਦਦ ਕਰਦੀ ਹੈ। ਪ੍ਰੋਫੈਸਰ ਸਿਲਵੀਆ ਗੁਸਟਿਨ ਨੇ ਕਿਹਾ ਕਿ ਇਹ ਆਰਾਮ ਅਤੇ ਸਕਾਰਾਤਮਕ ਕਲਪਨਾ ਵਰਗੇ ਮਾਨਸਿਕ ਤਰੀਕਿਆਂ ਰਾਹੀਂ ਮਰੀਜ਼ਾਂ ਦੇ ਦਿਮਾਗ ਦੀਆਂ ਅਸਧਾਰਨ ਗਤੀਵਿਧੀਆਂ ਨੂੰ ਹੌਲੀ-ਹੌਲੀ ਆਮ ਬਣਾਉਂਦਾ ਹੈ, ਜੋ ਦਰਦ ਤੋਂ ਰਾਹਤ ਪ੍ਰਦਾਨ ਕਰਦਾ ਹੈ। ਇਹ ਖੋਜ ‘ਜਰਨਲ ਆਫ਼ ਪੇਨ ਨਾਮਕ ਇੱਕ ਖੋਜ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ।

    ਯੂਐੱਨਐੱਸਡਬਲਿਊ ਦੇ ਨਿਊਰੋ ਰਿਕਵਰੀ ਰਿਸਰਚ ਹੱਬ ਤੋਂ ਡਾ. ਨੇਗਿਨ ਹੇਸਮ-ਸ਼ਰੀਆਤੀ ਨੇ ਕਿਹਾ, ‘ਇਸ ਤਕਨਾਲੋਜੀ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੇ ਲੋਕਾਂ ਨੂੰ ਮਹਿਸੂਸ ਕਰਵਾਇਆ ਕਿ ਉਹ ਹੁਣ ਆਪਣੇ ਦਰਦ ਨੂੰ ਖੁਦ ਕੰਟਰੋਲ ਕਰ ਸਕਦੇ ਹਨ।’ ਇਸ ਪ੍ਰਾਜੈਕਟ ਵਿੱਚ ਭਾਗੀਦਾਰਾਂ ਨੇ ਘਰ ਵਿੱਚ ਘੱਟ ਕੀਮਤ ਵਾਲੇ ਈਈਜੀ (ਇਲੈਕਟਰੋਐਂਸਫੈਲੋਗ੍ਰਾਮ) ਹੈੱਡਸੈੱਟ ਅਤੇ ਟੈਬਲੇਟ-ਅਧਾਰਤ ਗੇਮਾਂ ਦੀ ਵਰਤੋਂ ਕੀਤੀ। ਇਸ ਦੌਰਾਨ ਖੋਜਕਾਰਾਂ ਵੱਲੋਂ ਉਨ੍ਹਾਂ ਦੀ ਨਿਗਰਾਨੀ ਕੀਤੀ ਗਈ। ਇਹ ਹੈੱਡਸੈੱਟ 3ਡੀ ਪ੍ਰਿੰਟਿੰਗ ਅਤੇ ਓਪਨ-ਸੋਰਸ ਹਿੱਸਿਆਂ ਤੋਂ ਬਣਾਇਆ ਗਿਆ ਹੈ। ਇਸ ਦੀ ਕੀਮਤ ਲੱਗਭੱਗ 193.7 ਡਾਲਰ ਹੈ।