ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਸਹਾਇਕ ਸੁਪਰਡੰਟ...

    ਸਹਾਇਕ ਸੁਪਰਡੰਟ ਜੇਲ੍ਹਾਂ ਦੀ ਭਰਤੀ ਪ੍ਰੀਖਿਆ 31 ਜਨਵਰੀ ਨੂੰ

    Punjab Police

    ਸਹਾਇਕ ਸੁਪਰਡੰਟ ਜੇਲ੍ਹਾਂ ਦੀ ਭਰਤੀ ਪ੍ਰੀਖਿਆ 31 ਜਨਵਰੀ ਨੂੰ

    ਮੋਹਾਲੀ, (ਕੁਲਵੰਤ ਕੋਟਲੀ) ਸਹਾਇਕ ਸੁਪਰਡੰਟ ਜੇਲ੍ਹਾਂ ਦੀ ਭਰਤੀ ਸਬੰਧੀ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ 31 ਜਨਵਰੀ ਨੂੰ ਹੋਵੇਗੀ ਇਸ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੋਰਡ ਵੱਲੋਂ ਜੇਲ੍ਹ ਵਿਭਾਗ ਪੰਜਾਬ ਵਿੱਚ ਸਹਾਇਕ ਸੁਪਰਡੰਟ ਜੇਲ੍ਹਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਕੇ 16 ਨਵੰਬਰ ਤੋਂ 7 ਦਸੰਬਰ 2020 ਤੱਕ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਸੀ ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਇਹਨਾਂ ਅਸਾਮੀਆਂ ਲਈ ਹੋਣ ਵਾਲੀ ਪ੍ਰੀਖਿਆ ਦਾ ਸੰਭਾਵੀ ਸਿਲੇਬਸ ਬੋਰਡ ਦੀ ਵੈਬਸਾਈਟ ’ਤੇ ਅਪਲੋਡ ਕਰ ਦਿੱਤਾ ਗਿਆ ਸੀ

    ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਵੱਲੋਂ ਇਹਨਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਹ ਪ੍ਰੀਖਿਆ 31 ਜਨਵਰੀ 2021 ਨੂੰ ਲਈ ਜਾਣੀ ਹੈ ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੰਟ ਜੇਲ੍ਹਾਂ ਦੀ ਅਸਾਮੀ ਲਈ ਲਗਭਗ 16000 ਉਮੀਦਵਾਰਾਂ ਨੇ ਸਫਲਤਾਪੂਰਵਕ ਅਪਲਾਈ ਕੀਤਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.