ਗਣਤੰਤਰ ਦਿਵਸ ਹਿੰਸਾ ਮਾਮਲਾ: ਲੱਖਾ ਸਿਧਾਣਾ 20 ਜੁਲਾਈ ਤੱਕ ਅੰਤਰਿਮ ਰਾਹਤ

ਗਣਤੰਤਰ ਦਿਵਸ ਹਿੰਸਾ ਮਾਮਲਾ: ਲੱਖਾ ਸਿਧਾਣਾ 20 ਜੁਲਾਈ ਤੱਕ ਅੰਤਰਿਮ ਰਾਹਤ

ਏਜੰਸੀ, ਨਵੀਂ ਦਿੱਲੀ। ਦਿੱਲੀ ਦੀ ਇੱਕ ਅਦਾਲਤ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ’ਚ ਮੁਲਜ਼ਮ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰੀ ਤੋਂ ਬਚਣ ਲਈ ਅੰਤਰਿਮ ਰਾਹਤ ਦਾ ਸਮਾਂ 20 ਜੁਲਾਈ ਤੱਕ ਵਧਾ ਦਿੱਤਾ ਹੈ ਤੀਹ ਹਜ਼ਾਰੀ ਅਦਾਲਤ ਦੀ ਵਧੀਕ ਸੈਸ਼ਨ ਜੱਜ ਕਾਮਿਨੀ ਲਾਊ ਨੇ ਸਿਧਾਣਾ ਨੂੰ ਰਾਹਤ ਦਿੰਦਿਆਂ ਉਨ੍ਹਾਂ ਨੂੰ ਜਾਂਚ ਲਈ ਦਿੱਲੀ ਪੁਲਿਸ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਜੱਜ ਲਾਊ ਨੇ ਇਹ ਵੀ ਕਿਹਾ ਕਿ ਇਹ ਸਿਆਸੀ ਮੁੱਦੇ ਹਨ ਅਤੇ ਅਦਾਲਤ ਉਨ੍ਹਾਂ ਮਾਮਲਿਆਂ ’ਚ ਦਖਲਅੰਦਾਜ਼ੀ ਨਹੀਂ ਕਰੇਗਾ ਜਿੱਥੇ ਮੌਲਿਕ ਅਧਿਕਾਰ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ, ਅਸੀਂ ਨਹੀਂ ਚਾਹੁੰਦੇ ਕਿ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੋਵੇ ਇਹ ਸਿਆਸੀ ਮੁੱਦੇ ਹਨ ਜੇਕਰ ਉਹ (ਪ੍ਰਦਰਸ਼ਨਕਾਰੀ) ਇਸ ਮੁੱਦੇ ਨੂੰ ਉਜਾਗਰ ਕਰਨਾ ਚਾਹੁੰਦੇ ਹਨ, ਤਾਂ ਕੀ ਉਹ ਗਲਤ ਹਨ? ਕਥਿਤ ਗੈਂਗਸਟਰ ਤੋਂ ਵਰਕਰ ਬਣੇ ਸਿਧਾਣਾ ’ਤੇ 26 ਜਨਵਰੀ ਨੂੰ ਭੜਕੀ ਹਿੰਸਾ ’ਚ ਸ਼ਾਮਲ ਹੋਣ ਦਾ ਦੋਸ਼ ਹੈ, ਜਦੋਂਕਿ ਤਿੰਨ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ’ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਬੈਰੀਕੇਟ ਤੋੜ ਦਿੱਤੇ ਅਤੇ ਸ਼ਹਿਰ ’ਚ ਦਾਖਲ ਹੋਏ ਅਤੇ ਲਾਲ ਕਿਲੇ੍ਹ ’ਤੇ ਧਾਰਮਿਕ ਝੰਡਾ ਲਹਿਰਾ ਦਿੱਤਾ ਸੀ ਸਿਧਾਣਾ ਨੇ ਹੁਣ ਤੱਕ ਗਣਤੰਤਰ ਦਿਵਸ ਹਿੰਸਾ ’ਚ ਆਪਣੀ ਸ਼ਮੂਲੀਅਤ ਤੋਂ ਨਾਂਹ ਕੀਤੀ ਹੈ ਉਨ੍ਹਾਂ ਦੇ ਵਕੀਲ ਨੇ ਵੀ ਅਦਾਲਤ ਨੂੰ ਕਿਹਾ ਕਿ ਉਹ (ਸਿਧਾਣਾ) ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ ’ਚ ਦਾਖਲ ਨਹੀਂ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।