Punjab Flood News: ਭਾਦਸੋਂ ਨਗਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਭੇਜੀ ਰਾਹਤ ਸਮੱਗਰੀ, ਵਿਧਾਇਕ ਦੇਵ ਮਾਨ ਵੱਲੋਂ ਰਵਾਨਾ

Punjab Flood News
ਭਾਦਸੋਂ: ਪਸ਼ੂਆਂ ਲਈ ਚਾਰੇ ਦਾ ਟਰੱਕ ਰਵਾਨਾ ਕਰਨ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ,ਸੈਂਕੀ ਸਿੰਗਲਾ, ਸੁਦਰਸ਼ਨ ਗੁਪਤਾ,ਦੀਪਾ ਰਾਮਗੜ, ਬੱਬੀ ਰੰਘੇੜੀ ਤੇ ਹੋਰ ਪਤਵੰਤੇ। ਤਸਵੀਰ: ਸੁਸ਼ੀਲ ਕੁਮਾਰ

ਕੁਦਰਤੀ ਆਫਤਾਂ ਸਮੇਂ ਸਾਨੂੰ ਇੱਕਜੁਟ ਹੋਕੇ ਹੰਭਲਾ ਮਾਰਨਾ ਚਾਹੀਦਾ ਹੈ : ਦੇਵ ਮਾਨ

Punjab Flood News: (ਸੁਸ਼ੀਲ ਕੁਮਾਰ) ਭਾਦਸੋਂ। ਬੀਤੇ ਕੁਝ ਦਿਨਾਂ ਤੋਂ ਸੂਬੇ ਅੰਦਰ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਨਾਲ ਮਾਝਾ ਖੇਤਰ ’ਚ ਹੋਏ ਭਾਰੀ ਨੁਕਸਾਨ ਦੇ ਚੱਲਦਿਆਂ ਨਾਭਾ ਹਲਕੇ ਦੇ ਨਗਰ ਭਾਦਸੋਂ ਤੋਂ ਹੜ੍ਹ ਪੀੜਤ ਬੇਜੁਬਾਨ ਪਸ਼ੂਆਂ ਵਾਸਤੇ ਚਾਰੇ ਦੀਆਂ ਗੱਠਾਂ ਦੀ ਖੇਪ ਦਾ ਪਹਿਲਾ ਟਰੱਕ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਰਵਾਨਾ ਕੀਤਾ ਗਿਆ।

ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਇਹ ਮੱਦਦ ਭਾਦਸੋਂ ਦੇ ਦੁਕਾਨਦਾਰ ਵਰਗ, ਨਗਰ ਪੰਚਾਇਤ ਦੇ ਕੌਂਸਲਰਾਂ,ਟਰੱਕ ਯੂਨੀਅਨ ਅਤੇ ਪਤਵੰਤਿਆਂ ਵੱਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਂਝੇ ਤੌਰ ’ਤੇ ਭੇਜੀ ਜਾ ਰਹੀ ਹੈ ।ਇਸ ਤੋਂ ਇਲਾਵਾ ਪਟਿਆਲਾ ਦੇ ਦਾਨੀ ਸੱਜਣ ਵੱਲੋਂ ਸੇਬਾਂ ਦੀਆਂ ਪੇਟੀਆਂ ਦੀ ਸੇਵਾ ਕੀਤੀ ਗਈ ਹੈ ਜੋ ਇਸ ਪਹਿਲੇ ਟਰੱਕ ਨਾਲ ਰਾਜਾਸਾਂਸੀ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਰਵਾਨਾ ਕੀਤੀ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਦਸੋਂ ਤੋਂ ਰਾਹਤ ਸਮੱਗਰੀ ਦਾ ਇੱਕ ਟਰੱਕ ਕੱਲ੍ਹ ਜਾਂ ਪਰਸੋ ਹੋਰ ਰਵਾਨਾ ਹੋਵੇਗਾ ਜਿਸਤੋਂ ਇਲਾਵਾ ਨਾਭਾ ਤੋਂ ਚਾਰ ਦੇ ਕਰੀਬ ਟਰੱਕ ਰਾਹਤ ਸਮੱਗਰੀ ਲੈ ਕੇ ਛੇਤੀ ਭੇਜੇ ਜਾ ਰਹੇ ਹਨ। ਦੇਵ ਮਾਨ ਨੇ ਕਿਹਾ ਕਿ ਕੁਦਰਤੀ ਆਫਤਾਂ ਸਮੇਂ ਸਾਨੂੰ ਮਿਲਜੁੱਲ ਕੇ ਮੱਦਦ ਲਈ ਹੰਭਲਾ ਮਾਰਨਾ ਚਾਹੀਦਾ ਹੈ।

PunjabFlood News
Punjab
Flood News

ਇਹ ਵੀ ਪੜ੍ਹੋ: Makorar Sahib Ghaggar: ਮਕੋਰੜ ਸਾਹਿਬ ਘੱਗਰ ਦਰਿਆ ਦਾ ਹਾਲ, ਮੰਤਰੀ ’ਤੇ ਪ੍ਰਸ਼ਾਸਨ ਮੌਕੇ ’ਤੇ ਪਹੁੰਚੇ, ਲਿਆ ਜਾਇਜਾ

ਇਸ ਦੌਰਾਨ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸੁਦਰਸ਼ਨ ਗੁਪਤਾ, ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ, ਸੈਂਕੀ ਸਿੰਗਲਾ ਪ੍ਰਧਾਨ, ਬੱਬੀ ਰੰਘੇੜੀ ਜਰਨਲ ਸਕੱਤਰ ਵਪਾਰ ਮੰਡਲ ਨੇ ਵਪਾਰੀ ਵਰਗ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਇਕੱਜੁਟ ਹੋ ਕੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਮਨਪ੍ਰੀਤ ਸਿੰਘ ਕਰਤਾਰ ਕੰਬਾਇਨ, ਸੰਜੀਵ ਸੂਦ,ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਵਿਕਾਸ ਬੋਰਡ, ਬੱਬੀ ਰੰਘੇੜੀ ਪ੍ਰਧਾਨ ਸਵਰਨਕਾਰ ਯੂਨੀਅਨ, ਚਰਨਜੀਤ ਸਿੰਘ ਰਿੰਪੀ, ਸਤਨਾਮ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ,ਕਮਲਪ੍ਰੀਤ ਸਿੰਘ ਭਾਦਸੋਂ, ਲਾਡੀ ਖੱਟੜਾ,ਰਜਿੰਦਰ ਖਨੌੜਾ,ਨਿਤਿਨ ਗੁਪਤਾ,ਦਲਜੀਤ ਸਿੰਘ ਟਿਵਾਣਾ ਰਾਇਮਲ ਮਾਜਰੀ, ਨਿਰਭੈ ਸਿੰਘ ਘੁੰਡਰ, ਭੁਪਿੰਦਰ ਸਿੰਘ ਕੱਲਰਮਾਜਰੀ ਤੇ ਜਸਵੀਰ ਸਿੰਘ ਸ਼ਿੰਦਾ ਵੀ ਹਾਜ਼ਰ ਸਨ। Punjab Flood News