ਦੇਸ਼ ਦੇ ਸਭ ਤੋਂ ਵੱਡੇ ਰੈਸਕਿਊ ਅਭਿਆਨ ’ਚ ਬਚਾਏ ਗਏ ਰਾਹੁਲ ਦੀ ਹਾਲਾਤ ’ਚ ਸੁਧਾਰ
(ਏਜੰਸੀ) ਬਿਲਾਸਪੁਰ/ਜਾਂਜਗੀਰ। ਛੱਤੀਸਗੜ੍ਹ ਦੇ ਜਾਂਜਗੀਰ-ਚਾਪਾ ਜ਼ਿਲ੍ਹੇ ਦੇ ਪਿਹਰੀਦ ’ਚ ਦੇਸ਼ ਦੇ ਸਭ ਤੋਂ ਵੱਡੇ ਰੈਸਕਿਊ ਅਭਿਆਨ ’ਚ ਬੋਰਵੈਲ ’ਚ ਫਸੇ ਰਾਹੁਲ ਸਾਹੂ ਨੂੰ ਦੇਰ ਰਾਤ 104 ਘੰਟਿਆਂ ਬਾਅਦ ਫੌਜ, ਐਨਡੀਆਰਐਮ ਤੇ ਐਸਡੀਆਰਐਫ ਦੀ ਮੱਦਦ ਨਾਲ ਸੁਰੱਖਿਆਤ ਕੱਢ ਲਿਆ ਗਿਆ ਤੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਲਗਭਗ 11 ਸਾਲਾ ਰਾਹੁਲ ਦੀ ਸਿਹਤ ’ਚ ਹੋ ਰਿਹਾ ਹੈ।
ਰਾਹੁਲ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਮੌਕੇ ’ਤੇ ਮੌਜ਼ੂਦ ਡਾਕਟਰੀ ਟੀਮ ਵੱਲੋਂ ਮੁੱਢਲੀ ਸਿਹਤ ਜਾਂਚ ਕੀਤੀ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਨਿਰਦੇਸ਼ ’ਤੇ ਰਾਹੁਲ ਨੂੰ ਤੁਰੰਤ ਹੀ ਬਿਹਤਰ ਇਲਾਜ ਲਈ ਗ੍ਰੀਨ ਕਾਰੀਡੋਰ ਬਣਾ ਕੇ ਅਪੋਲੋ ਹਸਪਤਾਲ ਬਿਲਾਸਪੁਰ ਭੇਜਿਆ ਗਿਆ। ਅਪੋਲੋ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰਾਹੁਲ ਦੀ ਵਿਸਥਾਰ ਜਾਂਚ ਜਾਰੀ ਹੈ ਤੇ ਉਸ ਦੀ ਸਥਿਤੀ ’ਚ ਸੁਧਾਰ ਹੈ। ਉਸ ਦੇ ਫਿਲਹਾਲ ਹਲਕਾ ਬੁਖਾਰ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸਥਾਰ ਜਾਂਚ ਤੋਂ ਬਾਅਦ ਸਿਹਤ ਬੁਲੇਟਿਨ ਜਾਰੀ ਹੋਵੇਗਾ।
ਸਭ ਤੋਂ ਲੰਮੇ ਰੈਸਕਿਊ ਅਭਿਆਨ ਆਖਰ ਦੇਰ ਰਾਤ 104 ਘੰਟਿਆਂ ਤੋਂ ਬਾਅਦ ਰਾਹੁਲ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ। ਆਪਰੇਸ਼ਨ ਰਾਹੁਲ-ਹਮ ਹੋਗੇ ਕਾਮਯਾਬ ਦੇ ਨਾਲ ਰਾਹੁਲ ਦੇ ਬਚਾਅ ਲਈ ਲਗਭਾਗ 65 ਫੁੱਟ ਹੇਠਾਂ ਖੱਡੇ ’ਚ ਉਤਰੀ ਰੈਸਕਿਊ ਟੀਮ ਨੇ ਕੜੀ ਮੁਸ਼ੱਕਤ ਤੋਂ ਬਾਅਦ ਰਾਹੁਲ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਰਾਹੁਲ ਜਿਵੇਂ ਹੀ ਸੁਰੰਗ ਤੋਂ ਬਾਹਰ ਆਇਆ। ਉਸ ਨੇ ਅੱਖਾਂ ਖੋਲ੍ਹੀਆਂ ਤੇ ਇੱਕ ਵਾਰ ਫਿਰ ਦੁਨੀਆ ਨੂੰ ਵੇਖਿਆ। ਇਹ ਪਲ ਸਭ ਦੇ ਲਈ ਖੁਸ਼ੀ ਦਾ ਇੱਕ ਵੱਡਾ ਪਲ ਸੀ। ਪੂਰਾ ਇਲਾਕਾ ਖੁਸ਼ੀ ਨਾਲ ਝੂਮ ਉੱਠਿਆ।
ਰੈਸਕਿਊ ਦੇ ਸਫਲ ਹੋਣ ’ਤੇ ਦੇਸ਼ ਭਰ ’ਚ ਖੁਸ਼ੀ ਦਾ ਮਾਹੌਲ
ਮੁੱਖ ਮੰਤਰੀ ਬਘੇਲ ਵੱਲੋਂ ਬੋਰਵੈੱਲ ’ਚ ਫਸੇ ਰਾਹੁਲ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਸਨ। ਆਖਰਕਾਰ ਦੇਸ਼ ਦੇ ਸਭ ਤੋਂ ਵੱਡੇ ਰੈਸਕਿਊ ਅਭਿਆਨ ਨੂੰ ਕਲੈਕਟਰ ਜਤਿੰਦਰ ਕੁਮਾਰ ਸ਼ੁਕਲਾ ਦੀ ਅਗਵਾਈ ’ਚ ਅੰਜਾਮ ਦਿੱਤਾ ਗਿਆ। ਸਰੁੰਗ ਬਣਾਉਣ ਦੇ ਰਸਤੇ ’ਚ ਵਾਰ-ਵਾਰ ਮਜ਼ਬੂਤ ਚਟਾਨ ਆ ਜਾਣ ਨਾਲ ੪ ਦਿਨਾਂ ਤੱਕ ਚੱਲੇ ਇਸ ਅਭਿਆਨ ਨੂੰ ਰੈਸਕਿਊ ਟੀਮ ਨੇ ਅੰਜਾਮ ਦੇ ਕੇ ਮਾਸੂਮ ਰਾਹੁਲ ਨੂੰ ਇੱਕ ਨਵੀਂ ਜਿੰਦਗੀ ਦਿੱਤੀ ਹੈ।
ਇਸ ਰੈਸਕਿਊ ਦੇ ਸਫਲ ਹੋਣ ਨਾਲ ਦੇਸ਼ ਭਰ ’ਚ ਇੱਕ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਇਸ ਰੈਸਕਿਊ ਦੇ ਸਫਲ ਹੋਣ ਨਾਲ ਦੇਸ਼ ਭਰ ’ਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਬੀਤੀ 10 ਜੂਨ ਨੂੰ ਦੁਪਹਿਰ ਲਗਭਗ ਦੋ ਵਜੇ ਰਾਹੁਲ ਸਾਹੂ ਆਪਣੇ ਘਰ ਕੋਲ ਖੁੱਲ੍ਹੇ ਬੋਰਵੈੱਲ ’ਚ ਡਿੱਗ ਕੇ ਫਸ ਗਿਆ ਸੀ। ਇਸ ਦੀ ਖਬਰ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਟੀਮ ਕਲੈਕਟਰ ਜਤਿੰਦਰ ਕੁਮਾਰ ਸ਼ੁਕਲਾ ਦੀ ਅਗਵਾਈ ’ਚ ਤਾਇਨਾਤ ਕੀਤੀ ਗਈ ਜਿਸ ਨੇ ਪੂਰੀ ਤਨਦੇਹੀ ਨਾਲ ਇਸ ਕਾਰਜ ਨੂੰ ਪੂਰਾ ਹੋਣ ’ਚ ਆਪਣਾ ਯੋਗਦਾਨ ਦਿੱਤਾ
। ਸਮੇਂ ਰਹਿੰਦੇ ਹੀ ਆਕਸੀਜਨ ਦੀ ਵਿਵਸਥਾ ਕਰਕੇ ਬੱਚੇ ਤੱਕ ਪਹੁੰਚਾਈ ਗਈ। ਕੈਮਰਾ ਲਾ ਕੇ ਬੱਚੇ ਦੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਰਾਹੀਂ ਬੋਰਵੈੱਲ ’ਚ ਫਸੇ ਰਾਹੁਲ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦਾ ਮਨੋਬਲ ਵਧਾਇਆ ਜਾ ਰਿਹਾ ਸੀ। ਉਸ ਨੂੰ ਜੂਸ, ਕੇਲਾ ਤੇ ਹੋਰ ਸਮੱਗਰੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਖਾਸ ਕੈਮਰਿਆਂ ਰਾਹੀਂ ਪਲ-ਪਲ ਦੀ ਨਿਗਰਾਨੀ ਰੱਖਣ ਦੇ ਨਾਲ ਆਕਸੀਜਨ ਦੀ ਸਪਲਾਈ ਵੀ ਕੀਤੀ ਜਾ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ