ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਆਉਣ ਵਾਲੇ ਆਈਪੀਐਲ ਸੀਜ਼ਨ ਲਈ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਆਰਸੀਬੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਜਤ ਪਾਟੀਦਾਰ ਟੀਮ ਦੇ ਨਵੇਂ ਕਪਤਾਨ ਹੋਣਗੇ ਤੇ ਟੀਮ ਉਨ੍ਹਾਂ ਦੀ ਅਗਵਾਈ ਹੇਠ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਕਪਤਾਨੀ ਵੀ ਦੌੜ ’ਚ ਸਨ, ਪਰ ਟੀਮ ਪ੍ਰਬੰਧਨ ਨੇ ਪਾਟੀਦਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ।
ਇਹ ਖਬਰ ਵੀ ਪੜ੍ਹੋ : PSEB Board Exams: ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ PSEB ਦੀ ਸਖਤੀ, ਜੇਕਰ ਪਾਲਣਾ ਨਾ ਕੀਤੀ ਤਾਂ…
ਕਪਤਾਨੀ ਦਾ ਤਜ਼ਰਬਾ ਹੈ ਪਾਟੀਦਾਰ ਕੋਲ
ਰਜਤ ਪਾਟੀਦਾਰ ਸ਼ੁਰੂ ਤੋਂ ਹੀ ਕਪਤਾਨ ਬਣਨ ਦੀ ਦੌੜ ’ਚ ਸਨ। ਪਾਟੀਦਾਰ ਉਨ੍ਹਾਂ ਚੋਣਵੇਂ ਖਿਡਾਰੀਆਂ ’ਚੋਂ ਇੱਕ ਹਨ ਜਿਨ੍ਹਾ ਨੇ ਫਰੈਂਚਾਇਜ਼ੀ ਨੇ ਆਉਣ ਵਾਲੇ ਸੀਜ਼ਨ ਲਈ ਬਰਕਰਾਰ ਰੱਖਿਆ ਹੈ। ਪਾਟੀਦਾਰ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਤੇ ਵਿਜੇ ਹਜ਼ਾਰੇ ਟਰਾਫੀ ’ਚ ਮੱਧ ਪ੍ਰਦੇਸ਼ ਦੀ ਕਪਤਾਨੀ ਕਰਨ ਦਾ ਤਜਰਬਾ ਹੈ। 31 ਸਾਲਾਂ ਦੇ ਪਾਟੀਦਾਰ ਨੇ ਮੱਧ ਪ੍ਰਦੇਸ਼ ਨੂੰ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਫਾਈਨਲ ’ਚ ਪਹੁੰਚਾਇਆ ਪਰ ਫਾਈਨਲ ਮੈਚ ’ਚ ਮੁੰਬਈ ਤੋਂ ਪੰਜ ਵਿਕਟਾਂ ਨਾਲ ਹਾਰ ਗਿਆ। ਪਾਟੀਦਾਰ ਟੂਰਨਾਮੈਂਟ ’ਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਉਨ੍ਹਾਂ ਤੋਂ ਅੱਗੇ ਅਜਿੰਕਿਆ ਰਹਾਣੇ ਸਨ ਜਿਨ੍ਹਾਂ ਨੇ 10 ਮੈਚਾਂ ’ਚ 61 ਦੀ ਔਸਤ ਤੇ 186.08 ਦੇ ਸਟਰਾਈਕ ਰੇਟ ਨਾਲ 428 ਦੌੜਾਂ ਬਣਾਈਆਂ।