ਵਿਅਕਤੀ ਦੀ ਆਪਣੀ ਪੂਰੀ ਜ਼ਿੰਦਗੀ ‘ਚ 50 ਫੀਸਦੀ ਤੋਂ ਜ਼ਿਆਦਾ ਉਹ ਸਮਾਂ ਹੁੰਦਾ ਹੈ, ਜਿਸ ਨੂੰ ਉਹ ਫਾਲਤੂ ਦੇ ਕੰਮਾਂ ਤੇ ਬੇਕਾਰ ਦੀ ਸੋਚ ‘ਚ ਗੁਆ ਦਿੰਦਾ ਹੈ ਜੋ ਵਿਅਕਤੀ ਜਿਉਣ ਦਾ ਅਰਥ ਸਮਝਦੇ ਹਨ, ਉਹ ਹਰ ਪਲ ਨੂੰ ਕੀਮਤੀ ਮੰਨ ਕੇ ਉਸ ਦੀ ਪੂਰੀ ਤੇ ਸਹੀ ਵਰਤੋਂ ਕਰਨ ਦੀ ਕਲਾ ‘ਚ ਮਾਹਿਰ ਹੋ ਜਾਂਦੇ ਹਨ ਅਤੇ ਜੀਵਨ ‘ਚ ਸਫਲਤਾ ਦੇ ਝੰਡੇ ਗੱਡਦੇ ਹੋਏ ਮਾਰਗਦਰਸ਼ੀ ਅਤੇ ਪ੍ਰੇਰਨਾ ਦਾ ਪੁੰਜ ਬਣ ਜਾਂਦੇ ਹਨ ਦੂਜੇ ਪਾਸੇ ਅਜਿਹੇ ਲੋਕਾਂ ਦੀ ਗਿਣਤੀ 90 ਫੀਸਦੀ ਤੋਂ ਜ਼ਿਆਦਾ ਹਨ, ਜਿਨ੍ਹਾਂ ਦਾ ਜ਼ਿਆਦਾਤਰ ਸਮਾਂ ਵਿਅਰਥ ਗੁਜ਼ਰ ਜਾਂਦਾ ਹੈ ਇਸ ‘ਚ ਵੀ ਜ਼ਿਆਦਤਰ ਸਮਾਂ ਸੌਣ, ਬੇਵਜ੍ਹਾ ਬੋਲਣ ਮਤਲਕ ਬਕਵਾਸ ਕਰਨ ਅਤੇ ਸੁਣਨ ‘ਚ ਗੁਜ਼ਰ ਜਾਂਦਾ ਹੈ।
ਅਸੀਂ ਇੰਨਾ ਜ਼ਿਆਦਾ ਬੋਲਦੇ ਅਤੇ ਸੁਣਦੇ ਹਾਂ ਜਿਸ ਦੀ ਸਾਨੂੰ ਜ਼ਰੂਰਤ ਹੀ ਨਹੀਂ ਹੁੰਦੀ ਪਰ ਬੋਲਣਾ ਅਤੇ ਸੁਣਨਾ ਅਤੇ ਫਾਲਤੂ ਦੇ ਕੰਮਾਂ ‘ਚ ਰੁਝੇ ਰਹਿਣਾ ਆਦਮੀ ਦੀ ਫਿਤਰਤ ‘ਚ ਮੁੱਖ ਹੁੰਦਾ ਹੈ ਅਤੇ ਅਜਿਹੇ ‘ਚ ਉਸ ਨੂੰ ਉਹ ਸਾਰੇ ਕੰਮ ਬੇਕਾਰ ਲੱਗਦੇ ਹਨ ਜੋ ਇਸ ਤੋਂ ਇਲਾਵਾ ਹਨ ਗਿਆਨਇੰਦਰੀਆਂ ਅਤੇ ਕਰਮਇੰਦਰੀਆਂ ਦੇ ਬੇਵਜ੍ਹਾ ਇਸਤੇਮਾਲ ਨਾਲ ਇਨ੍ਹਾਂ ਦੀ ਕਾਰਜ ਸਮਰੱਥਾ ਦਾ ਘਾਣ ਹੁੰਦਾ ਹੈ ਅਤੇ ਜੀਵਨ ਦੇ ਆਖਰੀ ਪੜਾਅ ਤੱਕ ਪਹੁੰਚਦੇ-ਪਹੁੰਚਦੇ ਇਹ ਜਵਾਬ ਦੇਣ ਲੱਗ ਜਾਂਦੀਆਂ ਹਨ।
ਜਦੋਂ ਇਨ੍ਹਾਂ ਦੀ ਸਹੀ ਅਤੇ ਸਾਰਥਕ ਵਰਤੋਂ ਕੀਤੀ ਜਾਵੇ ਤਾਂ ਉਮਰ ਭਰ ਇਨ੍ਹਾਂ ਦੀ ਸਮਰੱਥਾ ਬਣੀ ਰਹਿੰਦੀ ਹੈ ਹਰ ਵਿਅਕਤੀ ਦੇ ਜੀਵਨ ‘ਚ 70 ਫੀਸਦੀ ਸਮਾਂ ਅਜਿਹਾ ਹੁੰਦਾ ਹੈ, ਜਿਸ ਬਾਰੇ ਜੇਕਰ ਇਹ ਜਾਣ ਲਿਆ ਤਾਂ ਨਿਹਾਲ ਹੋ ਜਾਵੇ, ਜੇਕਰ ਜਿਆਦਾਤਰ ਲੋਕਾਂ ‘ਚ ਨਾ ਜਾਣਨ ਦੀ ਜਗਿਆਸਾ ਹੁੰਦੀ ਹੈ ਨਾ ਕੁਝ ਕਰ ਸਕਣ ਦੀ ਲਲਕ ਬਹੁਤ ਸਾਰੇ ਲੋਕ ਪਸ਼ੂਆਂ ਵਾਂਗ ਹੀ ਜਿਉਂਦੇ ਹਨ ਇਨ੍ਹਾਂ ਲਈ ਜ਼ਿੰਦਗੀ ਸਿਰਫ ਖਾਣ-ਪੀਣ ਅਤੇ ਸੌਣ ਤੱਕ ਹੀ ਸੀਮਤ ਰਿਹਾ ਕਰਦੀ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਦਾ ਕੋਈ ਟੀਚਾ ਨਹੀਂ ਹੈ ਅਤੇ ਇਸ ਖਾਣ-ਪੀਣ ਅਤੇ ਆਪਣੇ-ਪਰਾਏ ਦੇ ਚੱਕਰ ‘ਚ ਜ਼ਿਆਦਾਤਰ ਲੋਕ ਆਪਣੀ ਸਾਰੀ ਨੈਤਿਕਤਾ ਅਤੇ ਮਨੁੱਖੀ ਮੁੱਲਾਂ ਨੂੰ ਭੁਲਾ ਦਿੰਦੇ ਹਨ ਜੋ ਸਮਾਂ ਸਾਡੇ ਸਾਹਮਣੇ ਹੈ ਉਸ ਬਾਰੇ ਜਾਣ ਕੇ ਪੂਰੀ-ਪੂਰੀ ਵਰਤੋਂ ਕਰ ਲਈ ਜਾਵੇ ਤਾਂ ਸਾਡੀ ਜ਼ਿੰਦਗੀ ਸੁਨਹਿਰੀ ਹੋ ਜਾਵੇਗੀ ਅਤੇ ਇਸ ਦਾ ਲਾਭ ਨਾ ਸਿਰਫ ਸਾਨੂੰ, ਸਗੋਂ ਉਨ੍ਹਾਂ ਸਾਰਿਆਂ ਨੂੰ ਪ੍ਰਾਪਤ ਹੁੰਦਾ ਹੈ ਜੋ ਸਾਡੇ ਸੰਪਰਕ ‘ਚ ਇੱਕ ਵਾਰ ਵੀ ਆ ਜਾਂਦੇ ਹਨ।
ਜੀਵਨ ‘ਚ ਆਉਣ ਵਾਲੇ ਅਜਿਹੇ ਸਾਰੇ ਮੌਕਿਆਂ ਪ੍ਰਤੀ ਜਾਗਰੂਕ ਰਹਿਣ ਦੀ ਜ਼ਰੂਰਤ ਹੈ ਇਨ੍ਹਾਂ ਮੌਕਿਆਂ ਨੂੰ ਸ਼ਕਤੀ ਬਣਾਉਣ ਦਾ ਜ਼ਰੀਆ ਬਣਾ ਕੇ ਅਸੀਂ ਦੁਨੀਆ ‘ਚ ਭਾਵੇਂ ਜੋ ਕੁਝ ਕਰ ਸਕਣ ਦੀ ਸਮਰੱਥਾ ਰੱਖ ਸਕਦੇ ਹਾਂ ਗੱਲ ਭਾਵੇਂ ਸਫਰ ਦੀ ਹੋਵੇ, ਕਿਤੇ ਇੰਤਜ਼ਾਰ ਦੀ ਹੋਵੇ ਜਾਂ ਉਨ੍ਹਾਂ ਪਲਾਂ ਦੀ ਜਦੋਂ ਸਾਡੇ ਕੋਲ ਕੋਈ ਦੂਜਾ ਕੰਮ ਨਾ ਹੋਵੇ ਇਨ੍ਹਾਂ ਮੌਕਿਆਂ ‘ਤੇ ਆਤਮਚਿੰਤਨ ਕਰੋ ਅਤੇ ਉਨ੍ਹਾਂ ਦਾ ਰਚਨਾਤਮਕ ਪ੍ਰਵਿਰਤੀਆਂ ਲਈ ਇਸਤੇਮਾਲ ਕਰੋ ਕਈ ਵਾਰ ਮੀਟਿੰਗਾਂ, ਸਭਾਵਾਂ ਅਤੇ ਸਮਾਰੋਹਾਂ ਦਾ ਦੇਰੀ ਨਾਲ ਸ਼ੁਰੂ ਹੋਣਾ, ਬੱਸ ਜਾਂ ਰੇਲ ਦੇਰੀ ਨਾਲ ਆਉਣਾ, ਕਿਤੇ ਕੰਮ ਲਈ ਜਾਣ ‘ਚ ਲੰਮੇ ਸਮੇਂ ਤੱਕ ਇੰਤਜ਼ਾਰ ਕਰਦੇ ਰਹਿਣ ਦੀ ਮਜ਼ਬੂਰੀ ਜਾਂ ਹੋਰ ਕੋਈ ਅਜਿਹਾ ਸਮਾਂ, ਜਿਸ ਬਾਰੇ ਸਾਨੂੰ ਇਹ ਕਹਿਣਾ ਪੈਂਦਾ ਹੈ ਕਿ ਸਮਾਂ ਕੱਢ ਰਹੇ ਹਾਂ ਜਾਂ ਇੰਤਜ਼ਾਰ ਕਰ ਰਹੇ ਹਾਂ, ਇਸ ਦੀ ਵਰਤੋਂ ਆਪਣੇ ਹੱਕ ‘ਚ ਸ਼ਕਤੀ ਬਣਾਉਣ ਲਈ ਜ਼ਰੂਰੀ ਹੋ ਸਕਦਾ ਹੈ ਜੀਵਨ ‘ਚ ਸਫਰ ਦੇ ਮੌਕੇ ਹੋਣ ਜਾਂ ਕਿਤੇ ਵੀ ਕਿਸੇ ਕੰਮ ਲਈ ਇੰੰਤਜ਼ਾਰ ਦੀ ਮਜ਼ਬੂਰੀ, ਇਨ੍ਹਾਂ ਪਲਾਂ ‘ਚ ਵਿਹਲੇ ਨਾ ਰਹੋ, ਨਾ ਹੀ ਟਾਈਮ ਪਾਸ ਕਰੋ ਇਨ੍ਹਾਂ ਮੌਕਿਆਂ ਦਾ ਮਹੱਤਵ ਸਮਝੋ ਅਤੇ ਇ੍ਹਨਾਂ ਦੀ ਸਹੀ ਵਰਤੋਂ ਕਰੋ।
ਕੁਝ ਨਹੀਂ ਤਾਂ ਇਨ੍ਹਾਂ ਪਲਾਂ ਨੂੰ ਸਾਧਨਾ ਦਾ ਜ਼ਰੀਆ ਬਣਾਓ ਅਤੇ ਭਗਵਾਨ ਦਾ ਮੰਤਰ ਦਾ ਮਨ ਹੀ ਮਨ ਲਗਾਤਾਰ ਜਾਪ ਕਰਦੇ ਰਹੋ ਇਹ ਤਾਂ ਆਮ ਆਦਮੀ ਘਰ-ਗ੍ਰਹਿਸਥੀ ਦੇ ਕੰਮਾਂ ਦੀ ਘੁੰਮਣਘੇਰੀ ਹੋਣ ਦੀ ਵਜ੍ਹਾ ਨਾਲ ਸਾਧਨਾ ਜਾਂ ਭਗਵਾਨ ਨੂੰ ਯਾਦ ਲਈ ਸਮਾਂ ਨਹੀਂ ਕੱਢ ਸਕਦਾ ਹੈ ਪਰ ਸਫਰ ਅਤੇ ਇੰਤਜਾਰ ਇਹ ਦੋ ਅਜਿਹੇ ਸ਼ੁੱਭ ਮੌਕੇ ਹਨ, ਜਿਨ੍ਹਾਂ ਦੀ ਸਹੀ ਵਰਤੋਂ ਕੀਤਾ ਜਾਣਾ ਸੰਭਵ ਹੈ ਇਨ੍ਹਾਂ ਮੌਕਿਆਂ ‘ਚ ਭਗਵਾਨ ਨੂੰ ਯਾਦ ਦਾ ਫਾਇਦਾ ਇਹ ਹੋਵੇਗਾ ਕਿ ਅਸੀਂ ਫਾਲਤੂ ਦੀਆਂ ਚਰਚਾਵਾਂ, ਨਿੰਦਾ ਅਤੇ ਆਲੋਚਨਾਵਾਂ ਆਦਿ ਤੋਂ ਦੂਰ ਰਹਿ ਸਕਾਂਗੇ ਅਤੇ ਦੂਜਾ ਭਗਵਾਨ ਦੀ ਸ਼ਕਤੀ ਆਉਣੀ ਸ਼ੁਰੂ ਹੋ ਜਾਵੇਗੀ, ਜਿਸ ਦਾ ਲਾਭ ਸਾਨੂੰ ਪੂਰੀ ਜ਼ਿੰਦਗੀ ਆਪਣੇ ਆਪ ਪ੍ਰਾਪਤ ਹੁੰਦੀ ਰਹਿੰਦੀ ਹੈ ਸਿਰਫ ਇਨ੍ਹਾਂ ਪਲਾਂ ਦੀ ਇਮਾਨਦਾਰੀ ਨਾਲ ਈਸ਼ਵਰ ਯਾਦ ‘ਚ ਹੀ ਵਰਤੋਂ ਕਰ ਲਈ ਜਾਵੇ ਤਾਂ ਸਫਲਤਾ ‘ਚ ਇਹ ਖੂਬ ਮੱਦਦਗਾਰ ਹੋ ਸਕਦੇ ਹਨ, ਇਹ ਕਈ ਸਾਧਕਾਂ ਦਾ ਤਜ਼ਰਬਾ ਹੈ ਇਸੇ ਤਰ੍ਹਾਂ ਸਿਹਤ ਲਾਭ ਦੇ ਆਸਨ ਅਤੇ ਵਿਦਵਾਨ ਲੋਕਾਂ ਨਾਲ ਸਤਿੰਸਗ ਜਾਂ ਚਰਚਾ ਵੀ ਕੀਤੀ ਜਾ ਸਕਦੀ ਹੈ।
ਕੁਝ ਨਹੀਂ ਤਾਂ ਇਨ੍ਹਾਂ ਪਲਾਂ ‘ਚ ਵਿਚਾਰਹੀਨ ਦੀ ਸਥਿਤੀ ਲਿਆਉਣ ਦੀ ਕੋਸ਼ਿਸ਼ ਕਰੋ ਜੇਕਰ ਕੋਈ ਵੀ ਵਿਅਕਤੀ ਸਿਰਫ ਪੰਜ-ਦਸ ਮਿੰਟਾਂ ਲਈ ਵੀ ਵਿਚਾਰ ਰਹਿਤ ਹੋ ਜਾਵੇ ਤਾਂ ਉਸ ਨੂੰ ਅਸੀਮ ਮਾਨਸਿਕ ਸ਼ਾਂਤੀ ਦਾ ਅਹਿਸਾਸ ਹੋਵੇਗਾ ਇਹ ਵੀ ਅਦਭੁੱਤ ਹੈ ਇਹ ਵੀ ਨਾ ਕਰ ਸਕੋ ਤਾਂ ਆਪਣੀ ਰੁਚੀ ਦੇ ਕੰਮਾਂ ਦਾ ਚਿੰਤਨ ਕਰੋ ਅਤੇ ਇਸ ਨਾਲ ਸਬੰਧਿਤ ਗਤੀਵਿਧੀਆਂ ਬਾਰੇ ਚਰਚਾ ਕਰੋ ਜਾਂ ਵਿਹਾਰ ‘ਚ ਲਿਆਓ ਇਸ ਨਾਲ ਵੀ ਬੌਧਿਕ, ਮਾਨਸਿਕ ਅਤੇ ਅਧਿਆਤਮਕ ਸ਼ਕਤੀ ਵਧਣ ਲੱਗਦੀ ਹੈ ਇਸ ਨਾਲ ਸਰੀਰਕ ਥਕਾਨ ਵੀ ਦੂਰ ਹੁੰਦੀ ਹੈ ਵੱਡੇ-ਵੱਡੇ ਲੋਕ ਜਿਨ੍ਹਾਂ ਦਾ ਜ਼ਿਆਦਾਤਰ ਸਮਾਂ ਸਫਰ ‘ਚ ਗੁਜ਼ਰਦਾ ਹੈ, ਉਹ ਇਸੇ ਤਰ੍ਹਾਂ ਸਾਧਨਾ ਨਾਲ ਮਾਰਗ ਖੋਜ ਲੈਂਦੇ ਹਨ, ਜਦੋਂਕਿ ਅਜਿਹਾ ਨਹੀਂ ਕਰਨ ਵਾਲੇ ਲੋਕ ਇੰਤਜ਼ਾਰ ਕਰਦੇ-ਕਰਦੇ ਇੰਨਾ ਥੱਕ ਜਾਂਦੇ ਹਨ।
ਕਿ ਉਨ੍ਹਾਂ ਨੂੰ ਹਰ ਥੋੜ੍ਹੀ-ਥੋੜ੍ਹੀ ਦੇਰ ‘ਚ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਵਾਰ-ਵਾਰ ਸਮੇਂ ਦਾ ਇੰਤਜ਼ਾਰ ਕਰਦੇ ਹਨ ਇਹ ਸਥਿਤੀਆਂ ਮਨੁੱਖ ਨੂੰ ਕਮਜ਼ੋਰ ਹੀ ਕਰਦੀਆਂ ਹਨ ਅਤੇ ਇਸ ਨਾਲ ਚਿੜਚਿੜਾਪਨ ਵਧ ਜਾਂਦਾ ਹੈ ਜੋ ਬੇਵਜ੍ਹਾ ਕਿਸੇ ਨਾ ਕਿਸੇ ਤਣਾਅ ਤੇ ਬਿਮਾਰੀ ਨੂੰ ਜਨਮ ਦਿੰਦਾ ਹੈ ਇਨ੍ਹਾਂ ਸਾਰੀਆਂ ਸਥਿਤੀਆਂ ਤੋਂ ਬਚਣ ਦਾ ਇੱਕੋ-ਇੱਕ ਇਹੀ ਉਪਾਅ ਹੈ ਕਿ ਜਿੱਥੇ ਇੰਤਜ਼ਾਰ ਕਰਨਾ ਪਵੇ, ਲੰਮਾ ਸਫਰ ਹੋਵੇ ਅਤੇ ਸਾਡੇ ਕੋਲ ਕੋਈ ਕੰਮ ਨਾ ਹੋਵੇ ਤਾਂ ਇਸੇ ਤਰ੍ਹਾਂ ਦੀ ਸਾਧਨਾ ਕਰੋ ਛੋਟੇ-ਛੋਟੇ ਸਮੇਂ ਦੀ ਵਰਤੋਂ ਕਰਦਿਆਂ ਸ਼ਕਤੀ ਬਚਾਉਣ ਦੀ ਆਦਤ ਪੈ ਜਾਣ ‘ਤੇ ਅਸੀਂ ਕਿਸੇ ਵੀ ਹਾਲਤ ‘ਚ ਕਿਤੇ ਵੀ ਰਹੀਏ, ਨਾ ਕਦੇ ਤਣਾਅ ਹੋਵੇਗਾ, ਨਾ ਖਿੱਝ ਜਾਂ ਗੁੱਸੇ ਦੀ ਸਥਿਤੀ ਆਵੇਗੀ ਸਗੋਂ ਅਜਿਹੇ ਮੌਕੇ ਜਦੋਂ ਵੀ ਆਉਣਗੇ, ਆਨੰਦ ਦੇਣਗੇ ਸਮਾਂ ਦਾ ਆਪਣੇ ਹੱਕ ‘ਚ ਇਸਤੇਮਾਲ ਕਰ ਲੈਣ ਦੀ ਕਲਾ ਸਿੱਖ ਜਾਣ ‘ਤੇ ਜੀਵਨ ਦੇ ਕਈ ਸਾਰੇ ਆਨੰਦ ਵਧਦਾ ਜਾਂਦਾ ਹੈ ਅਤੇ ਇਸ ਨਾਲ ਸ਼ਖਸੀਅਤ ਦੀ ਸਫਲਤਾ ਨੂੰ ਉੱਚਾਈਆਂ ਮਿਲਣ ਲੱਗਦੀਆਂ ਹਨ।