ਅਸਲ ਪ੍ਰੇਮ

Rreal Love

ਬਰਨਾਰਡ ਸ਼ਾਅ ਇੱਕ ਪ੍ਰਸਿੱਧ ਲੇਖਕ ਸਨ, ਉਨ੍ਹਾਂ ਦੇ ਪਾਠਕਾਂ ਦੀ ਗਿਣਤੀ ਦਿਨੋ-ਦਿਨ ਵਧਦੀ ਗਈ। ਇੱਕ ਦਿਨ ਉਨ੍ਹਾਂ ਨੇ ਆਪਣੇ ਪੁਰਾਣੇ ਮਿੱਤਰ ਨੂੰ ਦੁਪਹਿਰ ਦੇ ਭੋਜਨ ’ਤੇ ਸੱਦਿਆ ਜਦੋਂ ਮਿੱਤਰ ਪਹੁੰਚਿਆ ਤਾਂ ਬਰਨਾਰਡ ਸ਼ਾਅ ਲਾਅਨ ’ਚ ਟਹਿਲ ਰਹੇ ਸਨ ਲਾਅਨ ’ਚ ਤਰ੍ਹਾਂ-ਤਰ੍ਹਾਂ ਦੇ ਫੁੱਲ ਸਨ। ਮਿੱਤਰ ਜਾਣਦਾ ਸੀ ਕਿ ਬਰਨਾਰਡ ਸ਼ਾਅ ਨੂੰ ਫੁੱਲਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਰੰਗ-ਬਿਰੰਗੇ ਤੇ ਖੂਬਸੂਰਤ ਫ਼ੁੱਲਾਂ ਦੀ ਭਰੀ ਫੁਲਵਾੜੀ ਵੇਖ ਕੇ ਉਸ ਦਾ ਮਨ ਵੀ ਖਿੜ ਉੱਠਿਆ। (Rreal Love)

ਦੋਵੇਂ ਗੱਲਾਂ ਕਰਦੇ ਹੋਏ ਡਰਾਇੰਗ ਰੂਮ ’ਚ ਚਲੇ ਗਏ ਮਿੱਤਰ ਨੇ ਚਾਰੇ ਪਾਸੇ ਨਜ਼ਰ ਘੁਮਾਈ ਉਸ ਨੂੰ ਇੱਕ ਵੀ ਫੁੱਲਦਾਨ ਵਿਖਾਈ ਨਹੀਂ ਦਿੱਤਾ ਕਿਤੇ ਕੋਈ ਗੁਲਦਸਤਾ ਨਹੀਂ ਸੀ ਇਹ ਵੇਖ ਕੇ ਉਸ ਤੋਂ ਰਿਹਾ ਨਾ ਗਿਆ ਤੇ ਬੋਲਿਆ, ‘‘ਦੋਸਤ, ਜੇਕਰ ਤੁਹਾਡੇ ਵਰਗੇ ਫੁੱਲਾਂ ਦੇ ਸ਼ੌਕੀਨ ਦੇ ਘਰ ’ਚ ਇੱਕ ਵੀ ਗੁਲਦਸਤਾ ਦਿਖਾਈ ਨਾ ਦੇਵੇ, ਤਾਂ ਕਿਵੇਂ ਵਿਸ਼ਵਾਸ ਹੋਵੇਗਾ ਕਿ ਤੁਹਾਨੂੰ ਫੁੱਲਾਂ ਨਾਲ ਬਹੁਤ ਪਿਆਰ (Rreal Love) ਹੈ?’’ ‘‘ਭਾਈ! ਮੈਨੂੰ ਫੁੱਲਾਂ ਨਾਲ ਜਿੰਨਾ ਪਿਆਰ ਹੈ, ਸ਼ਾਇਦ ਹੀ ਕਿਸੇ ਨੂੰ ਹੋਵੇਗਾ ਪਰ ਕੀ ਮੈਂ ਆਪਣਾ ਪ੍ਰੇਮ ਪ੍ਰਗਟਾਉਣ ਲਈ ਫ਼ੱੁਲਾਂ ਦੀ ਗਰਦਨ ਕੱਟ ਕੇ ਫੁੱਲਦਾਨ ’ਚ ਸਜਾ ਲਵਾਂ? ਅਜਿਹਾ ਨਹੀਂ ਹੋਵੇਗਾ ਉਹ ਮੇਰੀ ਫੁਲਵਾੜੀ ’ਚ ਮਹਿਕ ਰਹੇ ਹਨ ਚਾਹੋ ਤਾਂ ਜਾ ਕੇ ਉਨ੍ਹਾਂ ਤੋਂ ਹੀ ਪੁੱਛ ਲਵੋ ਕਿ ਮੈਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹਾਂ। ਉਨ੍ਹਾਂ ਦਾ ਲਹਿਰਾਉਣਾ ਤੇ ਚਹਿਕਾਉਣਾ ਖੁਦ ਹੀ ਸਾਡੇ ਪੇ੍ਰਮ ਦੀ ਕਹਾਣੀ ਬਿਆਨ ਕਰ ਰਿਹਾ ਹੈ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here