ਅਬੋਹਰ ਵਿਖੇ ਬੱਸ ਅੱਡੇ ਦੇ ਰੇਨੋਵੇਸ਼ਨ ਅਤੇ ਲਾਇਬ੍ਰੇਰੀ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ : ਕਮਿਸ਼ਨਰ ਸੇਨੂ ਦੁੱਗਲ

Abohar News

6 ਕਰੋੜ 34 ਲੱਖ ਦੀ ਲਾਗਤ ਨਾਲ ਹੋਰ ਰਿਹਾ ਹੈ ਤਿਆਰ

ਅਬੋਹਰ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣਗੇ ਦੋਵੇਂ ਵਿਕਾਸ ਪ੍ਰੋਜੈਕਟ, ਜਲਦ ਕੀਤੇ ਜਾਣਗੇ ਲੋਕ ਅਰਪਣ

(ਰਜਨੀਸ਼ ਰਵੀ) ਫਾਜ਼ਿਲਕਾ। ਅਬੋਹਰ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਅਬੋਹਰ ਵੱਲੋਂ ਆਭਾ ਸਿਟੀ ਸਕੇਅਰ ਬਣਾਇਆ ਜਾ ਰਿਹਾ ਹੈ ਜਿਸ ਵਿਚ ਵਿਸ਼ੇਸ਼ ਤੌਰ ’ਤੇ ਅਬੋਹਰ ਵਿਖੇ ਬੱਸ ਅੱਡੇ ਦੇ ਰੈਨੋਵੇਸ਼ਨਦੇ ਕੰਮ ਅਤੇ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਦੀ ਤਜਵੀਜ਼ ਉਲੀਕੀ ਗਈ ਸੀ। (Abohar News) ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਲਗਭਗ 6 ਕਰੋੜ 34 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਤੇ ਜਲਦ ਹੀ ਲੋਕ ਅਰਪਣ ਕੀਤਾ ਜਾਵੇਗਾ।

ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਅਬੋਹਰ ਨਿਵਾਸੀਆ ਅਤੇ ਆਮ ਲੋਕਾਂ ਦੀ ਸਹੂਲਤ ਲਈ ਜੋ ਬੱਸ ਅੱਡਾ ਸਾਲ 1983 ਦਾ ਬਣਿਆ ਹੋਇਆ ਹੈ ਉਸ ਦੀ ਰੈਨੋਵੇਸ਼ਨ ਦਾ ਕੰਮ ਕਰਵਾਉਣ ਲਈ ਨਗਰ ਨਿਗਮ ਵੱਲੋਂ 2.92 ਕਰੋੜ ਰੁਪਏ ਦਾ ਤਖਮੀਨਾ ਤਿਆਰ ਕੀਤਾ ਗਿਆ ਸੀ ਤੇ ਸਾਰੀ ਕਾਰਵਾਈ ਮੁਕੰਮਲ ਕਰਨ ਉਪਰੰਤ ਇਸ ਕੰਮ ਲਈ ਲੋੜੀਂਦੀ ਗਰਾਂਟ ਵੀ ਜਾਰੀ ਹੋ ਗਈ ਹੈ ਤੇ ਇਹ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। (Abohar News) ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਰੈਨੌਵੇਸ਼ਨ ਦਾ ਕੰਮ ਮੁੰਕਮਲ ਹੋਣ ਉਪਰੰਤ ਇੱਥੇ ਸਵਾਰੀਆਂ ਦੇ ਬੈਠਣ ਲਈ ਸ਼ੈਡ ਅਤੇ ਬੱਸਾਂ ਦੇ ਕਾਊਂਟਰ ਆਦਿ ਸਹੂਲਤਾਂ ਜਿਵੇ ਕਿ ਪੀਣ ਯੋਗ ਪਾਣੀ, ਪਖਾਣੇ, ਬਾਥਰੂਮਾਂ ਦੀ ਸਹੂਲਤਾ ਆਦਿ ਲੋੜੀਂਦੀਆਂ ਸਹੂਲਤਾਂ ਮੁਹੱਈਆ ਹੋਣਗੀਆਂ।

Abohar News

ਇਹ ਵੀ ਪੜ੍ਹੋ : ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਆ ਗਿਆ ਮੌਕਾ

ਉਨ੍ਹਾਂ ਦੱਸਿਆ ਕਿ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਸਪੈਸ਼ਲ ਪੈਕੇਜ਼ ਆਫ ਬਾਰਡਰ ਏਰੀਆ ਫੰਡ ਤਹਿਤ 3.42 ਕਰੋੜ ਰੁਪਏ ਦੀ ਗਰਾਂਟ ਨਾਲ ਲਾਇਬ੍ਰੇਰੀ ਨੂੰ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਹ ਲਾਇਬ੍ਰੇਰੀ ਅਤੇ ਟੁਆਏਲੈਟ ਸੈਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਜੋ ਕਿ ਨੇੜ ਭਵਿੱਖ ਵਿਚ ਤਿਆਰ ਹੋਣ ਵਾਲਾ ਪ੍ਰੋਜੈਕਟ ਹੈ। (Abohar News ) ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਪੂਰਤੀ ਨਾਲ ਬੱਚੇ ਕਿਤਾਬੀ ਗਿਆਨ ਹਾਸਲ ਕਰਕੇ ਆਪਦੇ ਭਵਿੱਖ ਨੂੰ ਚਮਕਾ ਸਕਦੇ ਹਨ ਤੇ ਉਚਾਈਆਂ ਵੱਲ ਲਿਜਾ ਸਕਦੇ ਹਨ। ਆਭਾ ਸਿਟੀ ਸਕੇਅਰ ਵਿਚ ਬਣਨ ਵਾਲੀ ਲਾਇਬ੍ਰੇਰੀ ਵਿਚ ਬੱਚਿਆਂ ਲਈ ਪੜ੍ਹਣ ਯੋਗ ਕਿਤਾਬਾਂ ਜਿੰਨਾਂ ਵਿਚ ਵੱਖ ਵੱਖ ਕੰਪੀਟੀਸ਼ਨਾਂ ਦੀ ਤਿਆਰੀ ਸਬੰਧੀ, ਕੰਪਿਊਟਰ ਦੀ ਜਾਣਕਾਰੀ ਸਬੰਧੀ ਅਤੇ ਹੋਰ ਜਾਣਕਾਰੀਆਂ ਹਾਸਲ ਕਰਕੇ ਵਿਦਿਆਰਥੀ ਵਰਗ ਕਿਤਾਬੀ ਗਿਆਨ ਦੀ ਮਹਾਰਤ ਹਾਸਲ ਕਰੇਗਾ।

LEAVE A REPLY

Please enter your comment!
Please enter your name here