ਰਾਸ਼ਟਰੀ ਖੇਡ ਦਿਵਸ ’ਤੇ ਵਿਸ਼ੇਸ਼ | Major Dhyan Chand
ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ (Major Dhyan Chand) ਨੇ 1928, 1932 ਅਤੇ 1936 ਦੇ ਸਮਰ ਓਲੰਪਿਕ ਵਿੱਚ ਭਾਰਤ ਨੂੰ ਸੋਨ ਤਗਮੇ ਜਿੱਤਣ ਅਤੇ ਉਲੰਪਿਕ ਵਿੱਚ ਪਹਿਲੀ ਹੈਟਿ੍ਰਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਧਿਆਨਚੰਦ ਨੇ ਆਪਣੇ ਹਾਕੀ ਕਰੀਅਰ ਦੀ ਸ਼ੁਰੂਆਤ ਬਿ੍ਰਟਿਸ਼ ਇੰਡੀਅਨ ਆਰਮੀ ਦੀ ਰੈਜੀਮੈਂਟਲ ਟੀਮ ਨਾਲ ਕੀਤੀ। ਦਿਨ ਵਿਚ ਆਪਣੀ ਰੈਜੀਮੈਂਟਲ ਡਿਊਟੀ ਪੂਰੀ ਕਰਨ ਤੋਂ ਬਾਅਦ, ਉਹ ਰਾਤ ਨੂੰ ਚੰਨ ਦੀ ਰੌਸ਼ਨੀ ਵਿਚ ਹਾਕੀ ਦਾ ਅਭਿਆਸ ਕਰਦਾ ਸੀ, ਇਸ ਲਈ ਉਸ ਦਾ ਨਾਂਅ ਧਿਆਨ ‘ਚੰਦ’ ਰੱਖਿਆ ਗਿਆ। ਅੱਜ ਭਾਰਤ ਵਿੱਚ, ਖੇਡਾਂ ਨੂੰ ਇੱਕ ਵਿਸ਼ੇ ਵਜੋਂ ਵਿਆਪਕ ਤੌਰ ’ਤੇ ਪੜ੍ਹਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ’ਤੇ ਸਕੂਲਾਂ ਅਤੇ ਕਾਲਜਾਂ ’ਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਰਾਸ਼ਟਰੀ ਖੇਡ ਦਿਵਸ ਮੇਜਰ ਧਿਆਨ ਚੰਦ (Major Dhyan Chand) ਦਾ ਜਨਮ ਦਿਨ ਹੈ। ਭਾਰਤ ਵਿੱਚ ਪਹਿਲਾ ਰਾਸ਼ਟਰੀ ਖੇਡ ਦਿਵਸ 29 ਅਗਸਤ 2012 ਨੂੰ ਮਨਾਇਆ ਗਿਆ ਸੀ। ਮੇਜਰ ਧਿਆਨਚੰਦ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਸਾਡੇ ਜੀਵਨ ਵਿੱਚ ਖੇਡਾਂ ਦੇ ਮਹੱਤਵ ਨੂੰ ਸਵੀਕਾਰ ਕਰਨ ਲਈ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨਚੰਦ ਨੂੰ ‘ਹਾਕੀ ਦੇ ਜਾਦੂਗਰ’ ਵਜੋਂ ਵੀ ਜਾਣਿਆ ਜਾਂਦਾ ਹੈ। ਜੀਵਨ ਵਿੱਚ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਵੱਲੋਂ ਕਈ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ।
ਇਹ ਵੀ ਪੜ੍ਹੋ : ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ
ਇਸ ਦਿਨ ਖੇਡ ਜਗਤ ਵਿੱਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ (ਜਿਸ ਦਾ ਨਾਂਅ ਬਦਲ ਕੇ ਸਰਕਾਰ ਵੱਲੋਂ ਹੁਣ ਧਿਆਨਚੰਦ ਖੇਡ ਰਤਨ ਐਵਾਰਡ ਕਰ ਦਿੱਤਾ ਗਿਆ), ਅਰਜਨ ਐਵਾਰਡ, ਧਿਆਨਚੰਦ ਐਵਾਰਡ ਅਤੇ ਦਰੋਣਾਚਾਰੀਆ ਐਵਾਰਡ ਵਰਗੇ ਕਈ ਐਵਾਰਡ ਦਿੱਤੇ ਜਾਂਦੇ ਹਨ। ਸਾਲ 1928, 1932 ਅਤੇ 1936 ਵਿੱਚ ਭਾਰਤ ਦੀਆਂ ਲਗਾਤਾਰ ਤਿੰਨ ਓਲੰਪਿਕ ਜਿੱਤਾਂ ਵਿੱਚ ਧਿਆਨਚੰਦ ਦਾ ਅਹਿਮ ਯੋਗਦਾਨ ਸੀ।
ਉਸ ਨੂੰ ਅਕਸਰ ਉਸ ਦੇ ਸ਼ਾਨਦਾਰ ਹਾਕੀ ਹੁਨਰ ਲਈ ‘ਦ ਵਿਜਰਡ’ ਕਿਹਾ ਜਾਂਦਾ ਹੈ। ਮੇਜਰ ਧਿਆਨਚੰਦ ਨੇ 1926 ਤੋਂ 1948 ਤੱਕ ਆਪਣੇ ਕਰੀਅਰ ’ਚ 400 ਤੋਂ ਵੱਧ ਅੰਤਰਰਾਸ਼ਟਰੀ ਗੋਲ ਕੀਤੇ, ਜਦਕਿ ਆਪਣੇ ਪੂਰੇ ਕਰੀਅਰ ’ਚ ਲਗਭਗ 1,000 ਗੋਲ ਕੀਤੇ। 1936 ਦੇ ਬਰਲਿਨ ਓਲੰਪਿਕ ਦੇ ਫਾਈਨਲ ਵਿੱਚ ਧਿਆਨਚੰਦ ਦਾ ਪ੍ਰਦਰਸ਼ਨ ਉਸ ਦੇ ਸਰਵੋਤਮ ਪ੍ਰਦਰਸ਼ਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ 3 ਗੋਲਾਂ ਨਾਲ ਖੇਡ ਵਿੱਚ ਸਭ ਤੋਂ ਵੱਧ ਸਕੋਰਰ ਸੀ ਅਤੇ ਭਾਰਤ ਨੇ ਜਰਮਨੀ ਨੂੰ ਅਸਾਨੀ ਨਾਲ 8-1 ਨਾਲ ਹਰਾਇਆ ਸੀ। ਉਸਨੂੰ 1956 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਰਾਸ਼ਟਰੀ ਖੇਡ ਦਿਵਸ ਦਾ ਮੁੱਖ ਟੀਚਾ ਖੇਡਾਂ ਦੇ ਮਹੱਤਵ ਅਤੇ ਰੋਜ਼ਾਨਾ ਜੀਵਨ ਵਿੱਚ ਸਰੀਰਕ ਤੌਰ ’ਤੇ ਸਰਗਰਮ ਰਹਿਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਭਾਰਤ ਸਰਕਾਰ ਨੇ 29 ਅਗਸਤ 2012 ਨੂੰ ਰਾਸ਼ਟਰੀ ਖੇਡ ਦਿਵਸ ਮਨਾਉਣਾ ਸ਼ੁਰੂ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਖੇਲੋ ਇੰਡੀਆ ਮੁਹਿੰਮ ਦਾ ਐਲਾਨ ਕੀਤਾ ਸੀ। ਕਈ ਖੇਡ ਸ਼ਖਸੀਅਤਾਂ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਮਹੱਤਵਪੂਰਨ ਖੇਡ ਸਨਮਾਨ ਪ੍ਰਾਪਤ ਕੀਤੇ ਹਨ। ਜਿਨ੍ਹਾਂ ਵਿੱਚ ਖੇਡ ਰਤਨ, ਅਰਜੁਨ ਪੁਰਸਕਾਰ, ਦਰੋਣਾਚਾਰੀਆ ਪੁਰਸਕਾਰ ਅਤੇ ਧਿਆਨਚੰਦ ਪੁਰਸਕਾਰ ਸ਼ਾਮਲ ਹਨ। ਧਿਆਨਚੰਦ ਐਵਾਰਡ ( ਲਾਈਫ ਟਾਈਮ ਅਚੀਵਮੈਂਟ ਐਵਾਰਡ) ਖੇਡਾਂ ਵਿੱਚ ਇੱਕ ਖਿਡਾਰੀ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਖਰੜ ਥਾਣੇ ’ਚ ਤਾਇਨਾਤ ਪੁਲਿਸ ਮੁਲਾਜ਼ਮ ਵਿਰੁੱਧ ਰਿਸ਼ਵਤ ਮੰਗਣ ’ਤੇ ਮਾਮਲਾ ਦਰਜ
29 ਅਗਸਤ 1905 ਨੂੰ ਇਲਾਹਾਬਾਦ (ਪਰਿਆਗਰਾਜ) ਵਿੱਚ ਜਨਮੇ, ਧਿਆਨਚੰਦ 16 ਸਾਲ ਦੀ ਉਮਰ ਵਿੱਚ ਇੱਕ ਸਿਪਾਹੀ ਵਜੋਂ ਬਿ੍ਰਟਿਸ਼ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਉਹ ਖਾਸ ਤੌਰ ’ਤੇ 1922 ਅਤੇ 1926 ਦੇ ਵਿਚਕਾਰ ਆਰਮੀ ਹਾਕੀ ਟੂਰਨਾਮੈਂਟ ਵਿੱਚ ਖੇਡਿਆ। ਸਾਲ 1948 ਵਿੱਚ, ਉਸ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ। ਰੈਜੀਮੈਂਟਲ ’ਚ ਰਹਿੰਦਿਆਂ ਉਹ ਚੰਦ ਦੀ ਰੌਸ਼ਨੀ (ਚਾਂਦਨੀ) ’ਚ ਰਾਤ ਨੂੰ ਹਾਕੀ ਦਾ ਅਭਿਆਸ ਕਰਦਾ ਸੀ, ਇਸ ਲਈ ਇਸ ਦਾ ਨਾਂਅ ਧਿਆਨ ‘ਚੰਦ’ ਪਿਆ।
ਅਜਿਹੇ ਮਹਾਨ ਖਿਡਾਰੀ ਨੂੰ ਸ਼ਰਧਾਂਜਲੀ ਦੇਣ ਲਈ, ਭਾਰਤ ਸਰਕਾਰ ਨੇ 2012 ਵਿੱਚ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਉਸਨੂੰ 1956 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਧਿਆਨਚੰਦ ਦੀ ਮੌਤ 3 ਦਸੰਬਰ 1979 ਨੂੰ ਕੋਮਾ ਵਿੱਚ ਜਾਣ ਕਾਰਨ ਦਿੱਲੀ ਵਿੱਚ ਹੋ ਗਈ।
1979 ਵਿੱਚ ਮੇਜਰ ਧਿਆਨਚੰਦ ਦੀ ਮੌਤ ਤੋਂ ਬਾਅਦ, ਭਾਰਤੀ ਡਾਕ ਵਿਭਾਗ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਡਾਕ ਟਿਕਟਾਂ ਜਾਰੀ ਕੀਤੀਆਂ। ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ, 2002 ਵਿੱਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਦਾ ਨਾਂਅ ਬਦਲ ਕੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਰੱਖਿਆ ਗਿਆ ਸੀ। ਇਹ ਧਿਆਨ ਦੇਣ ਯੋਗ ਹੈ ਕਿ ਅਗਸਤ 2021 ਵਿੱਚ, ਮੌਜੂਦਾ ਭਾਰਤ ਸਰਕਾਰ ਨੇ ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਪੁਰਸਕਾਰ ‘ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ’ ਦਾ ਨਾਂਅ ਬਦਲ ਕੇ ‘ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ’ ਕਰ ਦਿੱਤਾ ਹੈ।
ਲੈਕਚਰਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ, ਮਲੇਰਕੋਟਲਾ
ਮੋ. 97815-90500