Punjab Roadways Protest: ਜੇਲ੍ਹਾਂ ’ਚ ਬੰਦ ਪੀ.ਆਰ.ਟੀ.ਸੀ ਦੇ ਕਰਮਚਾਰੀਆਂ ਨੂੰ ਰਿਹਾਅ ਕਰੇ ਪੰਜਾਬ ਸਰਕਾਰ : ਰੇਸ਼ਮ ਸਿੰਘ ਗਿੱਲ

Punjab Roadways Protest
Punjab Roadways Protest: ਜੇਲ੍ਹਾਂ ’ਚ ਬੰਦ ਪੀ.ਆਰ.ਟੀ.ਸੀ ਦੇ ਕਰਮਚਾਰੀਆਂ ਨੂੰ ਰਿਹਾਅ ਕਰੇ ਪੰਜਾਬ ਸਰਕਾਰ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਕਿਸਾਨ, ਮਜ਼ਦੂਰ,ਮੁਲਾਜ਼ਮ,ਪੱਤਰਕਾਰ ਦੀ ਅਵਾਜ਼ ਪਰਚਿਆਂ ਨਾਲ ਦਬਾਉਣਾ ਬੰਦ ਕਰੇ : ਸ਼ਮਸ਼ੇਰ ਸਿੰਘ ਢਿੱਲੋਂ

Punjab Roadways Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਮੀਟਿੰਗ ਸਰਪ੍ਰਸਤ ਕਮਲ ਕੁਮਾਰ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਲੁਧਿਆਣਾ ਵਿਖੇ ਹੋਈ ਮੀਟਿੰਗ ਦੇ ਵਿੱਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਮੁਲਾਜ਼ਮ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਪ੍ਰੰਤੂ ਸਰਕਾਰ ਵੱਲੋਂ ਗੇਟ ਰੈਲੀਆਂ ਕਰਦੇ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ, ਨਜਾਇਜ਼ ਪਰਚੇ ਦਰਜ ਕਰਕੇ ਜੇਲਾਂ ਵਿੱਚ ਡੱਕਿਆ ਗਿਆ ਹੈ।

ਇਸ ਦੌਰਾਨ ਚੱਲਦੀ ਹੜਤਾਲ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਐਮ ਡੀ ਪਨਬਸ, ਪੀ ਆਰ ਟੀ ਸੀ ਨਾਲ ਮੀਟਿੰਗ ਵਿੱਚ 30-11-2025 ਨੂੰ ਸਾਰੇ ਮੁਲਾਜ਼ਮ ਸਾਥੀਆਂ ’ਤੇ ਪਰਚੇ ਕੈਂਸਲ ਕਰਨ ਸਾਰੇ ਮੁਲਾਜ਼ਮਾਂ ਨੂੰ ਡਿਊਟੀਆਂ ਉਪਰ ਲੈਣ ਦਾ ਫੈਸਲਾ ਕੀਤਾ ਗਿਆ ਪ੍ਰੰਤੂ ਜੋ ਕਰਮਚਾਰੀ ਪਟਿਆਲੇ ਜੇਲ੍ਹ ਤੋਂ ਰਿਹਾਅ ਹੋਏ ਹਨ, ਉਹਨਾਂ ਨੂੰ ਡਿਊਟੀਆਂ ’ਤੇ ਨਹੀਂ ਲਿਆ ਗਿਆ ਅਤੇ ਸੰਗਰੂਰ ਦੇ ਵਿੱਚ 10 ਕਰਮਚਾਰੀਆਂ ਅੱਜ ਵੀ ਜੇਲ੍ਹ ਵਿੱਚ ਬੰਦ ਹਨ ਉਨ੍ਹਾਂ ਨੂੰ ਸਰਕਾਰ ਵੱਲੋਂ ਹੁਣ ਤੱਕ ਜੇਲ੍ਹ ਵਿੱਚੋਂ ਨਹੀਂ ਕੱਢਿਆ ਗਿਆ ਜਿਸ ਕਾਰਨ ਜੱਥੇਬੰਦੀ ਵਿੱਚ ਭਰੀ ਰੋਸ ਪਾਇਆ ਜਾ ਰਿਹਾ ਹੈ ।

ਇਹ ਵੀ ਪੜ੍ਹੋ: Indian Railways News: ਟ੍ਰੇਨ ’ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, ਵਿਭਾਗ ਨੇ ਸਮੇਂ ’ਚ ਕੀਤਾ ਬਦਲਾਅ

ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ,ਸੀ.ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ, ਸੂਬਾ ਕੈਸ਼ੀਅਰ ਬਲਜੀਤ ਸਿੰਘ ਨੇ ਬੋਲਦਿਆਂ ਕਿਹਾ ਸਰਕਾਰ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ । ਜਦੋਂਕਿ ਮੀਟਿੰਗ ਦੇ ਵਿੱਚ ਕਿਲੋਮੀਟਰ ਦੇ ਘਾਟੇ ਸਬੰਧੀ ਸਾਰੇ ਪਰੂਫ ਦੇ ਚੁੱਕੇ ਹਾਂ ਸਰਕਾਰ ਸਰਕਾਰੀ ਬੱਸਾਂ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਅਤੇ ਵਿਭਾਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਸਪੈਸ਼ਲ ਕਾਡਰ ਦੀ ਪਾਲਸੀ ਦੇ ਵਿੱਚ ਜੱਥੇਬੰਦੀ ਆਪਣੇ ਤਰਕ ਪੇਸ਼ ਕਰ ਚੁੱਕੀ ਹੈ ਅਤੇ ਮੁੱਖ ਮੰਤਰੀ ਪੰਜਾਬ ਨੇ ਜੱਥੇਬੰਦੀ ਨਾਲ 1 ਜੁਲਾਈ 2024 ਨੂੰ ਮੀਟਿੰਗ ਕਰਕੇ ਜੱਥੇਬੰਦੀ ਦੀਆਂ 7 ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਲਗਭਗ 1 ਸਾਲ 6 ਮਹੀਨੇ ਬੀਤਣ ਦੇ ਬਾਵਜ਼ੂਦ ਵੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਉਲਟਾ ਜੱਥੇਬੰਦੀ ਦੀ ਅਵਾਜ਼ ਨੂੰ ਦਵਾਉਣ ਦੇ ਲਈ ਕਰਮਚਾਰੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ, ਨਜਾਇਜ਼ ਪਰਚੇ ਦਰਜ ਕੀਤੇ ਗਏ ਸਰਕਾਰ ਵੱਲੋਂ ਹਰ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। Punjab Roadways Protest

ਪੰਜਾਬ ਦੇ ਪੱਤਰਕਾਰ ਭਾਈਚਾਰੇ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼

ਹੁਣ ਪੰਜਾਬ ਦੇ ਪੱਤਰਕਾਰ ਭਾਈਚਾਰੇ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਯੂਨੀਅਨ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ, ਪਨਬੱਸ ਪੀ ਆਰ ਟੀ ਸੀ ਦੇ 10 ਕਰਮਚਾਰੀ ਨਜਾਇਜ਼ ਪਰਚੇ ਦਰਜ ਕਰਕੇ ਸੰਗਰੂਰ ਜੇਲ ਵਿੱਚ ਬੰਦ ਕੀਤੇ ਹਨ ਉਹਨਾਂ ਨੂੰ ਸਰਕਾਰ ਤਰੁੰਤ ਪਰਚੇ ਰੱਦ ਕਰਕੇ ਰਿਹਾਅ ਕਰੇ ਨਹੀਂ ਤਾਂ ਜੰਥਬੰਦੀ ਨੂੰ ਸੰਘਰਸ਼ ਕਰਨ ਦੇ ਲਈ ਮਜ਼ਬੂਰ ਹੋਣਾ ਪਵੇਗਾ

ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਬਲਜਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ 6 ਜਨਵਰੀ ਨੂੰ ਸਮੂਹ ਡਿੱਪੂ ਦੇ ਗੇਟਾਂ ’ਤੇ ਭਰਵੀਆਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਡਿਊਟੀਆਂ ਕੀਤੀਆਂ ਜਾਣਗੀਆਂ। 9 ਜਨਵਰੀ ਨੂੰ ਸੰਗਰੂਰ ਵਿਖੇ ਕੰਨਵੈਂਸ਼ਨ ਵਿੱਚ ਐਲਾਨ ਕਰਦੇ ਹੋਏ ਪੱਕੇ ਧਰਨੇ ਨੂੰ ਸ਼ੁਰੂ ਕੀਤਾ ਜਾਵੇਗਾ ਜੇਕਰ ਫਿਰ ਵੀ ਪਰਚੇ ਰੱਦ ਨਾ ਕੀਤੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਹੜਤਾਲ ਸਮੇਤ ਤਿੱਖੇ ਸੰਘਰਸ਼ ਸ਼ੁਰੂ ਕੀਤੇ ਜਾਣਗੇ।ਇਸ ਸਮੇਂ ਜਲੋਰ ਸਿੰਘ, ਪ੍ਰਦੀਪ ਕੁਮਾਰ, ਹਰਪ੍ਰੀਤ ਸਿੰਘ,ਜਗਜੀਤ ਸਿੰਘ ਨਿਰਪਾਲ ਸਿੰਘ, ਭਗਤ ਸਿੰਘ, ਸਤਪਾਲ ਸਿੰਘ, ਹਰਵਿੰਦਰ ਸਿੰਘ, ਰਮਨਦੀਪ ਸਿੰਘ,ਰੋਹੀ ਰਾਮ,ਜਤਿੰਦਰ ਸਿੰਘ,ਸੰਦੀਪ ਸਿੰਘ, ਸਰਬਜੀਤ ਸਿੰਘ, ਬਿਕਰਮਜੀਤ ਸਿੰਘ, ਵਜੀਰ ਸਿੰਘ ਸਮੇਤ ਆਦਿ ਆਗੂ ਹਜ਼ਾਰ ਹੋਏ।