ਸਾਡੇ ਨਾਲ ਸ਼ਾਮਲ

Follow us

19.4 C
Chandigarh
Saturday, January 31, 2026
More
    Home Breaking News IND vs ENG: ਪ...

    IND vs ENG: ਪੜ੍ਹੋ, ਇਹ ਰਿਹਾ ਤੀਜੇ ਟੀ20 ’ਚ ਭਾਰਤ ਦਾ ਹਾਰ ਦਾ ਸਭ ਤੋਂ ਵੱਡਾ ਕਾਰਨ

    IND vs ENG
    IND vs ENG: ਪੜ੍ਹੋ, ਇਹ ਰਿਹਾ ਤੀਜੇ ਟੀ20 ’ਚ ਭਾਰਤ ਦਾ ਹਾਰ ਦਾ ਸਭ ਤੋਂ ਵੱਡਾ ਕਾਰਨ

    ਬੇਨ ਡਕੇਟ ਦਾ ਅਰਧਸੈਂਕੜਾ | IND vs ENG

    • ਪਾਂਡਿਆ-ਸੁੰਦਰ ਤੇ ਅਕਸ਼ਰ ਦੀ ਧੀਮੀ ਬੱਲੇਬਾਜ਼ੀ ਕਾਰਨ ਹਾਰਿਆ ਭਾਰਤ | IND vs ENG
    • ਤੀਜੇ ਟੀ20 ’ਚ ਇੰਗਲੈਂਡ ਨੇ ਭਾਰਤ ਨੂੰ 26 ਦੌੜਾਂ ਨਾਲ ਹਰਾਇਆ

    ਸਪੋਰਟਸ ਡੈਸਕ। IND vs ENG: ਭਾਰਤੀ ਕ੍ਰਿਕੇਟ ਟੀਮ ਮੰਗਲਵਾਰ ਨੂੰ ਇੰਗਲੈਂਡ ਖਿਲਾਫ ਤੀਜੇ ਟੀ-20 ਮੈਚ ’ਚ 26 ਦੌੜਾਂ ਨਾਲ ਹਾਰ ਗਈ। ਰਾਜਕੋਟ ’ਚ ਖੇਡੇ ਗਏ ਮੈਚ ’ਚ ਟੀਮ ਇੰਡੀਆ ਨੂੰ ਇੰਗਲੈਂਡ ਤੋਂ 172 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਭਾਰਤੀ ਬੱਲੇਬਾਜ਼ 20 ਓਵਰਾਂ ’ਚ 9 ਵਿਕਟਾਂ ’ਤੇ 145 ਦੌੜਾਂ ਹੀ ਬਣਾ ਸਕੇ। ਭਾਰਤ ਨੇ 8 ਓਵਰਾਂ ’ਚ 68 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਰਨ ਰੇਟ ਬਹੁਤ ਹੌਲੀ ਹੋ ਗਿਆ, ਟੀਮ ਅਗਲੇ 6 ਓਵਰਾਂ ’ਚ ਸਿਰਫ਼ 22 ਦੌੜਾਂ ਹੀ ਬਣਾ ਸਕੀ।

    ਇਹ ਖਬਰ ਵੀ ਪੜ੍ਹੋ : Faridkot News: ਪੀਐਮਟੀਈ ਪ੍ਰੀਖਿਆ ਮਾਮਲੇ ’ਚ 53 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦਾ ਹੁਕਮ

    ਜੋ ਹਾਰ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ। ਹਾਰਦਿਕ ਪੰਡਯਾ ਨੇ 35 ਗੇਂਦਾਂ ’ਚ 40 ਦੌੜਾਂ, ਵਾਸ਼ਿੰਗਟਨ ਸੁੰਦਰ ਨੇ 15 ਗੇਂਦਾਂ ’ਚ 6 ਦੌੜਾਂ ਤੇ ਅਕਸ਼ਰ ਪਟੇਲ ਨੇ 16 ਗੇਂਦਾਂ ’ਚ 15 ਦੌੜਾਂ ਬਣਾਈਆਂ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਬੇਨ ਡਕੇਟ (51 ਦੌੜਾਂ) ਨੇ ਅਰਧ ਸੈਂਕੜਾ ਜੜਿਆ। ਇੰਗਲੈਂਡ ਨੇ ਤੀਜਾ ਟੀ-20 ਜਿੱਤ ਕੇ ਲੜੀ ਬਚਾ ਲਈ ਹੈ। ਭਾਰਤ ਅਜੇ ਵੀ 2-1 ਨਾਲ ਅੱਗੇ ਹੈ। ਚੌਥਾ ਮੈਚ 31 ਜਨਵਰੀ ਨੂੰ ਪੁਣੇ ’ਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਕੇ ਪਹਿਲਾ ਤੇ ਦੂਜਾ ਟੀ-20 ਜਿੱਤਿਆ ਸੀ।

    ਹਾਰ ਦੇ ਮੁੱਖ ਕਾਰਨ | IND vs ENG

    • ਵਾਸ਼ਿੰਗਟਨ ਸੁੰਦਰ : 8 ਓਵਰਾਂ ’ਚ 4 ਵਿਕਟਾਂ ਡਿੱਗਣ ਤੋਂ ਬਾਅਦ ਸੁੰਦਰ ਬੱਲੇਬਾਜ਼ੀ ਕਰਨ ਆਏ। ਉਹ 16 ਗੇਂਦਾਂ ’ਚ ਸਿਰਫ਼ 5 ਦੌੜਾਂ ਹੀ ਬਣਾ ਸਕਿਆ, ਜਿਸ ਕਾਰਨ ਦੂਜੇ ਬੱਲੇਬਾਜ਼ਾਂ ’ਤੇ ਦਬਾਅ ਵਧ ਗਿਆ।
    • ਸੰਜੂ ਸੈਮਸਨ : ਵਿਕਟਕੀਪਰ ਬੱਲੇਬਾਜ਼ ਸੈਮਸਨ ਲਗਾਤਾਰ ਤੀਜੇ ਟੀ-20 ’ਚ ਫਲਾਪ ਰਹੇ। ਹਰ ਵਾਰ, ਜੋਫਰਾ ਆਰਚਰ ਨੇ ਉਨ੍ਹਾਂ ਨੂੰ ਬਾਊਂਸਰ ਸੁੱਟ ਕੇ ਪਵੇਲੀਅਨ ਵਾਪਸ ਭੇਜਿਆ। ਸੈਮਸਨ ਇਸ ਵਾਰ ਸਿਰਫ਼ 3 ਦੌੜਾਂ ਹੀ ਬਣਾ ਸਕਿਆ।
    • ਹਾਰਦਿਕ ਪਾਂਡਿਆ : ਗੇਂਦਬਾਜ਼ੀ ਨਾਲ 2 ਵਿਕਟਾਂ ਲੈਣ ਤੋਂ ਬਾਅਦ, ਹਾਰਦਿਕ ਬੱਲੇਬਾਜ਼ੀ ਨਾਲ ਕੁਝ ਖਾਸ ਨਹੀਂ ਕਰ ਸਕਿਆ। ਉਨ੍ਹਾਂ 19ਵੇਂ ਓਵਰ ਤੱਕ ਬੱਲੇਬਾਜ਼ੀ ਕੀਤੀ ਪਰ 35 ਗੇਂਦਾਂ ’ਚ ਸਿਰਫ਼ 40 ਦੌੜਾਂ ਹੀ ਬਣਾ ਸਕਿਆ।

    ਪਲੇਅਰ ਆਫ ਦਾ ਮੈਚ | IND vs ENG

    ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਭਾਰਤੀ ਸਪਿਨਰਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਖਾਸ ਕਰਕੇ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ। ਉਸਨੇ ਆਪਣੇ ਸਪੈੱਲ ਦੇ ਦੂਜੇ ਓਵਰ ’ਚ ਹੀ ਅੰਗਰੇਜ਼ੀ ਕਪਤਾਨ ਜੋਸ ਬਟਲਰ ਨੂੰ ਪੈਵੇਲੀਅਨ ਭੇਜ ਦਿੱਤਾ ਤੇ ਬੇਨ ਡਕੇਟ ਨਾਲ ਉਨ੍ਹਾਂ ਦੀ ਪੰਜਾਹ ਦੌੜਾਂ ਦੀ ਸਾਂਝੇਦਾਰੀ ਤੋੜ ਦਿੱਤੀ। ਵਰੁਣ ਨੇ ਆਪਣਾ ਸਪੈੱਲ ਸਿਰਫ਼ 24 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਨ੍ਹਾਂ ਗੇਂਦਬਾਜ਼ੀ ਕਾਰਨ, ਇੰਗਲੈਂਡ ਨੇ ਇੱਕ ਸਮੇਂ 127 ਦੌੜਾਂ ’ਤੇ 8 ਵਿਕਟਾਂ ਗੁਆ ਦਿੱਤੀਆਂ ਸਨ, ਪਰ ਆਖਰੀ ਓਵਰਾਂ ’ਚ ਜ਼ਿਆਦਾ ਦੌੜਾਂ ਕਾਰਨ ਸਕੋਰ 171 ਤੱਕ ਪਹੁੰਚ ਗਿਆ।

    LEAVE A REPLY

    Please enter your comment!
    Please enter your name here