ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News IMD Rain Aler...

    IMD Rain Alert: ਅਗਲੇ 3 ਦਿਨਾਂ ਤੱਕ ਇਨ੍ਹਾਂ ਸੂਬਿਆਂ ਲਈ ਭਾਰੀ ਤੋਂ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ, ਵੇਖੋ

    IMD Rain Alert
    IMD Rain Alert: ਅਗਲੇ 3 ਦਿਨਾਂ ਤੱਕ ਇਨ੍ਹਾਂ ਸੂਬਿਆਂ ਲਈ ਭਾਰੀ ਤੋਂ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ, ਵੇਖੋ

    ਨਵੀਂ ਦਿੱਲੀ (ਏਜੰਸੀ)। IMD Rain Alert: ਦੇਸ਼ ਦੇ ਕਈ ਇਲਾਕਿਆਂ ’ਚ ਭਿਆਨਕ ਗਰਮੀ ਵਿਚਕਾਰ ਰਾਹਤ ਭਰੀ ਬਾਰਿਸ਼ ਸ਼ੁਰੂ ਹੋ ਗਈ ਹੈ। ਜਿਵੇਂ-ਜਿਵੇਂ ਮਾਨਸੂਨ ਅੱਗੇ ਵਧਦਾ ਜਾ ਰਿਹਾ ਹੈ, ਮੀਂਹ ਦਾ ਦਾਇਰਾ ਵੀ ਵਧਦਾ ਜਾ ਰਿਹਾ ਹੈ। ਦੱਖਣੀ ਭਾਰਤ ਤੇ ਉੱਤਰ-ਪੂਰਬੀ ਸੂਬਿਆਂ ’ਚ ਭਾਰੀ ਬਾਰਿਸ਼ ਹੋ ਰਹੀ ਹੈ, ਉੱਥੇ ਹੀ ਦਿੱਲੀ ਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ’ਚ ਪ੍ਰੀ-ਮਾਨਸੂਨ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ। ਰਾਜਧਾਨੀ ਦਿੱਲੀ ’ਚ ਤੇਜ਼ ਹਵਾਵਾਂ ਤੇ ਹਲਕੀ ਬਾਰਿਸ਼ ਕਾਰਨ ਤਾਪਮਾਨ ਡਿੱਗ ਗਿਆ ਹੈ, ਤੇ ਅੱਜ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। IMD Rain Alert

    ਇਹ ਖਬਰ ਵੀ ਪੜ੍ਹੋ : Bank Account in HDFC: ਐੱਚਡੀਐੱਫਸੀ ’ਚ ਐ ਬੈਂਕ ਖ਼ਾਤਾ ਤਾਂ ਭੁੱਲ ਜਾਓ ਤਨਖ਼ਾਹ ਤੇ ਪੈਨਸ਼ਨ

    ਕਿੱਥੇ ਪਹੁੰਚਿਆ ਮਾਨਸੂਨ? | IMD Rain Alert

    ਦੱਖਣ-ਪੱਛਮੀ ਮਾਨਸੂਨ ਹੁਣ ਤੱਕ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਤੇ ਓਡੀਸ਼ਾ ਦੇ ਜ਼ਿਆਦਾਤਰ ਹਿੱਸਿਆਂ ’ਚ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਅਨੁਸਾਰ, ਇਹ ਮਾਨਸੂਨ ਆਉਣ ਵਾਲੇ ਦੋ ਦਿਨਾਂ ’ਚ ਗੁਜਰਾਤ, ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਤੇ ਉੱਤਰੀ ਅਰਬ ਸਾਗਰ ਤੱਕ ਹੋਰ ਫੈਲ ਸਕਦਾ ਹੈ। IMD Rain Alert

    ਦਿੱਲੀ ’ਚ ਬਦਲਿਆ ਮੌਸਮ ਦਾ ਮਿਜ਼ਾਜ

    ਰਾਜਧਾਨੀ ਦਿੱਲੀ ’ਚ ਪ੍ਰੀ-ਮਾਨਸੂਨ ਬਾਰਿਸ਼ ਨੇ ਤੇਜ਼ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਅੱਜ ਸ਼ਾਮ ਜਾਂ ਰਾਤ ਨੂੰ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅਗਲੇ ਤਿੰਨ ਦਿਨਾਂ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਉਮੀਦ ਹੈ, ਜਿਸ ਕਾਰਨ ਤਾਪਮਾਨ ’ਚ ਹੋਰ ਗਿਰਾਵਟ ਆ ਸਕਦੀ ਹੈ।

    ਇਨ੍ਹਾਂ ਸੂਬਿਆਂ ਲਈ ਰੈੱਡ ਅਲਰਟ ਜਾਰੀ

    • ਭਾਰਤ ਮੌਸਮ ਵਿਭਾਗ (IMD) ਅਨੁਸਾਰ, ਦੋ ਘੱਟ ਦਬਾਅ ਵਾਲੇ ਖੇਤਰ ਸਰਗਰਮ ਹਨ।
    • ਇੱਕ ਬੰਗਲਾਦੇਸ਼ ਤੇ ਪੱਛਮੀ ਬੰਗਾਲ ਦੇ ਗੰਗਾ ਮੈਦਾਨਾਂ ’ਚ
    • ਦੂਜਾ ਗੁਜਰਾਤ ਖੇਤਰ ’ਚ

    ਇਨ੍ਹਾਂ ਦਬਾਅ ਦੇ ਪ੍ਰਭਾਵ ਕਾਰਨ, ਪੱਛਮੀ ਬੰਗਾਲ, ਬਿਹਾਰ, ਝਾਰਖੰਡ ਤੇ ਓਡੀਸ਼ਾ ’ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

    ਕਿੱਥੇ ਵਰ੍ਹੇਗਾ ਮੀਂਹ? | IMD Rain Alert

    1. ਉੱਤਰ ਪ੍ਰਦੇਸ਼ : ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਕੁਝ ਥਾਵਾਂ ’ਤੇ ਗਰਜ ਨਾਲ ਮੀਂਹ
    2. ਪੱਛਮੀ ਹਿਮਾਲੀਅਨ ਖੇਤਰ, ਹਰਿਆਣਾ, ਰਾਜਸਥਾਨ : ਹਲਕੀ ਤੋਂ ਦਰਮਿਆਨੀ ਬਾਰਿਸ਼
    3. ਵਿਦਰਭ, ਮਰਾਠਵਾੜਾ, ਤੇਲੰਗਾਨਾ : ਖਿੰਡੇ ਹੋਏ ਹਲਕੀ ਬਾਰਿਸ਼
    4. ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ, ਦੱਖਣੀ ਅੰਦਰੂਨੀ ਕਰਨਾਟਕ : ਗਰਜ ਨਾਲ ਮੀਂਹ
    5. ਕੋਂਕਣ, ਗੋਆ, ਕੇਰਲ, ਅੰਡੇਮਾਨ-ਨਿਕੋਬਾਰ ਤੇ ਲਕਸ਼ਦੀਪ : ਲਗਾਤਾਰ ਮੀਂਹ ਦੀ ਸਥਿਤੀ
    6. ਦੱਖਣੀ ਗੁਜਰਾਤ : ਅਗਲੇ 24 ਘੰਟਿਆਂ ’ਚ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ