Weather Update: ਸਾਵਧਾਨ! ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ, ਸੱਤ ਜ਼ਿਲ੍ਹਿਆਂ ’ਚ ਹੜ੍ਹ ਦੀ ਚਿਤਾਵਨੀ

Weather Update

ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ | Weather Update

  • ਜ਼ਮੀਨ ਖਿਸਕਣ ਕਾਰਨ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 85 ਸੜਕਾਂ ਬੰਦ | Weather Update

Flood Alert : ਸ਼ਿਮਲਾ (ਏਜੰਸੀ)। Weather Update : ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਮਚਾ ਰਿਹਾ ਮਾਨਸੂਨ ਅਜੇ ਹੋਰ ਸਖ਼ਤੀ ਦਿਖਾਵੇਗਾ। ਅਗਲੇ 24 ਘੰਟਿਆਂ ਦੌਰਾਨ ਸੂਬੇ ਭਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੱਤ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਹੈ। ਇਹ ਚਿਤਾਵਨੀ ਚੰਬਾ, ਕਾਂਗੜਾ, ਮੰਡੀ, ਕੁੱਲੂ, ਸਿਰਮੌਰ, ਕਿਨੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਲਈ ਦਿੱਤੀ ਗਈ ਹੈ। Flood Alert

ਸਮੇਜ ਵਿੱਚ ਲਾਪਤਾ ਲੋਕਾਂ ਦੀ ਭਾਲ ਜਾਰੀ | Weather Update

ਸ਼ਿਮਲਾ ਮੌਸਮ ਵਿਗਿਆਨ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਭਾਵ 7 ਅਗਸਤ ਨੂੰ ਓਰੇਂਜ, 8 ਅਤੇ 9 ਅਗਸਤ ਨੂੰ ਯੈਲੋ, 10 ਅਗਸਤ ਨੂੰ ਓਰੇਂਜ ਅਤੇ 11 ਅਤੇ 12 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਓਰੇਂਜ ਅਲਰਟ ਦੌਰਾਨ ਯੈਲੋ ਅਲਰਟ ਤੋਂ ਵੀ ਜ਼ਿਆਦਾ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਸਥਾਨਕ ਲੋਕਾਂ ਅਤੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿੱਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਨਦੀਆਂ ਅਤੇ ਦਰਿਆਵਾਂ ਤੋਂ ਦੂਰੀ ਬਣਾਈ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। Weather Update

ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 85 ਸੜਕਾਂ ਬੰਦ ਹਨ। ਇਸ ਤੋਂ ਇਲਾਵਾ 116 ਬਿਜਲੀ ਟਰਾਂਸਫਾਰਮਰ ਅਤੇ 65 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਵੀ ਠੱਪ ਪਈਆਂ ਹਨ। ਮੰਡੀ ਵਿੱਚ 35, ਕੁੱਲੂ ਵਿੱਚ 20, ਸ਼ਿਮਲਾ ਵਿੱਚ ਅੱਠ, ਲਾਹੌਲ-ਸਪੀਤੀ ਵਿੱਚ ਛੇ, ਕਾਂਗੜਾ ਅਤੇ ਸਿਰਮੌਰ ਵਿੱਚ ਪੰਜ-ਪੰਜ, ਕਿਨੌਰ ਵਿੱਚ ਚਾਰ ਅਤੇ ਚੰਬਾ ਵਿੱਚ ਦੋ ਸੜਕਾਂ ਬੰਦ ਹਨ। Weather Update

Read Also : Punjab News: ਇਨ੍ਹਾਂ ਠੇਕੇਦਾਰਾਂ ਨੂੰ ਜਾਨੋ ਮਾਰੇ ਜਾਣ ਦਾ ਖਤਰਾ, ਪੜ੍ਹੋ…

ਕਿਨੌਰ ’ਚ ਰਾਸ਼ਟਰੀ ਰਾਜਮਾਰਗ-5 ਅਤੇ ਲਾਹੌਲ-ਸਪੀਤੀ ’ਚ ਰਾਸ਼ਟਰੀ ਰਾਜਮਾਰਗ-505 ’ਤੇ ਜਾਮ ਲੱਗਾ ਹੋਇਆ ਹੈ। ਮੰਡੀ ਵਿੱਚ 103 ਟਰਾਂਸਫਾਰਮਰ ਬੰਦ ਹੋਣ ਕਾਰਨ ਬਿਜਲੀ ਗੁੱਲ ਹੈ। ਜਦੋਂਕਿ ਕੁੱਲੂ ਜ਼ਿਲ੍ਹੇ ਵਿੱਚ 53 ਜਲ ਸਕੀਮਾਂ ਠੱਪ ਪਈਆਂ ਹਨ। ਸੋਮਵਾਰ ਰਾਤ ਭਰਵੀਂ ’ਚ 66, ਘੱਗਾ ’ਚ 56, ਜੋਗਿੰਦਰ ਨਗਰ ’ਚ 53, ਸਲਾਪੜ ’ਚ 52, ਗੋਹਰ ’ਚ 46, ਊਨਾ ’ਚ 40 ਅਤੇ ਬਿਲਾਸਪੁਰ ’ਚ 35 ਮਿਲੀਮੀਟਰ ਬਾਰਿਸ਼ ਹੋਈ। ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਇਲਾਕੇ ਦੇ ਸਮੇਜ ਵਿੱਚ ਬੱਦਲ ਫਟਣ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਛੇਵੇਂ ਦਿਨ ਵੀ ਜਾਰੀ ਹੈ। Flood Alert