Malout News: (ਮਨੋਜ) ਮਲੋਟ। ਉਪ ਮੰਡਲ ਪ੍ਰਸ਼ਾਸਨ ਮਲੋਟ ਵੱਲੋਂ ਕਰਵਾਏ 77ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਐਮਡੀਐਮ ਜੁਗਰਾਜ ਸਿੰਘ ਕਾਹਲੋਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਮਲੋਟ ਦੀ ਅੱਖਾਂ ਦਾਨ ਸੰਮਤੀ ਨੂੰ ਸਮਾਜ ਸੇਵਾ ਦੇ ਕੰਮਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਬਲਾਕ ਮਲੋਟ ਦੀ ਅੱਖਾਂ ਦਾਨ ਸੰਮਤੀ ਮਲੋਟ ਵੱਲੋਂ ਬੀਤੇ ਸਾਲ 2025 ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਦੀ ਆਪਸੀ ਸਹਿਮਤੀ ਨਾਲ 122 ਜੋੜੀਆਂ ਅੱਖਾਂ ਦਾਨ ਲੈ ਕੇ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਭੇਜੀਆਂ ਗਈਆਂ ਸਨ, ਜਿੱਥੇ ਇਹ ਅੱਖਾਂ ਹਨੇਰੀ ਜ਼ਿੰਦਗੀਆਂ ਵਿੱਚ ਰੌਸ਼ਨੀ ਪ੍ਰਦਾਨ ਕਰਨ ਲਈ ਸਹਾਈ ਬਣੀਆਂ।
ਅੱਖਾਂ ਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਰਮੇਸ਼ ਠਕਰਾਲ ਇੰਸਾਂ, ਮੋਨੂੰ ਇੰਸਾਂ, ਸੌਰਵ ਜੱਗਾ ਇੰਸਾਂ, ਵਿੱਕੀ ਸੋਨੀ ਇੰਸਾਂ, ਜਸਵਿੰਦਰ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਅੱਖਾਂ ਦਾਨ ਸੰਮਤੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਸ ਸੇਵਾ ਵਿੱਚ ਯੋਗਦਾਨ ਪਾ ਰਹੀ ਹੈ ਅਤੇ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਅਨੁਸਾਰ ਇਹ ਸੇਵਾ ਵੱਧ ਚੜ੍ਹ ਕੇ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਪੂਜਨੀਕ ਗੁਰੂ ਜੀ ਧੰਨਵਾਦ ਕੀਤਾ ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ: Best Sarpanch Award: ਗਣਤੰਤਰ ਦਿਵਸ ਮੌਕੇ ਬਾਦਸ਼ਾਹਪੁਰ ਦੇ ਸਰਪੰਚ ਸ੍ਰੀਮਤੀ ਲਖਬੀਰ ਕੌਰ ਬਾਜਵਾ ਨੂੰ ਸ਼ਾਨਦਾਰ ਸੇਵਾਵਾ…
ਇਸ ਮੌਕੇ ਡੀਐਸਪੀ ਨਵੀਨਪਾਲ ਸਿੰਘ ਲਹਿਲ, ਤਹਿਸੀਲਦਾਰ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਰੁਪਿੰਦਰ ਕੌਰ, ਐਸਐਚਓ ਵਰੁਣ ਯਾਦਵ ਸਮੇਤ ਬੰਟੀ ਖੂੰਗਰ ਅਤੇ ਵਰਿੰਦਰ ਬਜ਼ਾਰ ਵੀ ਮੌਜ਼ੂਦ ਸਨ। ਇਸ ਮੌਕੇ ਮਲੋਟ ਦੇ ਪਤਵੰਤਿਆਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਮਲੋਟ ਦੇ ਸਮੂਹ ਜਿੰਮੇਵਾਰਾਂ ਅਤੇ ਸੇਵਾਦਾਰਾਂ ਨੇ ਅੱਖਾਂ ਦਾਨ ਸੰਮਤੀ ਮਲੋਟ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। Malout News














