ਸਾਡੇ ਨਾਲ ਸ਼ਾਮਲ

Follow us

20 C
Chandigarh
Saturday, January 31, 2026
More
    Home Breaking News ਸੜਕ ਹਾਦਸੇ ਰੋਕ...

    ਸੜਕ ਹਾਦਸੇ ਰੋਕਣ ਲਈ ਪੂਜਨੀਕ ਗੁਰੂ ਜੀ ਦੀ ਸ਼ਾਨਦਾਰ ਪਹਿਲ, ਮੁਹਿੰਮ ਨੂੰ ਦਿੱਤੀ ਨਵੀਂ ਉਡਾਨ

    Reflector
    Reflector: ਸੜਕ ਹਾਦਸੇ ਰੋਕਣ ਲਈ ਪੂਜਨੀਕ ਗੁਰੂ ਜੀ ਦੀ ਸ਼ਾਨਦਾਰ ਪਹਿਲ, ਮੁਹਿੰਮ ਨੂੰ ਦਿੱਤੀ ਨਵੀਂ ਉਡਾਨ

    ਬੇਸਹਾਰਾ ਪਸ਼ੂਆਂ ਦੇ ਗਲਾਂ ’ਚ ਪੁਆਈਆਂ ਰਿਫਲੈੱਕਟਰ ਬੈਲਟਾਂ | Reflector

    • ਹੋਰ ਕਾਰਜ, 10 ਡਰਾਇਵਰਾਂ ਨੂੰ ਦਿੱਤੀਆਂ ਮੁੱਢਲੀ ਸਹਾਇਤਾ ਕਿੱਟਾਂ
    • ਸਿਹਤ ਜਾਂਚ ਕੈਂਪ ’ਚ ਇਸਤਰੀ ਰੋਗਾਂ ਦੀ ਹੋਈ ਮੁਫ਼ਤ ਜਾਂਚ ਅਤੇ ਇਲਾਜ

    ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਦੇਸ਼ ’ਚ ਬੇਸਹਾਰਾ ਪਸ਼ੂ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਬਣ ਰਹੇ ਹਨ, ਖਾਸ ਕਰਕੇ ਹਾਈਵੇਅ ਅਤੇ ਸ਼ਹਿਰਾਂ ਵਿੱਚ, ਜਿਸ ਕਾਰਨ ਹਰ ਦਿਨ ਕਿਸੇ ਦੀ ਮੌਤ ਜਾਂ ਗੰਭੀਰ ਸੱਟਾਂ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਹਨੇਰੇ ਵਿੱਚ ਸੜਕਾਂ ’ਤੇ ਬੈਠੇ ਪਸ਼ੂਆਂ ਜਾਂ ਅਚਾਨਕ ਸੜਕ ’ਤੇ ਆਉਣ ਕਾਰਨ ਵਾਹਨ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੱਡਾ ਕਦਮ ਚੁੱਕਦਿਆਂ 126ਵੇਂ ਮਾਨਵਤਾ ਭਲਾਈ ਕਾਰਜ ਦੇ ਤਹਿਤ ‘ਬੇਸਹਾਰਾ ਪਸ਼ੂਆਂ ਦੇ ਗਲਾਂ ਅਤੇ ਸਿੰਗਾਂ ’ਤੇ ਰਿਫਲੈਕਟਰ ਲਾਉਣਾ’ ਮੁਹਿੰਮ ਸ਼ੁਰੂ ਕੀਤੀ ਸੀ।

    ਇਸ ਦੇ ਤਹਿਤ ਵੀਰਵਾਰ ਰਾਤ ਨੂੰ ਪੂਜਨੀਕ ਗੁਰੂ ਜੀ ਨੇ ਆਪਣੇ ਵੱਲੋਂ 100 ਤੋਂ ਵੱਧ ਬੇਸਹਾਰਾ ਪਸ਼ੂਆਂ ਦੇ ਗਲਾਂ ’ਚ ਰਿਫਲੈਕਟਿਵ ਟੇਪ ਦੀ ਪੱਟੀ ਬੰਨ੍ਹਵਾਈ ਗਈ ਤਾਂ ਜੋ ਉਹ ਹਨੇਰੇ ਵਿੱਚ ਦੂਰੋਂ ਦਿਖਾਈ ਦੇ ਸਕਣ ਅਤੇ ਕਿਸੇ ਨੂੰ ਵੀ ਆਪਣੀ ਕੀਮਤੀ ਜਾਨ ਨਾ ਗੁਆਉਣੀ ਪਵੇ। ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਨੇ 10 ਡਰਾਇਵਰਾਂ ਨੂੰ ਮੁੱਢਲੀ ਸਹਾਇਤਾ ਕਿੱਟਾਂ ਵੰਡੀਆਂ ਅਤੇ ਜੱਚਾ-ਬੱਚਾ ਸੰਭਾਲ ਮੁਹਿੰਮ ਤਹਿਤ ਮੁਫਤ ਕੈਂਪ ਵੀ ਲਵਾਇਆ, ਜਿਸ ਵਿੱਚ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਅਣਜੰਮੇ ਬੱਚਿਆਂ ਦੀ ਸਿਹਤ ਅਤੇ ਵਿਕਾਸ ਲਈ ਜਾਣਕਾਰੀ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਵੀ ਇਨ੍ਹਾਂ ਕਾਰਜਾਂ ’ਚ ਵਧ-ਚੜ੍ਹ ਕੇ ਸ਼ਿਰਕਤ ਕਰਨ ਲਈ ਪ੍ਰੇਰਿਤ ਕੀਤਾ।

    ਜੱਚਾ-ਬੱਚਾ ਸੰਭਾਲ ਲਈ ਲਵਾਇਆ ਕੈਂਪ

    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ’ਚ ਸੇਵਾ ਦਾ ਮਹਾਂਕੁੰਭ ਵੀ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸ਼ੁੱਕਰਵਾਰ ਨੂੰ ਇਸਤਰੀ ਰੋਗ ਜਾਂਚ ਕੈਂਪ ਲਾਇਆ ਗਿਆ। ਕੈਂਪ ’ਚ ਦਿੱਲੀ ਤੋਂ ਇਸਤਰੀ ਰੋਗਾਂ ਦੇ ਮਾਹਿਰ ਡਾ. ਅਨੁਰਾਧਾ ਸ਼ਰਮਾ, ਸਰਸਾ ਤੋਂ ਡਾ. ਸੰਤੋਸ਼, ਡਾ. ਭਾਵਨਾ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਡਾ. ਮਨੂ ਸਿੰਗਲਾ, ਸ਼ਿਮਲਾ ਤੋਂ ਡਾ. ਮੋਨੀਸ਼ਾ, ਕੁਰੂਕਸ਼ੇਤਰ ਤੋਂ ਡਾ. ਦ੍ਰਿਸ਼ਟੀ, ਚਰਖੀ ਦਾਦਰੀ ਤੋਂ ਡਾ. ਕਨਿਕਾ ਅਤੇ ਦਿੱਲੀ ਤੋਂ ਡਾ. ਪ੍ਰਿਅੰਕਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

    Read Also : ਪੂਜਨੀਕ ਗੁਰੂ ਜੀ ਦੀ ਗਰੀਬ ਕਿਸਾਨਾਂ ਲਈ ਨਵੀਂ ਪਹਿਲ, ਕਿਸਾਨਾਂ ਦੇ ਚਿਹਰਿਆਂ ’ਤੇ ਆਵੇਗੀ ਰੌਣਕ

    ਕੈਂਪ ਵਿੱਚ ਸੈਂਕੜੇ ਔਰਤਾਂ ਨੇ ਮੁਫ਼ਤ ਜਾਂਚ, ਸਲਾਹ ਅਤੇ ਇਲਾਜ ਪ੍ਰਾਪਤ ਕੀਤਾ। ਉੱਥੇ ਹੀ ਐੱਮਐੱਸਜੀ ਨੈਚਰੋਪੈਥੀ ਹਸਪਤਾਲ ’ਚ ਕੁਦਰਤੀ ਵਿਧੀਆਂ ਰਾਹੀਂ ਮਰੀਜ਼ਾਂ ਦਾ ਇਲਾਜ ਲਗਾਤਾਰ ਜਾਰੀ ਰਿਹਾ। ਨੈਚਰੋਪੈਥੀ ’ਚ ਡਾ. ਰਵੀ ਕੁਮਾਰ, ਡਾ. ਬਿਜੌਈ, ਡਾ. ਰੁਪੇਸ਼ ਕੁਮਾਰ ਅਤੇ ਡਾ. ਐੱਮ. ਨੰਦਿਨੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕੈਂਪ ਵਿੱਚ ਮਰੀਜ਼ਾਂ ਦਾ ਪਿੱਠ ਦਰਦ, ਮੋਟਾਪਾ, ਚਮੜੀ ਦੀਆਂ ਬਿਮਾਰੀਆਂ, ਸ਼ੂਗਰ, ਬਲੱਡ ਪ੍ਰੈਸ਼ਰ, ਜ਼ੁਕਾਮ, ਐਲਰਜ਼ੀ, ਦਮਾ ਅਤੇ ਹੋਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਦਾ ਖਰਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ ਨੇਕ, ਮਿਹਨਤ ਦੀ ਕਮਾਈ ’ਚੋਂ ਕਰ ਰਹੇ ਹਨ।

    ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹੁਣ ਤੱਕ ਲੱਗਭੱਗ 7 ਕਰੋੜ 50 ਲੱਖ ਲੋਕਾਂ ਦੇ ਨਸ਼ੇ ਅਤੇ ਬੁਰਾਈਆਂ ਛੁਡਵਾ ਕੇ ਰਾਮ-ਨਾਮ ਨਾਲ ਜੋੜ ਚੁੱਕੇ ਹਨ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹੁਣ ਤੱਕ ਨੇਚਰ ਕੈਂਪੇਨ ਦੇ ਤਹਿਤ 26 ਕਰੋੜ 70 ਲੱਖ 35 ਹਜ਼ਾਰ 424 ਬੂਟੇ ਲਾਉਣ ਦੇ ਨਾਲ-ਨਾਲ 23 ਲੱਖ 76 ਹਜ਼ਾਰ 947 ਯੂਨਿਟ (10 ਲੱਖ 69 ਹਜ਼ਾਰ 626 ਲੀਟਰ) ਖੂਨ ਦਾਨ ਕਰਕੇ ਹਸਪਤਾਲਾਂ ਵਿੱਚ ਇਲਾਜ ਅਧੀਨ ਲੱਖਾਂ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾ ਚੁੱਕੀ ਹੈ।