ਤਮਿਲਨਾਡੂ ਦੇ 13 ਕੇਂਦਰਾਂ ‘ਤੇ 19 ਨੂੰ ਹੋਵੇਗੀ ਦੁਬਾਰਾ ਵੋਟਿੰਗ

Repolling, Held, Tamilnadu, 19 , 13 , Polling Stations

ਤਮਿਲਨਾਡੂ ਦੇ 13 ਕੇਂਦਰਾਂ ‘ਤੇ 19 ਨੂੰ ਹੋਵੇਗੀ ਦੁਬਾਰਾ ਵੋਟਿੰਗ

ਨਵੀਂ ਦਿੱਲੀ, ਏਜੰਸੀ। ਚੋਣ ਕਮਿਸ਼ਨ ਨੇ ਤਮਿਲਨਾਡੂ ਦੇ 13 ਮਤਦਾਨ ਕੇਂਦਰਾਂ ‘ਤੇ 19 ਮਈ ਨੂੰ ਦੁਬਾਰਾ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਹੈ। ਕਮਿਸ਼ਨ ਨੇ ਚੋਣ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ‘ਤੇ ਇਹਨਾਂ ਮਤਦਾਨ ਕੇਂਦਰਾਂ ‘ਤੇ ਫਿਰ ਤੋਂ ਮਤਦਾਨ ਕਰਨ ਦਾ ਫੈਸਲਾ ਕੀਤਾ ਹੈ। ਮਤਦਾਨ 19 ਮਈ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਰਾਜ ‘ਚ 18 ਅਪਰੈਲ ਨੂੰ ਲੋਕ ਸਭਾ ਚੋਣਾਂ ਹੋਈਆਂ ਸਨ। ਕਮਿਸ਼ਨ ਨੇ ਇਹਨਾ ਮਤਦਾਨ ਕੇਂਦਰਾਂ ‘ਤੇ ਹੋਈਆਂ ਗੜਬੜੀਆਂ ਨੂੰ ਦੇਖਦੇ ਹੋਏ 19 ਨੂੰ ਇਹਨਾਂ ਮਤਦਾਨ ਕੇਂਦਰਾਂ ‘ਤੇ ਫਿਰ ਤੋਂ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here