BJP ‘ਤੇ ਭਾਰੀ ਪਏ ਖੇਤਰੀ ਦਲ
ਆਂਧਰ ਪ੍ਰਦੇਸ਼ ਤੇ ਤਮਿਲਨਾਡੂ ‘ਚ ਨਹੀਂ ਖੁੱਲ੍ਹਿਆ ਭਾਜਪਾ ਦਾ ਖਾਤਾ
ਨਵੀਂ ਦਿੱਲੀ,ਏਜੰਸੀ। ਭਾਰਤੀ ਜਨਤਾ ਪਾਰਟੀ (BJP) ਨੂੰ 2014 ਦੀਆਂ ਲੋਕ ਸਭਾ ਚੋਣਾਂ ‘ਚ ਮਿਲੀ ਸਫਲਤਾ ਅਤੇ ਉਸ ਤੋਂ ਬਾਅਦ ਰਾਜਾਂ ‘ਚ ਇੱਕ ਤੋਂ ਬਾਅਦ ਇੱਕ ਉਸ ਦੀ ਜਿੱਤ ਨਾਲ ਦੇਸ਼ ‘ਚ ਦੋ ਦਲੀ ਵਿਵਸਥਾ ਕਾਇਮ ਹੋਣ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਪਰ ਇਸ ਸਾਲ ਹੋਈਆਂ ਚੋਣਾਂ ‘ਚ ਖੇਤਰੀ ਦਲਾਂ ਨੇ ਦਿਖਾਇਆ ਕਿ ਉਹਨਾਂ ਦੀ ਪ੍ਰਸੰਗਿਕਤਾ ਖ਼ਤਮ ਨਹੀਂ ਹੋਈ ਹੈ ਅਤੇ ਉਹ ਰਾਸ਼ਟਰੀ ਦਲਾਂ ਨੂੰ ਸਖ਼ਤ ਟੱਕਰ ਦੇਣ ‘ਚ ਸਮਰੱਥ ਹਨ। ਇਸ ਸਾਲ ਲੋਕ ਸਭਾ ਤੋਂ ਇਲਾਵਾ ਸੱਤ ਰਾਜ ਵਿਧਾਨ ਸਭਾ ਚੋਣਾਂ ਹੋਈਆਂ ਜਿਹਨਾਂ ਵਿੱਚ ਖੇਤਰੀ ਦਲਾਂ ਨੇ ਆਪਣੀ ਮੌਜ਼ੂਦਗੀ ਪ੍ਰਮੁੱਖਤਾ ਨਾਲ ਦਰਜ ਕਰਵਾਈ। ਅਪ੍ਰੈਲ ਮਈ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਦੇ ਦਮ ‘ਤੇ ਭਾਜਪਾ ਪਿਛਲੀਆਂ ਚੋਣਾਂ ਤੋਂ ਜ਼ਿਆਦਾ ਸੀਟਾਂ ਜਿੱਤਣ ‘ਚ ਸਫਲ ਹੋਈ। ਉਸ ਦੀਆਂ ਸੀਟਾਂ ਦੀ ਗਿਣਤੀ 300 ਤੋਂ ਉਪਰ ਨਿੱਕਲ ਗਈ।
ਮੋਦੀ ਲਹਿਰ ਦੇ ਬਾਵਜੂਦ ਇਸ ਚੋਣ ‘ਚ ਬੀਜੂ ਜਨਤਾ ਦਲ, ਤ੍ਰਿਣਮੂਲ ਕਾਂਗਰਸ, ਦ੍ਰਵਿੜ ਮੁਨੇਤਰ ਕਸ਼ਗਮ (ਦ੍ਰਮੁਕ), ਵਾਈਐਸਆਰ ਕਾਂਗਰਸ ਪਾਰਟੀ, ਤੇਲੰਗਾਨਾ ਰਾਸ਼ਟਰ ਸਮਿਤੀ ਵਰਗੇ ਖੇਤਰੀ ਦਲਾਂ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ। ਆਂਧਰ ਪ੍ਰਦੇਸ਼ ਅਤੇ ਤਮਿਲਨਾਡੂ ‘ਚ ਤਾਂ ਭਾਜਪਾ ਖਾਤਾ ਵੀ ਨਹੀਂ ਖੋਲ੍ਹ ਸਕੀ। ਤਮਿਲਨਾਡੂ ਦੀਆਂ 39 ਲੋਕ ਸਭਾ ਸੀਟਾਂ ‘ਚ 38 ਸੀਟਾਂ ਦ੍ਰਮੁਕ ਦੀ ਅਗਵਾਈ ਵਾਲੇ ਗਠਜੋੜ ਨੇ ਜਿੱਤੀਆਂ। ਆਂਧਰ ਪ੍ਰਦੇਸ਼ ਦੀਆਂ 25 ਸੀਟਾਂ ‘ਚ 23 ਜਗਨਮੋਹਨ ਰੈਡੀ ਦੀ ਵਾਈਐਸਆਰਸੀਪੀ ਨੇ ਜਿੱਤੀਆਂ ਜਦੋਂ ਕਿ ਦੋ ਸੀਟਾਂ ਤੇਲੁਗੁਦੇਸ਼ਮ ਨੂੰ ਮਿਲੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।