ਹੁਣ ਸੂਰਜ ’ਤੇ ਜਾਵੇਗਾ ਭਾਰਤ, Aditya L1 mission ਵਿੱਚ ਹੈ ਕੁਝ ਖਾਸ, ਪੜ੍ਹੋ ਵੇਰਵੇ

Aditya L1 mission

2 ਸਤੰਬਰ ਸਵੇਰੇ 11:50 ਵਜੇ ਲਾਂਚ ਹੋਵੇਗਾ ਆਦਿੱਤਿਆ-ਐੱਲ1 | Aditya L1 mission

  • ਲਾਂਚਿੰਗ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਵਿਊ ਗੈਲਰੀ ਤੋਂ ਦੇਖ ਸਕਣਗੇ ਲੋਕ

ਬੰਗਲੌਰ (ਏਜੰਸੀ)। ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਿਤ ਭਾਰਤੀ ਆਬਜ਼ਰਵੇਟਰੀ ਭਾਰਤ ਦਾ ਸੂਰਜ ਮਿਸ਼ਨ ਆਦਿੱਤਿਆ-ਐੱਲ1 (Aditya L1 mission) , 2 ਸਤੰਬਰ ਨੂੰ ਲਾਂਚ ਕਰੇਗੀ। ਇਸ ਮਿਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ (28 ਅਗਸਤ) ਨੂੰ ਇਹ ਜਾਣਕਾਰੀ ਦਿੱਤੀ। ਇਸਰੋ ਨੇ ਦੱਸਿਆ ਕਿ ਮਿਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਨੇ ਲੋਕਾਂ ਨੂੰ ਇਸ ਮਿਸ਼ਨ ਦੀ ਲਾਂਚਿੰਗ ਦੇਖਣ ਲਈ ਵੀ ਸੱਦਾ ਦਿੱਤਾ ਹੈ। ਇਸ ਦੀ ਲਾਂਚਿੰਗ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਵਿਊ ਗੈਲਰੀ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਲਈ ਲੋਕਾਂ ਨੂੰ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।

ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ (ਪਹਿਲਾਂ ਟਵਿੱਟਰ) ’ਤੇ ਵੈੱਬਸਾਈਟ ਦਾ ਲਿੰਕ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜਲਦੀ ਹੀ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਜਾਵੇਗਾ।

Aditya L1 ਪੂਰੀ ਤਰ੍ਹਾਂ ਸਵਦੇਸ਼ੀ

ਇਸਰੋ ਦੇ ਇੱਕ ਅਧਿਕਾਰੀ ਅਨੁਸਾਰ ਆਦਿਤਿਆ ਐਲ1 ਦੇਸ਼ ਦੀਆਂ ਸੰਸਥਾਵਾਂ ਦੀ ਭਾਗੀਦਾਰੀ ਨਾਲ ਕੀਤੀ ਜਾਣ ਵਾਲੀ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਕੋਸ਼ਿਸ਼ ਹੈ। ਬੰਗਲੌਰ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਐਸਟਰੋਫਿਜ਼ਿਕਸ (ਆਈਆਈਏ) ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ ਨੇ ਆਪਣੇ ਪੇਲੋਡ ਬਣਾਏ। ਜਦੋਂਕਿ ਇੰਟਰ-ਯੂਨੀਵਰਸਿਟੀ ਸੈਂਟਰ ਫਾਰ ਐਸਟਰੋਨੋਮੀ ਐਂਡ ਐਸਟਰੋਫਿਜ਼ਿਕਸ ਪੁਣੇ ਨੇ ਮਿਸ਼ਨ ਲਈ ਸੋਲਰ ਅਲਟਰਾਵਾਇਲਟ ਇਮੇਜਰ ਪੇਲੋਡ ਤਿਆਰ ਕੀਤਾ ਹੈ। ਯੂਵੀ ਪੇਲੋਡ ਦੀ ਵਰਤੋਂ ਕੋਰੋਨਾ ਅਤੇ ਸੂਰਜੀ ਕ੍ਰੋਮੋਸਫੀਅਰ ਨੂੰ ਦੇਖਣ ਲਈ ਕੀਤੀ ਜਾਵੇਗੀ, ਜਦੋਂ ਕਿ ਐਕਸ-ਰੇ ਪੇਲੋਡ ਦੀ ਵਰਤੋਂ ਸੂਰਜ ਦੀਆਂ ਲਪਟਾਂ ਨੂੰ ਦੇਖਣ ਲਈ ਕੀਤੀ ਜਾਵੇਗੀ। ਪਾਰਟੀਕਲ ਡਿਟੈਕਟਰ ਅਤੇ ਮੈਗਨੇਟੋਮੀਟਰ ਪੇਲੋਡ, ਚਾਰਜ ਪਾਰਟੀਕਲ ਦੇ ਹਾਲੋ ਆਰਬਿਟ ਤੱਕ ਪਹੁੰਚਣ ਵਾਲੇ ਚੁੰਬਕੀ ਖੇਤਰ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।

ਚਾਰ ਮਹੀਨਿਆਂ ਵਿੱਚ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਪਹੁੰਚੇਗਾ

ਉਨ੍ਹਾਂ ਦੱਸਿਆ ਕਿ ਆਦਿੱਤਿਆ ਐਲ1 (Aditya L1 mission) ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਅਧਾਰਿਤ ਭਾਰਤੀ ਪ੍ਰਯੋਗਸ਼ਾਲਾ ਹੋਵੇਗੀ। ਇਸ ਨੂੰ ਸੂਰਜ ਦੇ ਦੁਆਲੇ ਬਣਦੇ ਕੋਰੋਨਾ ਦੇ ਰਿਮੋਟ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। ਇਸ ਯਾਨ ਨੂੰ ਸ਼੍ਰੀਹਰੀਕੋਟਾ ਤੋਂ ਪੀਐੱਸਐੱਲਵੀ-ਐਕਸਐੱਲ ਰਾਕੇਟ ਰਾਹੀਂ ਪੁਲਾੜ ਵਿੱਚ ਭੇਜਿਆ ਜਾਵੇਗਾ। ਆਦਿੱਤਿਆ ਯਾਨ ਸੂਰਜ-ਧਰਤੀ ਦੇ ਐੱਲ1 ਭਾਵ ਲੈਗ੍ਰੈਂਜੀਅਨ ਬਿੰਦੂ ’ਤੇ ਰਹਿ ਕੇ ਸੂਰਜ ’ਤੇ ਉੱਠਣ ਵਾਲੇ ਤੂਫਾਨਾਂ ਨੂੰ ਸਮਝੇਗਾ। ਇਹ ਬਿੰਦੂ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ। ਇੱਥੇ ਪਹੁੰਚਣ ਲਈ ਲਗਭਗ 120 ਦਿਨ ਭਾਵ 4 ਮਹੀਨੇ ਲੱਗਣਗੇ। ਇਹ ਵੱਖ-ਵੱਖ ਵੈੱਬ ਬੈਂਡਾਂ ਤੋਂ ਸੱਤ ਪੇਲੋਡਾਂ ਰਾਹੀਂ ਲੈਗਰੇਂਜੀਅਨ ਬਿੰਦੂ ਦੇ ਦੁਆਲੇ ਚੱਕਰ ਲਵੇਗਾ, ਫੋਟੋਸਫੀਅਰ, ਕ੍ਰੋਮੋਸਫੀਅਰ ਅਤੇ ਸਭ ਤੋਂ ਬਾਹਰੀ ਪਰਤ, ਕੋਰੋਨਾ ਦੀ ਜਾਂਚ ਕਰੇਗਾ।

ਇਹ ਵੀ ਪੜ੍ਹੋ : ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ