ਮਾਨਸਾ (ਸੁਖਜੀਤ ਮਾਨ ) | ਭੀਖੀ ਦੇ ਨੈਸ਼ਨਲ ਕਾਲਜ ‘ਚ ਪੋਸਤ ਦੇ ਬੂਟੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਇਸ ਮਾਮਲੇ ‘ਚ ਕਾਲਜ ਦੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਪੁਲਿਸ ਨੇ ਦਰਜ ਕੀਤੇ ਮੁਕੱਦਮੇ ‘ਚ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਕਾਲਜ ਭੀਖੀ ਜੋ ਕਿ ਨਹਿਰ ਦੀ ਪਟੜੀ ‘ਤੇ ਪੈਂਦਾ ਹੈ ਉਸ ਦੇ ਹੋਸਟਲ ਦੀ ਚਾਰ ਦੀਵਾਰੀ ਅੰਦਰ ਬਣੇ ਖੇਤਨੁਮਾ ਖੇਤਰ ‘ਚ ਇੱਕ ਕਿਆਰੀ ਹਰਾ ਪੋਸਤ ਕਾਲਜ ਦੇ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਨੇ ਬਿਜਵਾਇਆ ਹੈ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਐਸਐਚਓ ਥਾਣਾ ਭੀਖੀ ਅਮਨਦੀਪ ਸਿੰਘ ਨੇ ਦੱਸਿਆ ਕਿ 30 ਕਿੱਲੋ ਹਰਾ ਪੋਸਤ ਬਰਾਮਦ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।