ਰੈੱਡ ਅਲਰਟ, ਸਕੂਲਾਂ ਨੂੰ ਐਮਰਜੈਂਸੀ ਕੀਤਾ ਬੰਦ, ਐਵਡਾਇਜਰੀ ਜਾਰੀ

Holidy

ਨਵੀਂ ਦਿੱਲੀ। ਗਰਮੀਆਂ ਦੀਆਂ ਛੁੱਟੀਆਂ (Holiday) ਲੰਘਣ ਤੋਂ ਬਾਅਦ ਸਕੂਲ ਖੁੱਲ੍ਹੇ ਹੀ ਸਨ ਕਿ ਫਿਰ ਬੰਦ ਕਰਨ ਦੀ ਨੌਬਤ ਆ ਗਈ। ਬਹੁਤ ਸਾਰੇ ਸੂਬਿਆਂ ਵਿੱਚ ਮਾਨਸੂਨ ਆਪਣੇ ਸਿਖਰਾਂ ’ਤੇ ਪਹੁੰਚ ਗਿਆ ਹੈ। ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਅਜਿਹੇ ’ਚ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਇਸ ਮੌਸਮ ਨੇ ਹੀਟ ਤੋਂ ਭਾਵੇਂ ਨਿਜਾਤ ਦਿਵਾ ਦਿੱਤੀ ਹੈ ਪਰ ਇਹ ਇੱਕ ਖਤਰਾ ਵੀ ਨਾਲ ਲੈ ਕੇ ਆਇਆ ਹੈ। ਇਸ ਦੇ ਮੱਦੇਨਜ਼ਰ ਕਈ ਥਾਵਾਂ ’ਤੇ ਸਕੂਲ ਬੰਦ ਕਰ ਦਿੱਤੇ ਗਏ ਹਨ।

ਮਹਾਂਰਾਸ਼ਟਰ ਤੇ ਕਰਨਾਟਕ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੁੰਬਈ ਦੇ ਕਈ ਇਲਾਕਿਆਂ ’ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇੱਥੋਂ ਤੱਕ ਕਿ ਮੁੰਬਈ ਲੋਕਲ ਨੂੰ ਵੀ ਕੁਝ ਰੂਟਾਂ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਸਥਿਤੀ ਵਿੱਚ ਬੱਚਿਆਂ ਦਾ ਸਕੂਲ ਜਾਣਾ ਸੰਭਵ ਨਹੀਂ ਹੈ। ਮੁੰਬਈ ਦੇ ਜ਼ਿਆਦਾਤਰ ਖੇਤਰਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। (Holiday)

ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਨਾਲ ਨਾਲ ਉੱਤਰ ਪ੍ਰਦੇਸ਼, ਕਰਨਾਟਕ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਕਈ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।

Also Read : Unnao Road Accident: ਯੂਪੀ ਦੇ ਉਨਾਵ ’ਚ ਭਿਆਨਕ ਸੜਕ ਹਾਦਸਾ, 18 ਦੀ ਮੌਤ

ਕਰਨਾਟਕ ਦੇ ਕਈ ਜ਼ਿਲ੍ਹੇ ਭਾਰੀ ਮੀਂਹ ਦੀ ਮਾਰ ਹੇਠ ਆਏ ਹਨ। ਸਭ ਤੋਂ ਵੱਧ ਪ੍ਰਭਾਵਿਤ ਦੱਖਣੀ ਕੰਨੜ, ਉਡੁਪੀ ਅਤੇ ਉੱਤਰ ਕੰਨੜ ਵਰਗੇ ਤਟਵਰਤੀ ਖੇਤਰਾਂ ’ਤੇ ਪਿਆ ਹੈ। ਬੈਂਗਲੁਰੂ ਸਥਿੱਤ ਮੌਸਮ ਵਿਭਾਗ ਨੇ 12 ਜੁਲਾਈ 2024 ਤੱਕ ਕਰਨਾਟਕ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਇਨ੍ਹਾਂ ਤਿੰਨਾਂ ਥਾਵਾਂ ਤੋਂ ਦੋ ਦਿਨਾਂ ਲਈ ਮੀਂਹ ਲਈ ਰੈੱਡ ਅਲਰਟ ਸੀ, ਜਦਕਿ 10 ਅਤੇ 11 ਜੁਲਾਈ ਨੂੰ ਯੈਲੋ ਅਲਰਟ ਹੈ। ਇਸ ਸਥਿਤੀ ਦੇ ਮੱਦੇਨਜ਼ਰ ਜ਼ਿਆਦਾਤਰ ਜ਼ਿਲ੍ਹਿਆਂ ਦੇ ਸਾਰੇ ਸਕੂਲ ਤੇ ਕਾਲਜ 12 ਜੁਲਾਈ ਤੱਕ ਬੰਦ ਕਰ ਦਿੱਤੇ ਗਏ ਹਨ।