‘Chief Minister ਨੂੰ ਲੱਭਣ ਤੇ ਉਨ੍ਹਾਂ ਦੀ ਸਾਡੇ ਨਾਲ ਮੀਟਿੰਗ ਕਰਵਾਉਣ ਵਾਲੇ ਨੂੰ ਦਿਆਂਗੇ ਵਾਜਬ ਇਨਾਮ’ | Ludhiana News
- ਕੰਪਿਊਟਰ ਅਧਿਆਪਕਾਂ ਨੇ ‘ਮੁੱਖ ਮੰਤਰੀ ਭਾਲ ਯਾਤਰਾ’ ਕੱਢ ਕੇ ਰੋਸ ਜਤਾਉਂਦਿਆਂ ਰਾਹਗੀਰਾਂ ਤੇ ਆਮ ਲੋਕਾਂ ਨੂੰ ਕੀਤੀ ਅਪੀਲ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਪਣੀ ਮੰਗਾਂ ਲੈ ਕੇ ਕੰਪਿਊਟਰ ਅਧਿਆਪਕਾਂ ਨੇ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਅਧਿਆਪਕਾਂ ਵੱਲੋਂ ‘ਮੁੱਖ ਮੰਤਰੀ ਭਾਲ ਯਾਤਰਾ’ ਤਹਿਤ ਹੱਥਾਂ ’ਚ ਕਾਲੇ ਝੰਡੇ ਫੜਕੇ ਰਾਹਗੀਰਾਂ ਨੂੰ ਮੁੱਖ ਮੰਤਰੀ ਦੀ ਫੋਟੋ ਵਾਲੇ ਪੋਸਟਰ ਵੰਡਦਿਆਂ ਮੁੱਖ ਮੰਤਰੀ ਨੂੰ ਲੱਭਣ ਤੇ ਉਨ੍ਹਾਂ ਨਾਲ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ। (Ludhiana News)
ਕੰਪਿਊਟਰ ਅਧਿਆਪਕ ਯੂਨੀਅਨ ਲੁਧਿਆਣਾ (Ludhiana News) ਦੇ ਜ਼ਿਲ੍ਹਾ ਪ੍ਰਧਾਨ ਹਰ ਰਾਏ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਵੱਲੋਂ ਮੀਟਿੰਗਾਂ ਦਾ ਸਮਾਂ ਤਾਂ ਦਿੱਤਾ ਜਾ ਰਿਹਾ ਹੈ ਪਰ ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਇੱਕ ਹੋਰ ਮੀਟਿੰਗ ਦਾ ਸਮਾਂ ਮੁਕੱਰਰ ਕਰ ਦਿੱਤਾ ਜਾਂਦਾ ਹੈ ਜੋ ਪਿਛਲੀਆਂ ਮੀਟਿੰਗਾਂ ਵਾਂਗ ਹੀ ਮੁੜ ਲਾਰੇ ਦੀ ਭੇਂਟ ਚੜ੍ਹ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ 90 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ, 6500 ਦੇ ਲੱਭਗੱਭ ਸਰਕਾਰੀ ਸਕੂਲਾਂ ਵਿੱਚ 18 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦੇ ਹੱਲ ਲਈ ‘ਮੁੱਖ ਮੰਤਰੀ ਭਾਲ ਯਾਤਰਾ’ ਕੱਢੀ ਗਈ ਹੈ।
Also Read : PM Kisan Yojana : ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਮਿਲ ਸਕਦੀ ਐ ਖੁਸ਼ਖਬਰੀ!
ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਸਰਕਾਰ ਕੁੰਭਕਰਨੀ ਨੀਂਦ ’ਚੋਂ ਨਾ ਜਾਗੀ ਤਾਂ ਉਨ੍ਹਾਂ ਦਾ ਸੰਘਰਸ਼ ਤਾਂ ਜਾਰੀ ਰਹੇਗੀ ਹੀ, ਜੇਕਰ ਲੋੜ ਪਈ ਤਾਂ ਉਹ ਇਸ ਨੂੰ ਤਿੱਖਾ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਰਾਹਗੀਰਾਂ ਨੂੰ ਰੋਕ ਰੋਕ ਕੇ ਮੁੱਖ ਮੰਤਰੀ ਦੀ ਫੋਟੋ ਵਾਲੇ ਪੋਸਟਰ ਵੰਡੇ ਅਤੇ ਅਪੀਲ ਕੀਤੀ ਕਿ ਜੇਕਰ ਕਿਧਰੇ ਕਿਸੇ ਨੂੰ ਪੰਜਾਬ ਦੇ ਮੁੱਖ ਮੰਤਰੀ ਲੱਭਣ ਤਾਂ ਉਨ੍ਹਾਂ ਦੀ ਉਨ੍ਹਾਂ (ਅਧਿਆਪਕਾਂ) ਨਾਲ ਮੀਟਿੰਗ ਕਰਵਾਉਣ ਵਾਲੇ ਨੂੰ ਵਾਜਬ ਇਨਾਮ ਦਿੱਤਾ ਜਾਵੇਗਾ।