ਹੁਣ ਨਹੀਂ ਪਵੇਗੀ ਪੁਲਿਸ ਮਨਜ਼ੂਰੀ ਦੀ ਲੋੜ / Canada News
ਕੈਨੇਡਾ (ਏਜੰਸੀ)। ਕੈਨੇਡਾ ਜਾਣ ਵਾਲੇ ਅਸਥਾਈ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਟਰੂਡੇ ਸਰਕਾਰ ਨੇ ਇਹ ਜ਼ਰੂਰੀ ਸ਼ਰਤ ਹਟਾ ਦਿੱਤੀ ਹੈ, ਜਿਸ ’ਚ ਉਨ੍ਹਾਂ ਨੂੰ ਪੁਲਿਸ ਮਨਜ਼ੂਰੀ ਜ਼ਰੂਰੀ ਸੀ। ਇੱਕ ਮੀਡੀਆ ਰਿਪੋਟਰ ਅਨੁਸਾਰ ਮਹੱਤਵਪੂਰਨ ਵਿਕਾਸ ’ਚ ਜੋ ਅਸਥਾਈ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੱਦਦ ਕਰ ਸਕਦਾ ਹੈ। ਉਸ ’ਚ ਕੈਨੇਡਾ ਨੇ ਸਵੀਕਾਰ ਕੀਤਾ ਹੈ ਕਿ ਅਸਥਾਈ ਆਧਾਰ ’ਤੇ ਦੇਸ਼ ’ਚ ਇੰਟਰ ਕਰਨ ਵਾਲਿਆਂ ਲਈ ਪੁਲਿਸ ਮਨਜ਼ੂਰੀ ਜ਼ਰੂਰੀ ਨਹੀਂ ਹੈ। Canada News
ਇਹ ਵੀ ਪੜ੍ਹੋ: ਦੇਸ਼ ਭਗਤ ਯੂਨੀਵਰਸਿਟੀ ਨੂੰ ਮਿਲਿਆ ਵੱਕਾਰੀ ਨੈਕ ਏ ਪਲੱਸ ਦਾ ਦਰਜ਼ਾ
ਰਿਪੋਰਟ ’ਚ ਸੰਸਦ ’ਚ ਈ਼ਡੀ-ਕੈਨੇਡਾਈ ਸਾਂਸਦ ਅਰਪਣ ਖੰਨਾ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਅਵ੍ਰਜਨ ਮੰਤਰੀ ਮਾਰਕ ਮਿਲਰ ਨੇ ਸਪੱਸ਼ਟ ਕੀਤਾ, ‘ਮੈਂ ਕਦੇ ਨਹੀਂ ਕਿਹਾ ਕਿ ਅਸਥਾਈ ਨਿਵਾਸਿਆਂ ਦੇ ਲਈ ਅਜਿਹੇ ਪ੍ਰਮਾਣ ਪੱਤਰ ਜ਼ਰੂਰੀ ਹਨ।’ ਕੈਨੇਡਾਈ ਆਵ੍ਰਜਨ ਮੰਤਰੀ ਨੇ ਸੰਕੇਤ ਦਿੱਤਾ ਕਿ ਤਸਦੀਕ ਮੁੱਖ ਤੌਰ ’ਤੇ ਬਾਇਮੈਟ੍ਰਿਕ ਡੇਟਾ, ਜਿਵੇਂ ਕਿ ਫਿੰਗਰਪ੍ਰਿੰਟ ਰਾਹੀਂ ਕੀਤਾ ਜਾਂਦਾ ਹੈ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਕਾਨੂੰਨੀ ਤੌਰ ’ਤੇ ਡੇਟਾਬੇਸ ’ਤੇ ਕਰਾਸ ਚੈੱਕ ਕੀਤਾ ਜਾਂਦਾ ਹੈ। ਮੂਲ ਦੇਸ਼ ਤੋਂ ਪੁਲਿਸ ਪ੍ਰਮਾਣ ਪੱਤਰਾਂ ਬਾਰੇ ਰਿਪੋਟਰ ’ਚ ਮਿਲਰ ਦੇ ਹਵਾਲੇ ਤੋਂ ਆਖਿਆ ’ਸਾਨੂੰ ਰੈਗੂਲਰ ਤੌਰ ’ਤੇ ਅਸਥਾਈ ਨਿਵਾਸਿਆਂ ਲਈ ਉ੍ਨ੍ਹਾਂ ਦੀ ਜ਼ਰੂਰਤ ਨਹੀਂ ਹੈ। Canada News
ਜੇਕਰ ਅੱਗੇ ਦੀ ਜਾਂਚ ਜ਼ਰੂਰੀ ਹੋਵੇ ਤਾਂ ਵਿਦੇਸ਼ ਤੋਂ ਪੁਲਿਸ ਪ੍ਰਮਾਣ ਪੱਤਰ ਕਦੇ-ਕਦੇ ਕੇਸ-ਦਰ-ਕੇਸ ਆਧਾਰ ’ਤੇ ਮੰਗੇ ਜਾ ਸਕਦੇ ਹਨ। ਉਨ੍ਹਾਂ ਨੇ ਬਾਅਦ ’ਚ ਆਖਿਆ, ’ਜੇਕਰ ਕੋਈ ਅਧਿਕਾਰੀ ਕੈਸਕੇਡਿੰਗ ਸੁਰੱਖਿਆ ਜਾਂਚ ਦੇ ਹਿੱਸੇ ਵਜੋਂ ਅਜਿਰਾ ਕਰਨਾ ਦਾ ਫੈਸਲਾ ਕਰਦਾ ਹੈ ਤਾਂ ਉਨ੍ਹਾਂ ਦੀ ਲੋੜ ਹੋ ਸਕਦੀ ਹੈ। ਪਿਛਲੇ ਸਮੇਂ ’ਚ ਵਿਜ਼ਟਰਾਂ ਨਾਲ ਜੁੜੇ ਆਪਰਾਧਿਕ ਮਾਮਲਿਆਂ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸਿਆਂ ਲਈ ਸੁਰੱਖਿਆ ਜਾਂਚ ਬਾਰੇ ਬਹਿਸ ਤੋਂ ਬਾਅਦ ਮੰਤਰੀ ਦਾ ਇਹ ਸਪੱਸ਼ਟੀਕਨਰ ਆਇਆ ਹੈ।