RBI : 2000 ਦੇ ਨੋਟ ਹੋਣਗੇ ਬੰਦ 

RBI New Guidelines

30 ਸਤੰਬਰ ਤੱਕ ਚੱਲਦੇ ਰਹਿਣਗੇ ਨੋਟ

  • ਆਰਬੀਆਈ ਵਾਪਸ ਲਵੇਗਾ 2000 ਦੇ ਨੋਟ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਿਜ਼ਰਵ ਬੈਂਕ (Reserve Bank Of India) ਛੇਤੀ ਹੀ 2000 ਦੇ ਨੋਟ ਬੰਦ ਕਰਨ ਜਾ ਰਿਹਾ ਹੈ। ਰਿਜ਼ਰਵ ਬੈਂਕ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਵੇਗਾ ਪਰ ਮੌਜੂਦਾ ਨੋਟ ਅਵੈਧ ਨਹੀਂ ਹੋਣਗੇ। ਆਰਬੀਆਈ ਨੇ ਬੈਂਕਾਂ ਨੂੰ 30 ਸਤੰਬਰ ਤੱਕ ਇਨ੍ਹਾਂ ਨੋਟਾਂ ਨੂੰ ਬਦਲਦੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸਿਰਫ਼ ਇੱਕ ਵਾਰ 20,000 ਰੁਪਏ ਦੇ ਨੋਟ ਬਦਲੇ ਜਾਣਗੇ। (Two thousand Note)

ਇਹ ਵੀ ਪੜ੍ਹੋ : ਸਟੈਮ ਲੈਬ ਬਣਾਉਣ ਨਾਲ ਸਿੱਖਿਆ ਦਾ ਪੱਧਰ ਹੋਰ ਉੱਚਾ ਹੋਵੇਗਾ :ਗੈਰੀ ਬੜਿੰਗ

ਜਿਕਰਯੋਗ ਹੈ ਕਿ ਦੋ ਹਜ਼ਾਰ ਦਾ ਨੋਟ ਨਵੰਬਰ 2016 ਵਿੱਚ ਬਾਜ਼ਾਰ ਵਿੱਚ ਆਇਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ। ਇਸ ਦੀ ਬਜਾਏ ਨਵੇਂ ਪੈਟਰਨ ਵਿੱਚ 500 ਅਤੇ 2000 ਦੇ ਨਵੇਂ ਨੋਟ ਜਾਰੀ ਕੀਤੇ ਸਨ।

LEAVE A REPLY

Please enter your comment!
Please enter your name here