Israel-Hamas War: ਜੰਗ ਬਰਬਾਦੀ ਤੋਂ ਇਲਾਵਾ ਕੁਝ ਵੀ ਨਹੀਂ ਦਿੰਦਾ ਇਸ ਦੇ ਬਾਵਜ਼ੂਦ ਛੋਟੇ-ਵੱਡੇ ਦੇਸ਼ ਹਿੰਸਾ ਤੋਂ ਗੁਰੇਜ਼ ਨਹੀਂ ਕਰਦੇ ਆਖਰ 46 ਹਜ਼ਾਰ ਨਿਰਦੋਸ਼ ਲੋਕਾਂ ਦੀ ਜਾਨ ਗੁਆਉਣ ਤੋਂ ਬਾਅਦ ਹੱਮਾਸ ਆਗੂਆਂ ਨੂੰ ਇਸ ਗੱਲ ਦੀ ਸਮਝ ਆਈ ਹੈ ਕਿ ਇਜ਼ਰਾਈਲ ਨਾਲ ਜੰਗ ਛੇੜ ਕੇ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਭਾਵੇਂ ਇਜ਼ਰਾਈਲ ਦੀਆਂ ਜਵਾਬੀ ਕਾਰਵਾਈਆਂ ’ਚ ਹਰ ਚੀਜ਼ ਜੰਗ ਦੇ ਅਸੂਲਾਂ ’ਤੇ ਖਰੀ ਨਹੀਂ ਉੱਤਰਦੀ, ਪਰ ਇਸ ਤੱਥ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਜੰਗ ਦੀ ਸ਼ੁਰੂਆਤ ਹੱਮਾਸ ਵੱਲੋਂ ਕੀਤੀ ਗਈ ਸੀ ਹੱਮਾਸ ਨੂੰ ਇਰਾਨ, ਲਿਬਨਾਨ ਤੇ ਹੋਰ ਮੁਲਕਾਂ ਵੱਲੋਂ ਮਿਲੀ ਮੱਦਦ ਨਾਲ ਇਜ਼ਰਾਈਲ ਦਾ ਵੀ ਭਾਰੀ ਨੁਕਸਾਨ ਹੋਇਆ।
ਇਹ ਖਬਰ ਵੀ ਪੜ੍ਹੋ : CBSE: ਹੁਣੇ-ਹੁਣੇ CBSE 10ਵੀਂ ਦੀ ਪ੍ਰੀਖਿਆ ’ਤੇ ਆਇਆ ਵੱਡਾ ਅਪਡੇਟ, ਹੁਣੇ ਪੜ੍ਹੋ…
ਪਰ ਇਜ਼ਰਾਈਲ ਦੇ ਤਾਬੜਤੋੜ ਹਮਲਿਆਂ ਨਾਲ ਫਲਸਤੀਨੀ ਨਾਗਰਿਕਾਂ ਦਾ ਜਾਨੀ ਨੁਕਸਾਨ ਵਧੇਰੇ ਹੋਇਆ ਅਸਲ ’ਚ ਕੋਈ ਵੀ ਮੁਲਕ ਜੰਗ ’ਤੇ ਮਾਣ ਨਹੀਂ ਕਰ ਸਕਦਾ ਜਿੱਤਿਆ ਹੋਇਆ ਮੁਲਕ ਵੀ ਜੰਗ ਨੂੰ ਮਜ਼ਬੂਰੀ ਹੀ ਮੰਨਦਾ ਹੈ ਹੱਮਾਸ ਆਗੂਆਂ ਨੂੰ ਇਹ ਗੱਲ ਤਾਂ ਸਮਝ ਆ ਗਈ ਹੈ ਕਿ ਜੰਗ ’ਚ ਭਾਵੇਂ ਉਨ੍ਹਾਂ ਨੂੰ ਕਈ ਮੁਲਕਾਂ ਦਾ ਸਾਥ ਮਿਲਿਆ ਹੈ ਪਰ ਨਿਰਦੋਸ਼ ਨਾਗਰਿਕਾਂ ਦੀ ਮੌਤ ਦੀ ਜ਼ਿੰਮੇਵਾਰੀ ਤੋਂ ਉਹ ਬਚ ਨਹੀਂ ਸਕਦੇ ਜੰਗ ਮਨੁੱਖਤਾ ਦੇ ਨਾਂਅ ’ਤੇ ਕਲੰਕ ਹੈ ਅਸਲ ’ਚ ਅੱਜ ਦੀ ਜੰਗ ਲੁਕੀ ਹੋਈ ਸੰਸਾਰ ਜੰਗ ਹੈ ਜਿਸ ਵਿੱਚ ਤਮਾਸ਼ਾ ਵੇਖ ਰਹੇ ਮੁਲਕ ਜੰਗ ਲੜਨ ਵਾਲਿਆਂ ਦੀ ਮੱਦਦ ਕਰਦੇ ਹਨ ਜੇਕਰ ਜੰਗ ਲੜ ਰਹੇ ਮੁਲਕਾਂ ਦੇ ਆਗੂ ਆਪਣੀ ਜ਼ਮੀਰ ਦੀ ਅਵਾਜ਼ ਸੁਣਨ ਤਾਂ ਜੰਗ ਤੋਂ ਇੱਕ ਦਿਨ ਤੌਬਾ ਜ਼ਰੂਰ ਕਰਨਗੇ। Israel-Hamas War