ਸਬ-ਇੰਸਪੈਕਟਰ ਭਰਤੀ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ

Sub Inspector Recruitment

ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਕੀਤੀ ਜਾਵੇਗੀ ਜਾਰੀ

(ਅਸ਼ਵਨੀ ਚਾਵਲਾ) ਚੰਡੀਗੜ। ਵੱਖ-ਵੱਖ ਕਾਡਰਾਂ/ਵਿੰਗਾਂ ਵਿੱਚ ਸਬ-ਇੰਸਪੈਕਟਰਾਂ (ਐਸ.ਆਈਜ਼.) (Sub Inspector Recruitment) ਦੀਆਂ ਅਸਾਮੀਆਂ ਲਈ ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਵਿੱਚ ਜਾਰੀ ਹੋਣ ਦੀ ਆਸ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਪੰਜਾਬ ਪੁਲਿਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੇ ਚਾਰ ਕਾਡਰਾਂ/ਵਿੰਗਾਂ (ਇਨਵੈਸਟੀਗੇਸ਼ਨ, ਜ਼ਿਲਾ, ਆਰਮਡ ਪੁਲਿਸ ਅਤੇ ਇੰਟੈਲੀਜੈਂਸ) ਵਿੱਚ ਐਸ.ਆਈ. ਦੀ ਭਰਤੀ ਲਈ ਓ.ਐਮ.ਆਰ. ਅਧਾਰਤ ਟੈਸਟ 16 ਅਕਤੂਬਰ, 2022 ਨੂੰ ਸੂਬੇ ਦੇ ਵੱਖ-ਵੱਖ ਕੇਂਦਰਾਂ ਵਿੱਚ ਆਯੋਜਿਤ ਕਰਵਾਏ ਗਏ ਸਨ।

ਬੁਲਾਰੇ ਨੇ ਦੱਸਿਆ ਕਿ ਮੈਰਿਟ ਸੂਚੀ ਤਿਆਰ ਕਰਨ ਦਾ ਕੰਮ ਪ੍ਰਕਿਰਿਆ ਅਧੀਨ ਹੈ ਅਤੇ ਅੰਤਿਮ ਨਤੀਜੇ ਅਪ੍ਰੈਲ, 2023 ਦੇ ਪਹਿਲੇ ਹਫ਼ਤੇ ਤੱਕ ਸਾਹਮਣੇ ਆ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here