Kotputli Borewell News: ਕੋਟਪੁਤਲੀ (ਸੱਚ ਕਹੂੰ ਨਿਊਜ਼)। ਬੋਰਵੈੱਲ ’ਚ ਡਿੱਗੀ ਲੜਕੀ ਦਾ 10ਵੇਂ ਦਿਨ ਪਤਾ ਲੱਗ ਗਿਆ ਹੈ। ਕਿਸੇ ਵੀ ਸਮੇਂ ਬਚਾਅ ਟੀਮ ਵੱਲੋਂ ਬੱਚੀ ਨੂੰ ਬਾਹਰ ਕੱਢ ਲਿਆ ਜਾਵੇਗਾ। ਤੇਜ਼ ਬਦਬੂ ਕਾਰਨ ਬੱਚੀ ਦੇ ਜ਼ਿੰਦਾ ਨਾ ਹੋਣ ਦੀ ਸੰਭਾਵਨਾ ਹੈ। ਬਚਾਅ ਟੀਮ ਫਿਨਾਇਲ ਨੂੰ ਸੁਰੰਗ ’ਚ ਲਿਜਾ ਰਹੀ ਹੈ। ਜ਼ਿਲ੍ਹਾ ਕੁਲੈਕਟਰ ਕਲਪਨਾ ਅਗਰਵਾਲ ਨੇ ਕਿਹਾ ਕਿ ਚੇਤਨਾ ਨੂੰ ਕੁਝ ਸਮੇਂ ’ਚ ਬੋਰਵੈੱਲ ਤੋਂ ਬਾਹਰ ਕੱਢ ਲਿਆ ਜਾਵੇਗਾ। ਮੌਕੇ ’ਤੇ ਐਂਬੂਲੈਂਸ ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਨਾਲ ਹੀ ਬੀਡੀਐਮ ਹਸਪਤਾਲ ’ਚ ਵੱਖਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਜ਼ਿਲ੍ਹਾ ਕੁਲੈਕਟਰ, ਪੁਲਿਸ ਸੁਪਰਡੈਂਟ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ’ਤੇ ਮੌਜ਼ੂਦ ਹਨ। Kotputli Borewell Update
ਇਹ ਖਬਰ ਵੀ ਪੜ੍ਹੋ : ਬਲਾਕ ਮਲੋਟ ਦੀ ਸਾਧ-ਸੰਗਤ ਨੇ ਬਲਾਕ ਪੱਧਰੀ ਨਾਮ ਚਰਚਾ ਕਰਕੇ ਧੂਮਧਾਮ ਨਾਲ ਮਨਾਇਆ ਪਵਿੱਤਰ ਅਵਤਾਰ ਮਹੀਨਾ
ਜ਼ਿਕਰਯੋਗ ਹੈ ਕਿ 23 ਦਸੰਬਰ ਨੂੰ ਕੀਰਤਪੁਰਾ ਦੀ ਬਦਿਆਲੀ ਕੀ ਢਾਣੀ ’ਚ ਖੇਡਦੇ ਸਮੇਂ ਚੇਤਨਾ 700 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਈ ਸੀ ਤੇ ਕਰੀਬ 120 ਫੁੱਟ ਦੀ ਡੂੰਘਾਈ ’ਚ ਫਸ ਗਈ ਸੀ। ਪਿਛਲੇ 10 ਦਿਨਾਂ ਤੋਂ ਚੱਲ ਰਹੇ ਇਸ ਬਚਾਅ ਕਾਰਜ ’ਚ ਅਜੇ ਤੱਕ ਕੋਈ ਠੋਸ ਸਫਲਤਾ ਨਾ ਮਿਲਣ ਕਾਰਨ ਪਰਿਵਾਰ ਤੇ ਪਿੰਡ ਵਾਸੀਆਂ ’ਚ ਰੋਸ ਵਧਦਾ ਜਾ ਰਿਹਾ ਸੀ। ਹੁਣ ਸੂਚਨਾ ਮਿਲੀ ਹੈ ਕਿ ਬਚਾਅ ਟੀਮ ਲਗਭਗ ਚੇਤਨਾ ਤੱਕ ਪਹੁੰਚ ਚੁੱਕੀ ਹੈ ਤੇ ਮਾਸੂਮ ਬੱਚੇ ਨੂੰ ਕਿਸੇ ਵੀ ਸਮੇਂ ਬਾਹਰ ਕੱਢਿਆ ਜਾ ਸਕਦਾ ਹੈ। ਘਟਨਾ ਵਾਲੀ ਥਾਂ ਤੋਂ ਹਸਪਤਾਲ ਤੱਕ ਦੇ ਰਸਤੇ ’ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਮਾਸੂਮ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਸਕੇ।
ਦਿਸ਼ਾ ਭਟਕਣ ਕਾਰਨ ਰੈਸਕਿਊ ’ਚ ਦੇਰੀ | Kotputli Borewell News
ਬਚਾਅ ਟੀਮਾਂ ਨੇ ਸੁਰੰਗ ਰਾਹੀਂ ਚੇਤਨਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ, ਪਰ ਤਕਨੀਕੀ ਖਰਾਬੀ ਤੇ ਗੜਬੜੀ ਕਾਰਨ ਇਹ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਬੁੱਧਵਾਰ ਸਵੇਰੇ ਅਧਿਕਾਰੀਆਂ ਨੇ ਬੋਰਵੈੱਲ ਦੀ ਲੋਕੇਸ਼ਨ ਟਰੇਸ ਕਰਨ ਦਾ ਦਾਅਵਾ ਕੀਤਾ। ਬੋਰਵੈੱਲ ਦੀ ਸਥਿਤੀ ਨੂੰ ਗਰਾਊਂਡ ਪੇਨੇਟਰੇਟਿੰਗ ਰਾਡਾਰ (ਜੀਪੀਆਰ) ਮਸ਼ੀਨ ਦੀ ਮਦਦ ਨਾਲ ਟਰੇਸ ਕੀਤਾ ਗਿਆ ਹੈ। ਹਾਲਾਂਕਿ, ਬਚਾਅ ਦਲ ਦੇ ਰਾਹ ਗੁਆਉਣ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ ਤੇ ਸੁਰੰਗ ਦੀ ਦਿਸ਼ਾ ਕਿਵੇਂ ਗਲਤ ਹੋ ਗਈ? ਹਾਲਾਂਕਿ ਹਰ ਕੋਈ ਮਾਸੂਮ ਬੱਚੇ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੈ।
ਹੁਣ ਤੱਕ ਦੇ ਘਟਨਾਕ੍ਰਮ ’ਤੇ ਇੱਕ ਨਜ਼ਰ… | Kotputli Borewell News
- 23 ਦਸੰਬਰ : ਕੀਰਤਪੁਰਾ ਦੀ ਬਦਿਆਲੀ ਢਾਣੀ ’ਚ ਦੁਪਹਿਰ 2 ਵਜੇ ਚੇਤਨਾ ਡਿੱਗੀ। ਸੂਚਨਾ ਮਿਲਣ ਤੋਂ ਬਾਅਦ ਬਚਾਅ ਦਲ ਪਹੁੰਚ ਗਏ। ਐਸਡੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਰਾਤ 9 ਵਜੇ ਬਚਾਅ ਸ਼ੁਰੂ ਕੀਤਾ।
- 24 ਦਸੰਬਰ : ਦੇਸੀ ਜੁਗਾੜ ਵਰਤ ਕੇ 15 ਫੁੱਟ ਤੱਕ ਪੁੱਟਿਆ ਪਰ ਫਿਰ ਕਾਰਵਾਈ ਅਟਕ ਗਈ।
- 25 ਦਸੰਬਰ : ਹਰਿਆਣਾ ਤੋਂ ਆਈ ਪਾਈਲਿੰਗ ਮਸ਼ੀਨ ਨਾਲ ਬੋਰਵੈੱਲ ਨੇੜੇ 40 ਫੁੱਟ ਡੂੰਘਾ ਟੋਆ ਪੁੱਟਣ ਤੋਂ ਬਾਅਦ ਮਸ਼ੀਨ ਬੰਦ ਹੋ ਗਈ। ਗੁਜਰਾਤ ਤੋਂ ਨਵੀਂ ਮਸ਼ੀਨ ਮੰਗਵਾਈ ਗਈ। ਰਾਤ ਨੂੰ ਉਤਰਾਖੰਡ ਤੋਂ ਰੈੱਟ ਮਾਈਨਿੰਗ ਟੀਮ ਪਹੁੰਚੀ।
- 26 ਦਸੰਬਰ : ਰੈੱਟ ਮਾਈਨਿੰਗ ਟੀਮ ਨੇ 170 ਫੁੱਟ ਡੂੰਘਾ ਟੋਆ ਪੁੱਟਿਆ ਤੇ ਸੁਰੱਖਿਆ ਪਾਈਪਾਂ ਪਾਈਆਂ।
- 27 ਦਸੰਬਰ : ਮੀਂਹ ਕਾਰਨ ਰੈਸਕਿਊ ’ਚ ਹੋਈ ਦੇਰੀ।
- 28 ਦਸੰਬਰ : 2 ਸਿਪਾਹੀ ਆਕਸੀਜਨ ਦੇ ਪੱਧਰ ਦੀ ਜਾਂਚ ਕਰਨ ਲਈ ਪਾਈਪ ’ਚ ਉਤਰੇ। ਐੱਲ ਆਕਾਰ ’ਚ ਸੁਰੰਗ ਦੀ ਖੁਦਾਈ ਕੀਤੀ ਗਈ।
- 29 ਦਸੰਬਰ : ਬਚਾਅ ਦਲ ਨੇ 4 ਫੁੱਟ ਤੱਕ ਸੁਰੰਗ ਪੁੱਟੀ ਤੇ ਬੋਰਵੈੱਲ ’ਚ ਉਤਰਿਆ। ਸੁਰੰਗ ਬਣਾਉਣ ’ਚ ਪੱਥਰ ਸਭ ਤੋਂ ਵੱਡੀ ਰੁਕਾਵਟ ਬਣੇ। ਪੱਥਰ ਤੋੜਨ ਲਈ ਮਸ਼ੀਨ ਮੰਗਵਾਈ ਗਈ।
- 30 ਦਸੰਬਰ : SDRF ਕਮਾਂਡੈਂਟ ਨੇ ਸਾਹ ਦੀ ਜਾਂਚ ਕੀਤੀ। ਲੇਜ਼ਰ ਅਲਾਈਨਮੈਂਟ ਡਿਵਾਈਸ ਨਾਲ ਜਾਂਚ ਕੀਤੀ ਗਈ।
- 31 ਦਸੰਬਰ : ਦੁਪਹਿਰ ਬਾਅਦ ਪਤਾ ਲੱਗਿਆ ਕਿ ਖੁਦਾਈ ਗਲਤ ਦਿਸ਼ਾ ਵੱਲ ਚੱਲ ਰਹੀ ਹੈ। ਲੋਕੇਸ਼ਨ ਟਰੈਕ ਕਰਨ ਲਈ ਜੀਪੀਆਰ ਮਸ਼ੀਨ ਮੰਗਵਾਈ ਗਈ।