ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News Weather Alert...

    Weather Alert: ਉੱਤਰੀ ਭਾਰਤ ਦੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ

    Weather Alert
    Weather Alert: ਉੱਤਰੀ ਭਾਰਤ ਦੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ

    ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ | Weather Alert

    ਨਵੀਂ ਦਿੱਲੀ। Weather Alert: ਸਖ਼ਤ ਗਰਮੀ ਨਾਲ ਜੂਝ ਰਹੇ ਉੱਤਰੀ ਭਾਰਤ ਦੇ ਮੌਸਮ ’ਚ ਹੁਣ ਰਾਹਤ ਦੇ ਸੰਕੇਤ ਦਿਖਾਈ ਦੇ ਰਹੇ ਹਨ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ, 13 ਜੂਨ ਦੀ ਰਾਤ ਤੋਂ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ। ਹਾਲਾਂਕਿ, ਵਿਭਾਗ ਨੇ ਇੱਕ ਆਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ’ਚ ਗਰਜ-ਤੂਫਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ, ਤੇਜ਼ ਹਵਾਵਾਂ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। 13 ਜੂਨ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 42 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 31 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। Weather Alert

    ਇਹ ਖਬਰ ਵੀ ਪੜ੍ਹੋ : Air India Emergency Landing: ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ, ਇਹ ਵੱਡਾ ਕਾਰਨ ਆਇਆ ਸਾਹਮ…

    ਨਾਲ ਹੀ ਨਮੀ 67 ਫੀਸਦੀ ਤੱਕ ਹੋਵੇਗੀ। ਇਸ ਕਾਰਨ ਦਿਨ ਭਰ ਨਮੀ ਤੇ ਗਰਮੀ ਨੇ ਲੋਕਾਂ ਨੂੰ ਦੁਖੀ ਕਰ ਦਿੱਤਾ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦਿਨ ਭਰ ਗਰਮ ਤੇ ਨਮੀ ਵਾਲਾ ਮੌਸਮ ਰਹੇਗਾ, ਪਰ ਸ਼ਾਮ ਤੇ ਰਾਤ ਨੂੰ ਗਰਜ-ਤੂਫਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਰਹੇਗੀ। 14 ਜੂਨ ਤੋਂ ਮੌਸਮ ਠੰਢਾ ਹੋਣਾ ਸ਼ੁਰੂ ਹੋ ਜਾਵੇਗਾ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 41 ਡਿਗਰੀ ਤੇ ਘੱਟੋ ਤੋਂ ਘੱਟ 29 ਡਿਗਰੀ ਤੱਕ ਡਿੱਗ ਜਾਵੇਗਾ। ਇਹ ਗਿਰਾਵਟ 15 ਜੂਨ ਨੂੰ ਹੋਰ ਤੇਜ਼ ਹੋਵੇਗੀ, ਜਦੋਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 40 ਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਦਰਜ ਕੀਤਾ ਜਾਵੇਗਾ। ਇਨ੍ਹਾਂ ਦਿਨਾਂ ਲਈ ‘ਗਰਜ-ਤੂਫ਼ਾਨ ਨਾਲ ਮੀਂਹ’ ਦੀ ਭਵਿੱਖਬਾਣੀ ਕੀਤੀ ਗਈ ਹੈ।

    ਜਿਸ ਕਾਰਨ ਮੌਸਮ ਰਾਹਤ ਨਾਲ ਭਰਪੂਰ ਰਹੇਗਾ। 16 ਤੇ 17 ਜੂਨ ਨੂੰ ਅਸਮਾਨ ਬੱਦਲਵਾਈ ਰਹੇਗੀ ਤੇ ਹਲਕੀ ਤੋਂ ਦਰਮਿਆਨੀ ਮੀਂਹ ਦੀ ਸੰਭਾਵਨਾ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 38 ਡਿਗਰੀ ਦੇ ਆਸ-ਪਾਸ ਤੇ ਘੱਟ ਤੋਂ ਘੱਟ 27-28 ਡਿਗਰੀ ਦੇ ਆਸ-ਪਾਸ ਰਹੇਗਾ। ਇਸ ਦੇ ਨਾਲ ਹੀ 18 ਤੇ 19 ਜੂਨ ਨੂੰ ਵੀ ਗਰਜ-ਤੂਫ਼ਾਨ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਦੋਵਾਂ ਦਿਨਾਂ ’ਚ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਤੇ ਜ਼ਿਆਦਾ ਤੋਂ ਜ਼ਿਆਦਾ 37 ਤੋਂ 38 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਨਮੀ ਦੀ ਮਾਤਰਾ 80-85 ਫੀਸਦੀ ਤੱਕ ਪਹੁੰਚ ਸਕਦੀ ਹੈ। ਜਿੱਥੇ ਇਹ ਬਾਰਿਸ਼ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਵੇਗੀ। Weather Alert

    ਉੱਥੇ ਹੀ ਇਹ ਕਿਸਾਨਾਂ ਲਈ ਇੱਕ ਸਕਾਰਾਤਮਕ ਸੰਕੇਤ ਵੀ ਹੈ। ਬਾਰਿਸ਼ ਮਿੱਟੀ ਦੀ ਨਮੀ ਵਧਾਏਗੀ, ਜਿਸ ਨਾਲ ਸਾਉਣੀ ਦੀ ਬਿਜਾਈ ’ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ’ਚ ਬਦਲਾਅ ਦੇ ਇਸ ਸਮੇਂ ’ਚ ਵਾਇਰਲ ਇਨਫੈਕਸ਼ਨਾਂ ਤੋਂ ਸਾਵਧਾਨ ਰਹਿਣਾ ਜ਼ਰੂਰੀ ਹੈ। ਭਾਵੇਂ ਮੀਂਹ ਨਾਲ ਰਾਹਤ ਮਿਲ ਰਹੀ ਹੈ, ਪਰ ਫਿਰ ਵੀ ਆਈਐਮਡੀ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ, ਖਾਸ ਕਰਕੇ 13 ਜੂਨ ਦੀ ਰਾਤ ਨੂੰ ਤੇ 14 ਜੂਨ ਦੀ ਸਵੇਰ ਤੱਕ, ਜਦੋਂ ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੁੰਦੀ ਹੈ। ਇਸ ਸਮੇਂ ਦੌਰਾਨ, ਖੁੱਲ੍ਹੇ ’ਚ ਖੜ੍ਹੇ ਹੋਣ ਜਾਂ ਦਰੱਖਤਾਂ ਹੇਠ ਰਹਿਣ ਤੋਂ ਬਚਣ ਲਈ ਚੇਤਾਵਨੀਆਂ ਦਿੱਤੀਆਂ ਗਈਆਂ ਹਨ।