Setu Bandhasana Benefits: ਆਫਿਸ ਵਾਲਿਆਂ ਲਈ ਵਰਦਾਨ: ਸੇਤੂਬੰਧ ਆਸਣ ਨਾਲ ਮਿਲਦੀ ਲੱਕ ਤੇ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਰਾਹਤ

Setu Bandhasana Benefits
Setu Bandhasana Benefits: ਆਫਿਸ ਵਾਲਿਆਂ ਲਈ ਵਰਦਾਨ: ਸੇਤੂਬੰਧ ਆਸਣ ਨਾਲ ਮਿਲਦੀ ਲੱਕ ਤੇ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਰਾਹਤ

Setu Bandhasana Benefits: ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ, ਜਿੱਥੇ ਕੰਮ ਦਾ ਦਬਾਅ, ਤਣਾਅ ਤੇ ਬੇਨੇਮਾ ਰੁਟੀਨ ਸਾਡੀ ਸਿਹਤ ’ਤੇ ਭਾਰੀ ਪੈਂਦਾ ਹੈ, ਉੱਥੇ ਯੋਗਾ ਇੱਕ ਅਜਿਹਾ ਸਹਾਰਾ ਹੈ ਜੋ ਨਾ ਸਿਰਫ਼ ਸਰੀਰ ਨੂੰ ਸਿਹਤਮੰਦ ਰੱਖਦਾ ਹੈ, ਸਗੋਂ ਮਨ ਨੂੰ ਵੀ ਸਕੂਨ ਦਿੰਦਾ ਹੈ। ਖਾਸ ਕਰਕੇ ਉਨ੍ਹਾਂ ਲਈ ਜੋ ਸਾਰਾ ਦਿਨ ਲੈਪਟਾਪ ਜਾਂ ਕੰਪਿਊਟਰ ਦੇ ਸਾਹਮਣੇ ਕੁਰਸੀ ’ਤੇ ਬੈਠ ਕੇ ਸਮਾਂ ਬਿਤਾਉਂਦੇ ਹਨ, ਸੇਤੂਬੰਧ ਆਸਣ (ਪੁਲ ਪੋਜ਼) ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਯੋਗ ਆਸਣ ਨਾ ਸਿਰਫ਼ ਕਮਰ ਅਤੇ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਰਾਹਤ ਦਿੰਦਾ ਹੈ, ਸਗੋਂ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵੀ ਵਧੀਆ ਬਣਾਉਂਦਾ ਹੈ। ਆਓ ਜਾਣਦੇ ਹਾਂ, ਕਿ ਕਿਵੇਂ ਇਹ ਆਸਣ ਤੁਹਾਡੇ ਲਈ ਬਣ ਸਕਦਾ ਹੈ ਇੱਕ ਸੰਪੂਰਨ ਸਿਹਤ ਪੈਕੇਜ।

ਇਹ ਖਬਰ ਵੀ ਪੜ੍ਹੋ : Rahul Gandhi: ਪੰਜਾਬ ਦੌਰੇ ’ਤੇ ਰਾਹੁਲ ਗਾਂਧੀ, ਹਵਾਈ ਅੱਡੇ ਤੋਂ ਸਿੱਧੇ ਅਜਨਾਲਾ ਲਈ ਰਵਾਨਾ

ਸੇਤੂਬੰਧ ਆਸਣ: ਇੱਕ ਆਸਣ, ਅਨੇਕਾਂ ਫਾਇਦੇ

ਸੇਤੂਬੰਧ ਆਸਣ ਦਾ ਨਾਂਅ ਸੰਸਕ੍ਰਿਤ ਸ਼ਬਦਾਂ ਸੇਤੂ (ਪੁਲ) ਅਤੇ ਬੰਧ (ਬੰਨ੍ਹਣਾ) ਤੋਂ ਆਇਆ ਹੈ, ਕਿਉਂਕਿ ਇਸ ਆਸਣ ਵਿੱਚ ਸਰੀਰ ਇੱਕ ਪੁਲ ਵਰਗਾ ਆਕਾਰ ਬਣਾਉਂਦਾ ਹੈ। ਇਹ ਆਸਣ ਰੀੜ੍ਹ ਦੀ ਹੱਡੀ, ਕਮਰ ਅਤੇ ਗਰਦਨ ਨੂੰ ਮਜ਼ਬੂਤ ਬਣਾਉਂਦਾ ਹੈ, ਜੋ ਦਫ਼ਤਰ ਵਿੱਚ ਲੰਬੇ ਸਮੇਂ ਤੱਕ ਬੈਠਣ ਨਾਲ ਹੋਣ ਵਾਲੇ ਦਰਦ ਨੂੰ ਘੱਟ ਕਰਦਾ ਹੈ। ਆਯੁਸ਼ ਮੰਤਰਾਲੇ ਅਨੁਸਾਰ, ਇਹ ਆਸਣ ਨਾ ਸਿਰਫ਼ ਸਰੀਰਕ ਸਿਹਤ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਮਾਨਸਿਕ ਤਣਾਅ ਨੂੰ ਘਟਾਉਣ ਵਿੱਚ ਵੀ ਮੱਦਦਗਾਰ ਹੈ।

ਸਰੀਰਕ ਸਿਹਤ ਲਈ ਫਾਇਦੇ | Setu Bandhasana Benefits

  • ਸੇਤੂਬੰਧ ਆਸਣ ਰੀੜ੍ਹ ਦੀ ਹੱਡੀ ਨੂੰ ਲਚਕਦਾਰ ਬਣਾਉਂਦਾ ਹੈ ਤੇ ਕਮਰ ਦਰਦ ਤੋਂ ਰਾਹਤ ਦਿੰਦਾ ਹੈ। ਇਹ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜੋ ਘੰਟਿਆਂ ਤੱਕ ਇੱਕੋ ਹਾਲਤ ਵਿੱਚ ਬੈਠਦੇ ਹਨ।
  • ਇਹ ਆਸਣ ਪੇਟ ਦੀਆਂ ਮਾਸਪੇਸ਼ੀਆਂ ’ਤੇ ਦਬਾਅ ਪਾਉਂਦਾ ਹੈ, ਜਿਸ ਨਾਲ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਦਾ ਹੈ।
  • ਇਹ ਆਸਣ ਫੇਫੜਿਆਂ ਨੂੰ ਖੋਲ੍ਹਦਾ ਹੈ, ਜੋ ਸਾਹ ਲੈਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਨਾਲ ਹੀ, ਇਹ ਥਾਇਰਾਇਡ ਗਲੈਂਡ ਨੂੰ ਉਤੇਜਿਤ ਕਰਕੇ ਹਾਰਮੋਨਲ ਸੰਤੁਲਨ ਬਣਾਈ ਰੱਖਦਾ ਹੈ।
  • ਇਹ ਲੱਤਾਂ, ਗਿੱਟਿਆਂ ਤੇ ਕੂਹਲੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਤੁਰਨਾ ਸੌਖਾ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ।
  • ਸੇਤੂਬੰਧ ਆਸਣ ਦਿਮਾਗ ਨੂੰ ਸ਼ਾਂਤ ਕਰਦਾ ਹੈ, ਜਿਸ ਨਾਲ ਤਣਾਅ, ਚਿੜਚਿੜਾਪਨ ਅਤੇ ਬੇਚੈਨੀ ਘੱਟ ਹੁੰਦੀ ਹੈ। ਇਹ ਨੀਂਦ ਦੀ ਗੁਣਵੱਤਾ ਨੂੰ ਵਧੀਆ ਬਣਾਉਂਦਾ ਹੈ।
  • ਮਾਹਵਾਰੀ ਦੌਰਾਨ ਪੇਟ ਦਰਦ, ਥਕਾਵਟ ਤੇ ਮੂਡ ਸਵਿੰਗ ਨੂੰ ਘੱਟ ਕਰਨ ਵਿੱਚ ਮੱਦਦਗਾਰ ਹੈ। ਇਹ ਮੀਨੋਪੌਜ਼ ਦੇ ਲੱਛਣਾਂ ਨੂੰ ਵੀ ਸ਼ਾਂਤ ਕਰਦਾ ਹੈ।

ਆਸਣ ਕਰਨ ਦਾ ਤਰੀਕਾ | Setu Bandhasana Benefits

  1. ਚਟਾਈ ’ਤੇ ਆਪਣੀ ਪਿੱਠ ਦੇ ਭਾਰ ਲੇਟ ਜਾਓ। ਦੋਵੇਂ ਹੱਥ ਸਰੀਰ ਦੇ ਨੇੜੇ ਰੱਖੋ, ਹਥੇਲੀਆਂ ਜ਼ਮੀਨ ਵੱਲ ਕਰਕੇ ਗੋਡਿਆਂ ਨੂੰ ਮੋੜੋ ਅਤੇ ਹੌਲੀ-ਹੌਲੀ ਕੂਹਲੇ ਦੇ ਨੇੜੇ ਲਿਆਓ। ਲੱਤਾਂ ਵਿਚਕਾਰ ਥੋੜ੍ਹੀ ਦੂਰੀ ਰੱਖੋ।
  2. ਲੰਮਾ ਸਾਹ ਲੈਂਦੇ ਹੋਏ, ਹੌਲੀ-ਹੌਲੀ ਆਪਣੇ ਕੂਹਲੇ ਉੱਪਰ ਚੁੱਕੋ, ਤਾਂ ਜੋ ਤੁਹਾਡਾ ਸਰੀਰ ਪੁਲ ਵਰਗਾ ਆਕਾਰ ਬਣਾ ਸਕੇ। ਮੋਢੇ ਤੇ ਸਿਰ ਜ਼ਮੀਨ ’ਤੇ ਰਹਿਣ।
  3. ਇਸ ਸਥਿਤੀ ਵਿੱਚ ਕੁਝ ਸਕਿੰਟਾਂ ਲਈ ਰਹੋ, ਆਮ ਵਾਂਗ ਸਾਹ ਲੈਂਦੇ ਰਹੋ।
  4. ਹੌਲੀ-ਹੌਲੀ ਸਾਹ ਛੱਡੋ ਅਤੇ ਕੂਹਲੇ ਨੂੰ ਹੇਠਾਂ ਲਿਆਓ ਤੇ ਸ਼ੁਰੂਆਤੀ ਸਥਿਤੀ ਵਿੱਚ ਵਾਪਸ ਆਓ।
  5. ਰੋਜ਼ਾਨਾ 5-10 ਮਿੰਟ ਲਈ ਇਹ ਕਰੋ। ਹੌਲੀ-ਹੌਲੀ ਅਭਿਆਸ ਵਧਾਓ ਅਤੇ ਕਿਸੇ ਵੀ ਬੇਅਰਾਮੀ ਦੀ ਸਥਿਤੀ ਵਿੱਚ ਕਿਸੇ ਮਾਹਿਰ ਨਾਲ ਸਲਾਹ ਕਰੋ।