ਨਵੀਂ ਦਿੱਲੀ। RBI New Guidelines : 2000 ਦੇ ਨੋਟ ਬੰਦ ਕੀਤੇ ਜਾਣ ਦੇ ਐਲਾਨ ਦੇ ਨਾਲ ਹੀ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਬਦਲਵਾਉਣ ਲਈ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਬਹੁਤ ਸਾਰੇ ਲੋਕ ਉਡੀਕ ਕਰ ਰਹੇ ਹਨ ਕਿ ਸਾਡੇ 2000 ਦੇ ਨੋਟ ਕਦੋਂ ਬਦਲ ਸਕਣਗੇ। ਹਰ ਕੋਈ ਉਨ੍ਹਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਲੋਕ ਅਜਿਹੇ ਹਨ ਜੋ ਇਨਕਮ ਟੈਕਸ ਦੀਆਂ ਨਜਰਾਂ ਤੋਂ ਬਚਣ ਲਈ ਆਪਣੇ ਕਿਸੇ ਜਾਣਕਾਰ ਕੋਲੋਂ ਨੋਟ ਬਦਲਵਾਉਣ ਬਾਰੇ ਸੋਚ ਰਹੇ ਹਨ। ਪਰ ਤੁਹਾਡੇ ਲਈ ਇੱਕ ਜ਼ਰੂਰੀ ਜਾਣਕਾਰੀ ਹੈ ਕਿ ਜੇਕਰ ਤੁਹਾਡੇ ਕੋਲ ਵੀ 2000 ਦੇ ਨੋਟ ਹਨ ਤਾਂ ਉਨ੍ਹਾਂ ਨੂੰ ਬਦਲਣ ਤੋਂ ਪਹਿਲਾਂ ਸਾਵਧਾਨ ਹੋ ਜਾਓ ਕਿਉਂਕਿ 2000 ਦੇ ਨੋਟ ਬਦਲਣ ਵਾਲਿਆਂ ’ਤੇ ਇਨਕਮ ਟੈਕਸ ਦੀ ਨਜ਼ਰ ਹੈ।
ਇਸ ਦੀ ਸੂਚਨਾ ਆਈਟੀ ਵਿਭਾਗ ਨੂੰ ਦਿੱਤੀ ਜਾ ਰਹੀ ਹੈ | RBI New Guidelines
ਸੂਤਰਾਂ ਦੀ ਮੰਨੀਏ ਤਾਂ ਇਨਕਮ ਟੈਕਸ ਵਿਭਾਗ ਹੁਣ 2000 ਦੇ ਨੋਟਾਂ ’ਤੇ ਨਜ਼ਰ ਰੱਖ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੈਂਕਾਂ ‘ਚ ਜਮ੍ਹਾ ਕਰਵਾਏ ਜਾ ਰਹੇ 2000 ਦੇ ਸਾਰੇ ਨੋਟਾਂ ਦਾ ਵੇਰਵਾ ਇਨਕਮ ਟੈਕਸ ਵਿਭਾਗ ਕੋਲ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਕਾਲੇ ਧਨ ’ਤੇ ਲਗਾਮ ਲਾਉਣ ਲਈ ਅਜਿਹਾ ਕਦਮ ਚੁੱਕ ਰਹੀ ਹੈ। ਜੋ ਵੀ 2000 ਦੇ ਨੋਟ ਬੈਂਕ ’ਚ ਜਮ੍ਹਾ ਹੋ ਰਹੇ ਹਨ, ਉਨ੍ਹਾਂ ਨੂੰ ਜਮ੍ਹਾਕਰਤਾ ਦੀ ਸੂਚਨਾ ਨਾਲ ਬਦਲਿਆ ਜਾ ਰਿਹਾ ਹੈ, ਜਿਸ ਦੀ ਸੂਚਨਾ ਆਈਟੀ ਵਿਭਾਗ ਨੂੰ ਦਿੱਤੀ ਜਾ ਰਹੀ ਹੈ।
ਇਨਕਮ ਟੈਕਸ ਵਿਭਾਗ ਇਸ ਦੇ ਵੇਰਵੇ ਮੰਗਦਾ ਹੈ
ਅਜਿਹਾ ਨਹੀਂ ਹੈ ਕਿ ਤੁਸੀਂ ਆਪਣੇ ਕੋਲ ਸਾਰੇ ਨੋਟਾਂ ਨੂੰ ਇੱਕੋ ਵਾਰ ਬਦਲ ਸਕਦੇ ਹੋ। ਭਾਰਤੀ ਰਿਜਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਇੱਕ ਵਿਅਕਤੀ ਇੱਕ ਵਾਰ ਵਿੱਚ ਸਿਰਫ 20000 ਰੁਪਏ ਬਦਲ ਸਕਦਾ ਹੈ। ਮਤਲਬ ਸਿਰਫ 10 ਨੋਟ। ਜੇਕਰ ਕੋਈ 20000 ਤੋਂ ਵੱਧ ਦੇ ਨੋਟ ਬਦਲਵਾਉਂਦਾ ਹੈ ਤਾਂ ਉਸ ਨੂੰ ਦੁਬਾਰਾ ਲਾਈਨ ’ਚ ਖੜ੍ਹਾ ਹੋਣਾ ਪਵੇਗਾ।
ਇਕ ਕਾਨੂੰਨ ਮੁਤਾਬਕ ਜੇਕਰ ਕੋਈ ਜਮ੍ਹਾਕਰਤਾ ਇੱਕ ਵਾਰ ’ਚ ਜ਼ਿਆਦਾ ਪੈਸੇ ਜਮ੍ਹਾ ਕਰਦਾ ਹੈ, ਤਾਂ ਉਸ ਨੂੰ ਨਕਦ ਜਮ੍ਹਾ ਅਤੇ ਐਕਸਚੇਂਜ ਦੀ ਜਾਣਕਾਰੀ ਇਨਕਮ ਟੈਕਸ ਨੂੰ ਦੇਣੀ ਜ਼ਰੂਰੀ ਹੋ ਜਾਂਦੀ ਹੈ। ਸਾਡੇ ਦੇਸ਼ ਵਿੱਚ ਸ਼ੁਰੂ ਤੋਂ ਹੀ ਸਾਡੇ ਘਰ ਵਿੱਚ ਪੈਸੇ ਰੱਖਣ ਦੀ ਪਰੰਪਰਾ ਹੈ, ਜੋ ਤੁਹਾਡੇ ਬੁਰੇ ਸਮੇਂ ਵਿੱਚ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਪਰ ਇਨ੍ਹੀਂ ਦਿਨੀਂ ਸਰਕਾਰ ਕਾਲੇ ਧਨ ਅਤੇ ਗੈਰ-ਕਾਨੂੰਨੀ ਭੰਡਾਰ ਕਰਨ ਵਾਲਿਆਂ ਵਿਰੁੱਧ ਸਖਤ ਕਦਮ ਚੁੱਕ ਰਹੀ ਹੈ। ਇਸੇ ਲਈ ਆਮਦਨ ਕਰ ਵਿਭਾਗ ਬੈਂਕਾਂ ਤੋਂ ਜ਼ਿਆਦਾ ਪੈਸੇ ਬਦਲਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਵੇਰਵਾ ਮੰਗਦਾ ਹੈ।
ਇਹ ਵੀ ਪੜ੍ਹੋ : ਨੌਕਰ ਹੀ ਲੈ ਉਡਿਆ 1 ਕਰੋੜ 40 ਲੱਖ ਦੇ ਗਹਿਣੇ ਨਗਦੀ ਤੇ ਹੋਰ ਸਮਾਨ
ਸਰਕਾਰ ਸ਼ਾਇਦ ਸੋਚ ਰਹੀ ਹੈ ਕਿ ਜਿਵੇਂ ਹੀ 2000 ਰੁਪਏ ਦੇ ਨੋਟ ਚਲਨ ਤੋਂ ਬਾਹਰ ਹੋਣਗੇ, ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਨੋਟਾਂ ਨੂੰ ਬਦਲਣ ਲਈ ਆਉਣਗੇ। ਅਜਿਹੇ ’ਚ ਕਾਲੇ ਧਨ ਨੂੰ ਫੜਨ ਲਈ ਬੈਂਕ ਅਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਕਾਲੇ ਧਨ ਦਾ ਪਤਾ ਲਾਉਣ ਲਈ ਡਾਟਾ ਚੈੱਕ ਕਰਦੇ ਹਨ। ਬੈਂਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਲੋਕ 2000 ਰੁਪਏ ਦੇ 10 ਤੋਂ ਵੱਧ ਨੋਟ ਬਦਲਵਾ ਕੇ ਲੈ ਰਹੇ ਹਨ, ਉਨ੍ਹਾਂ ਨੂੰ ਇਸ ਲਈ ਕੋਈ ਪੁਖਤਾ ਆਈਡੀ ਪਰੂਫ ਦੇਣ ਦੀ ਲੋੜ ਨਹੀਂ ਹੈ। ਦੂਜੇ ਪਾਸੇ ਜੇਕਰ ਇਸ ਦੌਰਾਨ ਕੋਈ ਇਨਕਮ ਟੈਕਸ ਦੇ ਮਾਮਲੇ ’ਚ ਫਸ ਜਾਂਦਾ ਹੈ ਤਾਂ ਇਸ ਪੈਸੇ ਦੀ ਪੂਰੀ ਜਾਣਕਾਰੀ ਦੇਣੀ ਲਾਜਮੀ ਹੋਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਤੁਸੀਂ ਇੱਕ ਵਿੱਤੀ ਵਰ੍ਹੇ ਵਿੱਚ ਸਿਰਫ਼ 10 ਲੱਖ ਰੁਪਏ ਤੱਕ ਨਕਦ ਜਮ੍ਹਾ ਕਰ ਸਕਦੇ ਹੋ।