ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਭਾਈ ਵਿਖੇ ਨਗਰ ਕੌਂਸਲ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਤਰਸੇਮ ਸਿੰਘ ਮੱਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਸਮੇਂ ਉਨ੍ਹਾਂ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਸਲਾਮੀ ਲਈ।
ਇਸ ਮੌਕੇ ’ਤੇ ਸੰਬੋਧਨ ਕਰਦੇ ਹੋਏ ਸ: ਤਰਸੇਮ ਸਿੰਘ ਮੱਲਾ ਨੇ ਦੇਸ਼ ਦੀ ਅਜਾਦੀ ਲਈ ਕੁਰਬਾਨੀਆਂ ਕਰਨ ਵਾਲੇ ਸੂਰਬੀਰ ਯੋਧਿਆਂ ਨੂੰ ਯਾਦ ਅਤੇ ਆਜਾਦ ਭਾਰਤ ਦੇ ਸੰਵਿਧਾਨ ਦੀ ਸਿਰਜਣਾਂ ਕਰਨ ਵਾਲਿਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਭਜਨ ਸਿੰਘ ਸਿਆਣ ਕੌਂਸਲਰ, ਰਾਕੇਸ਼ ਕੁਮਾਰ ਕਾਇਤ ਕੌਂਸਲਰ,ਹਰਪ੍ਰੀਤ ਸਿੰਘ ਕਲਸੀ ਕੌਂਸਲਰ, ਸੰਜੀਵ ਕੁਮਾਰ ਪਿੰਟਾ ਕੌਂਸਲਰ, ਸੁੱਚਪਾਲ ਸਿੰਘ ਸੁੱਚਾ, ਧਰਮ ਸਿੰਘ, ਪ੍ਰਿੰਸੀਪਲ ਨਰਿੰਦਰਪਾਲ ਸਿੰਘ ਗਿੱਲ, ਗੁਰਮੰਦਰ ਸਿੰਘ ਮਹਿਰਾ, ਪਾਲ ਸਿੰਘ ਠੇਕੇਦਾਰ, ਸੁਨੀਲ ਅਰੋੜਾ ਐਸ ਡੀ ਓ ਪਾਵਰਕਾਮ, ਡਾ. ਬੀ ਐਲ ਪਸਰੀਚਾ, ਹਰਦੀਪ ਸਿੰਘ ਹੈਪੀ, ਸੰਨਦੀਪ ਖੁੱਲਰ, ਸੁਖਵਿੰਦਰ ਸਿੰਘ ਕਲਸੀ, ਸੁਰਿੰਦਰ ਨਰੂਲਾ, ਏ ਐਸ ਆਈ ਬਲੌਰ, ਜਸਵਿੰਦਰ ਸਿੰਘ ਮੁੱਖ ਮੁਨਸ਼ੀ ਥਾਣਾ ਤਲਵੰਡੀ ਭਾਈ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਤੇ ਨਗਰ ਕੌਂਸਲ ਸਟਾਫ ਮੌਜੂਦ ਸੀ।